ਮਨੂ ਭਾਕਰ ਦਾ ਓਲੰਪਿਕ ‘ਚ ਤੀਜਾ ਮੈਡਲ ਜਿੱਤਣ ਦਾ ਸੁਪਨਾ ਟੁੱਟਿਆ, ਹਾਕੀ ‘ਚ ਭਾਰਤ ਕੁਆਟਰਫਾਈਨਲ ‘ਚ ਪਹੁੰਚਿਆ

ਮਨੂ ਭਾਕਰ ਦਾ ਓਲੰਪਿਕ ‘ਚ ਤੀਜਾ ਮੈਡਲ ਜਿੱਤਣ ਦਾ ਸੁਪਨਾ ਟੁੱਟਿਆ, ਹਾਕੀ ‘ਚ ਭਾਰਤ ਕੁਆਟਰਫਾਈਨਲ ‘ਚ ਪਹੁੰਚਿਆ

ਪੈਰਿਸ/ਗਿੱਲੀ (ਵੀਓਪੀ ਬਿਊਰੋ) ਪੈਰਿਸ ਓਲੰਪਿਕ ਵਿੱਚ ਭਾਰਤ ਵੱਲੋਂ ਮੈਡਲ ਦੀ ਉਮੀਦ ਨਾਲ ਉੱਤਰੀ ਮਨੂਭਾਗਰ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚੌਥੇ ਸਥਾਨ ਤੇ ਰਹਿਣ ਦੇ ਨਾਲ ਆਪਣਾ ਲਗਾਤਾਰ ਤੀਜਾ ਮੈਡਲ ਜਿੱਤਣ ਤੋਂ ਖੁੰਝ ਗਈ ਇਸ ਦੇ ਨਾਲ ਹੀ ਭਾਰਤੀ ਹਾਕੀ ਟੀਮ ਨੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਅਤੇ ਭਾਰਤ ਵੱਲੋਂ ਹੋਰ ਮੈਡਲ ਜਿੱਤਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ ਭਾਰਤੀ ਹਾਕੀ ਟੀਮ ਨੇ ਓਲੰਪਿਕ ਵਿੱਚ ਆਸਟਰੇਲੀਆ ਨੂੰ 52 ਸਾਲ ਬਾਅਦ ਹਰਾ ਕੇ ਇਤਿਹਾਸ ਰਚ ਦਿੱਤਾ ਹੈ ਅਤੇ ਇਸੇ ਦੇ ਨਾਲ ਹੀ ਭਾਰਤੀ ਹਾਕੀ ਟੀਮ ਹੁਣ ਆਪਣੇ 44 ਸਾਲ ਦੇ ਸੋਣ ਤਗਮਾ ਜਿੱਤਣ ਦੇ ਸੋਕੇ ਨੂੰ ਖਤਮ ਕਰਨ ਦੇ ਉਰਾਦੇ ਨਾਲ ਓਲੰਪਿਕ ਵਿੱਚ ਅਗਲੀਆਂ ਜਿੱਤਾਂ ਦਰਜ ਕਰੇਗੀ।

ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਪੈਰਿਸ ਓਲੰਪਿਕ 2024 ਵਿੱਚ ਆਪਣਾ ਆਖਰੀ ਮੈਚ 25 ਮੀਟਰ ਪਿਸਟਲ ਮੁਕਾਬਲੇ ਵਿੱਚ ਖੇਡਿਆ ਸੀ। ਮਨੂ ਭਾਕਰ ਪਿਸਟਲ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹੀ। ਅੱਠ ਸੀਰੀਜ਼ ਤੋਂ ਬਾਅਦ ਮਨੂ ਅਤੇ ਹੰਗਰੀ ਦੀ ਵੇਰੋਨਿਕਾ ਮੇਜਰ ਦੇ ਬਰਾਬਰ 28-28 ਅੰਕ ਸਨ, ਇਸ ਲਈ ਐਲੀਮੀਨੇਸ਼ਨ ਲਈ ਸ਼ੂਟਆਫ ਹੋਇਆ, ਜਿਸ ਵਿੱਚ ਮਨੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੂਟਆਫ ‘ਚ ਹੰਗਰੀ ਦੇ ਨਿਸ਼ਾਨੇਬਾਜ਼ ਨੇ 5 ‘ਚੋਂ 3 ਸ਼ਾਟ ਸਹੀ ਤਰੀਕੇ ਨਾਲ ਲਗਾਏ। ਜਦੋਂ ਕਿ ਮਨੂ ਨਿਸ਼ਾਨੇ ‘ਤੇ ਪੰਜ ਵਿੱਚੋਂ ਦੋ ਸ਼ਾਟ ਲਗਾ ਸਕੇ। ਤੀਰਅੰਦਾਜ਼ ਦੀਪਿਕਾ ਕੁਮਾਰੀ ਤੀਰਅੰਦਾਜ਼ੀ ਦੇ ਮਹਿਲਾ ਵਿਅਕਤੀਗਤ ਵਰਗ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ 221.7 ਅੰਕ ਹਾਸਲ ਕਰਕੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਕੋਰੀਆ ਦੇ ਓਹ ਯੇ ਜਿਨ ਨੇ ਇਸ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਉਸ ਨੇ 243.2 ਅੰਕ ਬਣਾ ਕੇ ਓਲੰਪਿਕ ਰਿਕਾਰਡ ਬਣਾਇਆ। ਕੋਰੀਆ ਦੀ ਕਿਮ ਯੇਜੀ ਨੇ ਚਾਂਦੀ ਦਾ ਤਗਮਾ ਜਿੱਤਿਆ। ਉਸ ਨੇ 241.3 ਅੰਕ ਹਾਸਲ ਕੀਤੇ ਸਨ। ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਸਰਬਜੋਤ ਸਿੰਘ ਦੇ ਨਾਲ ਕਾਂਸੀ ਦਾ ਤਗਮਾ ਜਿੱਤਿਆ ਸੀ। ਦੋਵਾਂ ਨੇ ਇਹ ਮੈਚ 16-10 ਦੇ ਫਰਕ ਨਾਲ ਜਿੱਤਿਆ ਸੀ। ਮਨੂ ਅਤੇ ਸਰਬਜੋਤ ਦੀ ਟੀਮ ਦਾ ਸਾਹਮਣਾ ਕੋਰੀਆਈ ਟੀਮ ਨਾਲ ਸੀ। ਕੋਰੀਆਈ ਟੀਮ ਪਹਿਲੀ ਸੀਰੀਜ਼ ‘ਚ ਅੱਗੇ ਹੋ ਗਈ ਸੀ ਪਰ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਤਮਗਾ ਜਿੱਤਿਆ।

error: Content is protected !!