ਬਿਨਾ ਡਰਾਈਵਰ ਹੀ ਸੜਕ ਤੇ ਦੌੜਨ ਲੱਗਿਆ ਟਰੱਕ, ਰੋਕਣ ਲਈ ਕੁੜੀ ਖੇਡ ਗਈ ਜਾਨ ਤੇ,ਫਿਰ ਹੋ ਹੋਇਆ….

ਇਕ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋਇਆ ਹੈ, ਜਿਸ ‘ਚ ਇਕ ਲੜਕੀ ਨੇ ਆਪਣੀ ਸਿਆਣਪ ਅਤੇ ਬਹਾਦਰੀ ਨਾਲ ਇਕ ਵੱਡਾ ਹਾਦਸਾ ਟਾਲ ਦਿੱਤਾ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਲੜਕੀ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ।
ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਟਰੱਕ ਬਿਨਾਂ ਡਰਾਈਵਰ ਦੇ ਚੱਲਣ ਲੱਗਦਾ ਹੈ ਅਤੇ ਢਲਾਨ ‘ਤੇ ਤੇਜ਼ੀ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੰਦਾ ਹੈ।

ਨੇੜੇ ਇਕ ਲੜਕੀ ਵੀ ਮੌਜੂਦ ਹੈ, ਜੋ ਇਹ ਦੇਖ ਕੇ ਤੁਰੰਤ ਚੱਲਦੇ ਟਰੱਕ ਵੱਲ ਭੱਜਦੀ ਹੈ। ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਕਾਰ ‘ਤੇ ਚੜ੍ਹ ਕੇ ਹੈਂਡਬ੍ਰੇਕ ਖਿੱਚ ਦਿੰਦੀ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਲੜਕੀ ਨੇ ਅਜਿਹਾ ਨਾ ਕੀਤਾ ਹੁੰਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਕਿਉਂਕਿ ਉਸ ਸਮੇਂ ਸੜਕ ‘ਤੇ ਕਾਫੀ ਵਾਹਨ ਲੰਘ ਰਹੇ ਸਨ, ਜਿਸ ਕਾਰਨ ਕੋਈ ਵੀ ਗੰਭੀਰ ਹਾਦਸਾ ਵਾਪਰ ਸਕਦਾ ਸੀ।


ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @gharkekalesh ਹੈਂਡਲ ਨਾਲ ਸ਼ੇਅਰ ਕੀਤਾ ਗਿਆ ਹੈ। ਜਿਸ ਦੇ ਕੈਪਸ਼ਨ ‘ਚ ਲਿਖਿਆ ਹੈ, ‘ਬਹਾਦੁਰ ਕੁੜੀ ਹੈਂਡਬ੍ਰੇਕ ਖਿੱਚਣ ਲਈ ਚੱਲਦੇ ਟਰੱਕ ‘ਤੇ ਚੜ੍ਹੀ।’ ਇਸ ਵੀਡੀਓ ਨੂੰ ਹੁਣ ਤੱਕ 3.6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਕੁਮੈਂਟ ਸੈਕਸ਼ਨ ‘ਚ ਲੜਕੀ ਦੀ ਬਹਾਦਰੀ ਅਤੇ ਤੁਰੰਤ ਲਏ ਗਏ ਫੈਸਲੇ ਦੀ ਕਾਫੀ ਤਾਰੀਫ ਹੋ ਰਹੀ ਹੈ।


ਇਕ ਯੂਜ਼ਰ ਨੇ ਕੁਮੈਂਟ ਕੀਤਾ, ਇਹ ਬਹਾਦਰ ਲੋਕਾਂ ਦੀ ਪਛਾਣ ਹੁੰਦੀ ਹੈ ਕਿ ਉਹ ਹਰ ਸਥਿਤੀ ਲਈ ਤਿਆਰ ਰਹਿੰਦੇ ਹਨ। ਉਥੇ ਹੀ ਇਕ ਹੋਰ ਯੂਜ਼ਰ ਦਾ ਕਹਿਣਾ ਹੈ ਕਿ ਲੜਕੀ ਨੇ ਆਪਣੇ ਦਿਮਾਗ ਦੀ ਚੰਗੀ ਵਰਤੋਂ ਕੀਤੀ। ਇਕ ਹੋਰ ਯੂਜ਼ਰ ਨੇ ਲਿਖਿਆ, ਇਹ ਕੁੜੀ ਬਹੁਤ ਦਲੇਰ ਹੈ। ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਹ ਚੱਲਦੇ ਟਰੱਕ ‘ਤੇ ਚੜ੍ਹ ਗਈ। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ਦਲੇਰ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ

error: Content is protected !!