ਵੱਧਦੀ ਹੋਈ ਗਰਮੀ ਤੋਂ ਲੋਕਾਂ ਨੂੰ ਮਿਲੇਗੀ ਰਾਹਤ, ਬੁੱਧਵਾਰ ਨੂੰ ਮੀਂਹ ਪੈਣ ਦਾ ਅਲਰਟ, ਜਾਣੋਂ ਕਿੱਥੇ ਕਿਵੇਂ ਰਹੇੇਗਾ ਮੌਸਮ

 ਆਮ ਨਾਲੋਂ ਮੱਠੀ ਰਫ਼ਤਾਰ ’ਚ ਚੱਲ ਰਹੇ ਮੌਨਸੂਨ ਕਾਰਨ ਸੋਮਵਾਰ ਨੂੰ ਆਮ ਨਾਲੋਂ ਘੱਟ ਬਾਰਿਸ਼ ਹੋਈ। ਹਾਲਾਂਕਿ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਮੌਸਮ ਵਿਭਾਗ ਦੇ ਮਾਹਰ ਡਾ. ਸੋਮਪਾਲ ਸਿੰਘ ਮੁਤਾਬਕ ਮੰਗਲਵਾਰ ਤੇ ਬੁੱਧਵਾਰ ਨੂੰ ਸੂਬੇ ’ਚ ਬਾਰਿਸ਼ ਦਾ ਯੈਲੋ ਅਲਰਟ ਹੈ। ਇਸ ਦੌਰਾਨ ਪੂਰੇ ਸੂਬੇ ’ਚ ’ਚ ਗਰਜ ਤੇ ਚਮਕ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ। ਅੱਠ ਅਗਸਤ ਤੋਂ ਮੌਸਮ ਮੁੜ ਬਦਲ ਸਕਦਾ ਹੈ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਪਠਾਨਕੋਟ ’ਚ 8.5 ਮਿਲੀਮੀਟਰ, ਸ਼ਹੀਦ ਭਗਤ ਸਿੰਘ ਨਗਰ ’ਚ 9.0, ਰੋਪੜ ’ਚ 2.5, ਮੋਗਾ ’ਚ 0.7, ਗੁਰਦਾਸਪੁਰ ’ਚ 3.0 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ।

ਪਠਾਨਕੋਟ ’ਚ ਸਭ ਤੋਂ ਵੱਧ ਬਾਰਿਸ਼ ਹੋਣ ਨਾਲ ਦਿਨ ਦੇ ਤਾਪਮਾਨ ’ਚ ਕੁਝ ਕਮੀ ਆਈ। ਮੌਸਮ ਵਿਭਾਗ ਮੁਤਾਬਕ ਪਠਾਨਕੋਟ ’ਚ ਦਿਨ ਦਾ ਤਾਪਮਾਨ 31.2 ਡਿਗਰੀ ਸੈਲਸੀਅਸ ਰਿਹਾ।

ਇਸੇ ਤਰ੍ਹਾਂ ਰੋਪੜ ’ਚ 36.4, ਲੁਧਿਆਣਾ ’ਚ 34.4, ਅੰਮ੍ਰਿਤਸਰ ’ਚ 36.1 ਤੇ ਜਲੰਧਰ ਦਾ ਤਾਪਮਾਨ 35.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

error: Content is protected !!