Skip to content
Thursday, December 26, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
3
ਦਰਬਾਰ ਸਾਹਿਬ ਦੇ ਲੰਗਰ ਹਾਲ ‘ਚ ਵਾਪਰਿਆ ਹਾਦਸਾ,ਸੇਵਾ ਕਰਦੇ ਸਮੇਂ ਪੈਰ ਤਿਲਕਣ ਕਾਰਨ ਕੜਾਹੇ ‘ਚ ਡਿੱਗਿਆ ਸੇਵਾਦਾਰ,70 ਫੀਸਦੀ ਝੁਲਸਿਆ ਸਰੀਰ
Crime
Latest News
National
Politics
Punjab
ਦਰਬਾਰ ਸਾਹਿਬ ਦੇ ਲੰਗਰ ਹਾਲ ‘ਚ ਵਾਪਰਿਆ ਹਾਦਸਾ,ਸੇਵਾ ਕਰਦੇ ਸਮੇਂ ਪੈਰ ਤਿਲਕਣ ਕਾਰਨ ਕੜਾਹੇ ‘ਚ ਡਿੱਗਿਆ ਸੇਵਾਦਾਰ,70 ਫੀਸਦੀ ਝੁਲਸਿਆ ਸਰੀਰ
August 3, 2024
Voice of Punjab
ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਦੇ ਲੰਗਰ ਹਾਲ ‘ਚ ਵੱਡਾ ਹਾਦਸਾ ਵਾਪਰ ਗਿਆ। ਬੀਤੀ ਰਾਤ ਇੱਕ ਸੇਵਦਾਰ ਸੇਵਾ ਕਰਦੇ ਸਮੇਂ ਉਬਲਦੇ ਆਲੂਆਂ ਦੇ ਕਹਾੜੇ ਵਿੱਚ ਡਿੱਗ ਗਿਆ। ਨੇੜੇ ਹੀ ਸੇਵਾ ਕਰ ਰਹੇ ਹੋਰ ਸੇਵਾਦਾਰਾਂ ਨੇ ਤੁਰੰਤ ਉਸ ਨੂੰ ਕੜਾਹੀ ਵਿੱਚੋਂ ਬਾਹਰ ਕੱਢਿਆ। ਜਿਸ ਤੋਂ ਬਾਅਦ ਪੀੜਤ ਨੂੰ ਅੰਮ੍ਰਿਤਸਰ ਦੇ ਵੱਲਾ ਸਥਿਤ ਸ੍ਰੀ ਗੁਰੂ ਰਾਮਦਾਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸੇਵਾਦਾਰ ਬਲਬੀਰ ਸਿੰਘ ਵਾਸੀ ਧਾਲੀਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਹੈ। ਉਹ ਪਿਛਲੇ ਦਸ ਸਾਲਾਂ ਤੋਂ ਹਰਿਮੰਦਰ ਸਾਹਿਬ ਵਿਖੇ ਸੇਵਾ ਲਈ ਆ ਰਿਹਾ ਸੀ। ਕਰੀਬ 12.30 ਵਜੇ ਆਲੂ ਉਬਾਲਣ ਦੀ ਸੇਵਾ ਚੱਲ ਰਹੀ ਸੀ ਤੇ ਵੱਡੇ ਕੜਾਹੇ ਵਿੱਚ ਆਲੂ ਉਬਾਲੇ ਜਾ ਰਹੇ ਸਨ। ਇਸ ਦੌਰਾਨ ਬਲਬੀਰ ਸਿੰਘ ਵੀ ਅਚਾਨਕ ਉਸ ਕੜਾਹੇ ਵਿੱਚ ਡਿੱਗ ਗਿਆ।
ਸੇਵਾ ਕਰ ਰਹੇ ਸੇਵਾਦਾਰਾਂ ਨੇ ਦੱਸਿਆ ਕਿ ਆਲੂ ਉਬਾਲਣ ਸਮੇਂ ਕੜਾਹੀ ‘ਤੇ ਝੱਗ ਨਜ਼ਰ ਆਉਂਦੀ ਹੈ, ਜਿਸ ਨੂੰ ਸਾਫ਼ ਕੀਤਾ ਜਾਂਦਾ ਹੈ। ਬਲਬੀਰ ਸਿੰਘ ਵੀ ਉਹੀ ਝੱਗ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਸਿੱਧਾ ਕਹਾੜੇ ਵਿੱਚ ਜਾ ਡਿੱਗਿਆ।
ਅੱਧੇ ਤੋਂ ਵੱਧ ਸਰੀਰ ਸੜ ਗਿਆ
ਪੀੜਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵੱਲਾ ਵਿਖੇ ਦਾਖਲ ਕਰਵਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ 70 ਫੀਸਦੀ ਸਰੀਰ ਸੜ ਗਿਆ ਹੈ। ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਦੀ ਟੀਮ ਵੱਲੋਂ ਜ਼ਖ਼ਮੀ ਸੇਵਾਦਾਰ ਨੂੰ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।
Post navigation
ਹਰਿਆਣਾ ਦੀਆਂ ਵੋਟਾਂ ‘ਚ ਲਾਹਾ ਲੈਣ ਲਈ ਰਾਮ ਰਹੀਮ ਖਿਲਾਫ਼ ਮੁਕੱਦਮਾ ਚਲਾਉਣ ਲਈ CM ਭਗਵੰਤ ਮਾਨ ਦੀ ਸਰਕਾਰ ਨਹੀਂ ਦੇ ਰਹੀ ਮਨਜ਼ੂਰੀ : ਅਕਾਲੀ ਦਲ
ਹਰਿਦੁਆਰ ਕਾਂਵੜ ਲੈਣ ਗਏ ਦੀ ਪਿੱਛੋ ਘਰਵਾਲੀ ਪ੍ਰੇਮੀ ਨਾਲ ਹੋ ਗਈ ਫਰਾਰ, ਘਰ ਪਏ ਪੈਸੇ ਵੀ ਲੈ ਗਈ ਨਾਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us