ਪੰਜਾਬ ‘ਚ ਮੁੜ ਹੜ੍ਹਾਂ ਦਾ ਖਤਰਾ, ਡੈਮ ‘ਚ Water Level ਵੱਧਣ ਕਾਰਨ ਲੋਕਾਂ ਦੇ ਸੂਤੇ ਸਾਹ

ਪੰਜਾਬ ‘ਚ ਮੁੜ ਹੜ੍ਹਾਂ ਦਾ ਖਤਰਾ, ਡੈਮ ‘ਚ Water Level ਵੱਧਣ ਕਾਰਨ ਲੋਕਾਂ ਦੇ ਸੂਤੇ ਸਾਹ

Punjab Himachal flood rain latest news weathers

ਵੀਓਪੀ ਬਿਊਰੋ- ਪਹਾੜੀ ਇਲਾਕਿਆਂ ਵਿੱਚ ਤੇਜ਼ ਮੀਂਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਹੀ ਹਿਮਾਚਲ ਪ੍ਰਦੇਸ਼ ਦੇ ਡੈਮਾਂ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸ ਦੇ ਨਾਲ ਹੀ ਹੇਠਲੇ ਇਲਾਕਿਆਂ ਵਿੱਚ ਹੜ੍ਹ ਆਉਣ ਦਾ ਖਤਰਾ ਵੱਧ ਗਿਆ ਹੈ। ਜੇਕਰ ਡੈਮਾਂ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਆ ਗਿਆ ਤਾਂ ਪੰਜਾਬ ਵਿੱਚ ਵੀ ਹੜ੍ਹਾਂ ਦਾ ਖਤਰਾ ਵੱਧ ਜਾਵੇਗਾ।

ਹਿਮਾਚਲ ’ਚ ਬੱਦਲ ਫਟਣ ਅਤੇ ਮਲਾਨਾ ਡੈਮ ਟੁੱਟਣ ਨਾਲ ਪੰਡੋਹ ਡੈਮ ਝੀਲ ’ਚ ਪਾਣੀ ਦਾ ਪੱਧਰ ਵਧਣ ਕਰਕੇ ਪੰਡੋਹ ਡੈਮ ਦੇ ਫਲੱਡ ਗੇਟ ਖੋਲ੍ਹਣ ਨਾਲ ਪੌਂਗ ਡੈਮ ਝੀਲ ਦਾ ਪਾਣੀ ਦਾ ਪੱਧਰ ਇਕ ਦਿਨ ’ਚ ਕਰੀਬ 5 ਫੁੱਟ ਵਧਿਆ ਹੈ ਪਰ ਪਾਣੀ ਹਾਲੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ 65 ਫੁੱਟ ਦੂਰ ਹੈ। ਕਿਉਂਕਿ ਪੌਂਗ ਡੈਮ ਵਿਖੇ ਖ਼ਤਰੇ ਦਾ ਨਿਸ਼ਾਨ 1390 ਫੁੱਟ ਰੱਖਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ 6 ਵਜੇ ਪੌਂਗ ਡੈਮ ਝੀਲ ਵਿਖੇ ਪਾਣੀ ਦਾ ਪੱਧਰ 1325.16 ਫੁੱਟ ਨੋਟ ਕੀਤਾ ਗਿਆ, ਜੋ ਪਿਛਲੇ ਸਾਲ ਤੋਂ 12 ਫੁੱਟ ਹੇਠਾਂ ਹੈ। ਪਿਛਲੇ ਸਾਲ 1 ਅਗਸਤ ਨੂੰ ਪੌਂਗ ਡੈਮ ਝੀਲ ’ਚ ਪਾਣੀ ਦਾ ਪੱਧਰ 1336.77 ਫੁੱਟ ਸੀ। ਜਾਣਕਾਰੀ ਅਨੁਸਾਰ 31 ਜੁਲਾਈ 2024 ਨੂੰ ਪੌਂਗ ਡੈਮ ਝੀਲ ਦਾ ਪਾਣੀ ਦਾ ਪੱਧਰ 1320.06 ਫੁੱਟ ਸੀ, ਜੋ ਇਕ ਦਿਨ ’ਚ 5 ਫੁੱਟ ਵਧਿਆ ਹੈ। ਪੌਂਗ ਡੈਮ ਝੀਲ ’ਚ 1 ਲੱਖ 75 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ ਅਤੇ ਆਉਟ ਫਲੋ 11500 ਕਿਊਸਿਕ ਹੈ। ਹੁਣ ਵੇਖਣਾ ਇਹ ਹੈ ਕਿ ਹਿਮਾਚਲ ਦੇ ਪੰਡੋਹ ਡੈਮ ਦੇ ਖੋਲ੍ਹੇ ਗਏ ਗੇਟਾਂ ਦਾ ਅਸਰ ਪੌਂਗ ਡੈਮ ਝੀਲ ’ਚ ਕਿੰਨਾ ਪੈਂਦਾ ਹੈ।

Punjab Himachal flood rain latest news weathers

error: Content is protected !!