ਗੋਲਡਨ ਬੁਆਏ ਨੀਰਜ ਚੋਪੜਾ ਪਹਿਲੀ ਕੋਸ਼ਿਸ਼ ‘ਚ ਹੀ ਪੈਰਿਸ ਓਲੰਪਿਕ ਦੇ ਫਾਈਨਲ ‘ਚ, ਪਾਕਿਸਤਾਨ ਦੇ ਅਰਸ਼ਦ ਨਾਲ ਹੋਵੇਗਾ ਮੁਕਾਬਲਾ

ਗੋਲਡਨ ਬੁਆਏ ਨੀਰਜ ਚੋਪੜਾ ਪਹਿਲੀ ਕੋਸ਼ਿਸ਼ ‘ਚ ਹੀ ਪੈਰਿਸ ਓਲੰਪਿਕ ਦੇ ਫਾਈਨਲ ‘ਚ, ਪਾਕਿਸਤਾਨ ਦੇ ਅਰਸ਼ਦ ਨਾਲ ਹੋਵੇਗਾ ਮੁਕਾਬਲਾ

ਵੀਓਪੀ ਬਿਊਰੋ- ਗੋਲਡਨ ਬੁਆਏ ਨੀਰਜ ਚੋਪੜਾ ਨੇ ਓਲੰਪਿਕ 2024 ਪੈਰਿਸ ਵਿੱਚ ਨਵਾਂ ਮੁਕਾਮ ਹਾਸਿਲ ਕਰ ਲਿਆ ਹੈ। ਨੀਰਜ ਚੋਪੜਾ ਨੇ ਜੈਵਲਿਨ ਥਰੋ ਸੁੱਟਣ ਵਿੱਚ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਉਸ ਦੇ ਨਾਲ ਹੀ ਪਾਕਿਸਤਾਨ ਦੇ ਖਿਡਾਰੀ ਨੇ ਵੀ ਫਾਈਨਲ ਵਿੱਚ ਜਗਾ ਬਣਾ ਲਈ ਹੈ।

ਨੀਰਜ ਚੋਪੜਾ ਨੇ ਪੈਰਿਸ ਓਲੰਪਿਕ 2024 ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਉਸ ਨੇ ਆਪਣੇ ਪਹਿਲੇ ਹੀ ਥਰੋਅ ਨਾਲ ਦੇਸ਼ ਨੂੰ ਤਗਮੇ ਦੀ ਉਮੀਦ ਜਗਾਈ। ਗਰੁੱਪ ਬੀ ਦਾ ਕੁਆਲੀਫਿਕੇਸ਼ਨ ਰਾਊਂਡ ਦੁਪਹਿਰ 3:20 ਵਜੇ ਸ਼ੁਰੂ ਹੋਇਆ।

ਨੀਰਜ ਨੇ ਪਹਿਲੀ ਹੀ ਕੋਸ਼ਿਸ਼ ਵਿੱਚ 89.34 ਦਾ ਸਕੋਰ ਸੁੱਟ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ। ਫਾਈਨਲ ਮੈਚ 11 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਰਾਤ 11:55 ਵਜੇ ਸ਼ੁਰੂ ਹੋਵੇਗਾ।

error: Content is protected !!