ਪੈਰਿਸ ਓਲੰਪਿਕ ‘ਚ ਹਾਕੀ ਦਾ ਮੈਚ ਦੇਖਣ ਜਾਣ ਲਈ CM ਭਗਵੰਤ ਮਾਨ ਨੂੰ ਨਹੀਂ ਮਿਲੀ ਕੇਂਦਰ ਸਰਕਾਰ ਦੀ ਮਨਜ਼ੂਰੀ, ਇਸ ਕਾਰਨ ਲੱਗੀ ਰੋਕ

ਪੈਰਿਸ ਓਲੰਪਿਕ ‘ਚ ਹਾਕੀ ਦਾ ਮੈਚ ਦੇਖਣ ਜਾਣ ਲਈ CM ਭਗਵੰਤ ਮਾਨ ਨੂੰ ਨਹੀਂ ਮਿਲੀ ਕੇਂਦਰ ਸਰਕਾਰ ਦੀ ਮਨਜ਼ੂਰੀ, ਇਸ ਕਾਰਨ ਲੱਗੀ ਰੋਕ

ਚੰਡੀਗੜ੍ਹ (ਵੀਓਪੀ ਬਿਊਰੋ) ਭਾਰਤੀ ਹਾਕੀ ਟੀਮ ਦਾ ਪੈਰਿਸ ਓਲੰਪਿਕ ਵਿੱਚ ਅੱਜ ਕੁਆਟਰਫਾਈਨਲ ਹੈ ਅਤੇ ਇਸ ਮੈਚ ਨੂੰ ਦੇਖਣ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਜਾਣਾ ਸੀ। ਪਰ ਕੇਂਦਰ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਭਾਰਤੀ ਹਾਕੀ ਟੀਮ ਆਸਟ੍ਰੇਲੀਆ ਨੂੰ ਹਰਾ ਕੇ ਕੁਆਰਟਰ ਫਾਈਨਲ ‘ਚ ਪਹੁੰਚ ਗਈ ਹੈ ਅਤੇ ਸੀ.ਐਮ ਮਾਨ ਕੁਆਰਟਰ ਫਾਈਨਲ ਦੇਖਣ ਲਈ ਪੈਰਿਸ ਜਾਣਾ ਚਾਹੁੰਦੇ ਸਨ। ਪਰ ਸੂਤਰਾਂ ਅਨੁਸਾਰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੇ ਦੌਰੇ ਨੂੰ ਕੇਂਦਰ ਨੇ ਮਨਜ਼ੂਰੀ ਨਹੀਂ ਦਿੱਤੀ ਹੈ।

ਜਾਣਕਾਰੀ ਅਨੁਸਾਰ ਸੀਐਮ ਮਾਨ ਨੇ 3 ਤੋਂ 9 ਅਗਸਤ ਤੱਕ ਪੈਰਿਸ ਜਾਣਾ ਸੀ ਅਤੇ ਇਸ ਦੇ ਲਈ ਵਿਦੇਸ਼ ਮੰਤਰਾਲੇ ਤੋਂ ਮਨਜ਼ੂਰੀ ਮੰਗੀ ਗਈ ਸੀ। ਹੁਣ ਕੇਂਦਰ ਵੱਲੋਂ ਮੁੱਖ ਮੰਤਰੀ ਦਫ਼ਤਰ ਨੂੰ ਦੱਸਿਆ ਗਿਆ ਕਿ ਇਸ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।


ਉੱਚ ਪੱਧਰੀ ਸਿਆਸਤਦਾਨਾਂ ਨੂੰ ਵਿਦੇਸ਼ ਜਾਣ ਲਈ ਵਿਦੇਸ਼ ਮੰਤਰਾਲੇ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਪਰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਵਿਦੇਸ਼ ਮੰਤਰਾਲੇ ਨੇ ਸੀਐੱਮ ਮਾਨ ਨੂੰ ਪੈਰਿਸ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਫਿਲਹਾਲ ਓਲੰਪਿਕ ਦੇ ਕਾਰਨ ਪੈਰਿਸ ‘ਚ ਸੰਭਾਵਿਤ ਖਤਰਿਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਦੇ ਦੌਰੇ ਲਈ ਸਖਤ ਸੁਰੱਖਿਆ ਦੀ ਲੋੜ ਹੈ ਪਰ ਇੰਨੇ ਘੱਟ ਸਮੇਂ ‘ਚ ਜ਼ੈੱਡ ਪਲੱਸ ਸੁਰੱਖਿਆ ਦਾ ਇੰਤਜ਼ਾਮ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਸੀਐਮ ਮਾਨ ਨੂੰ ਪੈਰਿਸ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।

ਉਥੇ ਹੀ ਸੀਐਮ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਉਤਸ਼ਾਹਿਤ ਕਰਨ ਲਈ ਆਉਣਾ ਚਾਹੁੰਦਾ ਸੀ ਪਰ ਮੈਨੂੰ ਸਿਆਸੀ ਮਨਜ਼ੂਰੀ ਨਹੀਂ ਮਿਲੀ। ਮੈਂ ਕੁਆਰਟਰ ਫਾਈਨਲ ਵਿੱਚ ਜਾਣ ਦੀ ਯੋਜਨਾ ਬਣਾ ਰਿਹਾ ਸੀ ਪਰ ਕੇਂਦਰ ਸਰਕਾਰ ਨੇ ਕਿਹਾ ਕਿ ਮੈਂ ਨਹੀਂ ਜਾ ਸਕਦਾ। ਮੈਂ ਸ਼ਾਇਦ ਪੈਰਿਸ ਨਾ ਆ ਸਕਾਂ ਪਰ ਮੈਂ ਤੁਹਾਡੇ ਨਾਲ ਹਾਂ।

 

Indian hockey team Olympic cm maan not permission to going Paris

error: Content is protected !!