ਘਰਦਿਆਂ ਤੋਂ ਚੋਰੀ ਕਰਵਾਇਆ ਸੀ ਵਿਆਹ, ਪਰਿਵਾਰ ਵਾਲਿਆਂ ਦੀ ਧਮਕੀਆਂ ਤੋਂ ਪਰੇਸ਼ਾਨ ਕੁੜੀ ਹੋਈ ਮਾਨਸਿਕ ਰੋਗੀ

ਅੱਜਕੱਲ ਮਾਪਿਆਂ ਦੀ ਮਰਜ਼ੀ ਤੋਂ ਬਿਨ੍ਹਾਂ ਵਿਆਹ ਕਰਵਾਉਂਣਾ ਆਮ ਗੱਲ ਹੈ ਪਰ ਬੱਚਿਆਂ ਦਾ ਲਿਆ ਹੋਇਆ ਇਹ ਫੈਸਲਾ ਕਈ ਵਾਰ ਉਨਾਂ ਦੀ ਜਿੰਦਗੀ ਤੇ ਭਾਰੀ ਪੈ ਜਾਂਦਾ ਹੈ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ।ਅਬੋਹਰ ‘ਚ ਲਵ ਮੈਰਿਜ ਕਰਵਾਉਣ ਵਾਲੇ ਇੱਕ ਨਵੇਂ ਜੋੜੇ ਨੇ ਪਰਿਵਾਰ ਦੀ ਧਮਕੀ ਦਾ ਹਵਾਲਾ ਦਿੰਦੇ ਹੋਏ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। 20 ਦਿਨ ਪਹਿਲਾਂ ਲੜਕੇ-ਲੜਕੀ ਨੇ ਹਾਈਕੋਰਟ ‘ਚ ਲਵ ਮੈਰਿਜ ਕਰਵਾ ਲਈ ਸੀ। ਜੋੜੇ ਦਾ ਦੋਸ਼ ਹੈ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਧਮਕੀਆਂ ਦੇ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ।

ਇਲਜ਼ਾਮ ਹੈ ਕਿ ਅਬੋਹਰ ਦੀ ਈਦਗਾਹ ਬਸਤੀ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਕਰੀਬ 20 ਦਿਨ ਪਹਿਲਾਂ ਹਾਈਕੋਰਟ ਵਿੱਚ ਲਵ ਮੈਰਿਜ ਕਰਵਾਉਣ ਵਾਲੀ ਲੜਕੀ ਨੂੰ ਉਸਦੇ ਚਾਚੇ ਅਤੇ ਸਹੁਰੇ ਵੱਲੋਂ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।

ਜਿਸ ਤੋਂ ਬਾਅਦ ਉਹ ਘਰ ਛੱਡ ਕੇ ਚਲੀ ਗਈ ਅਤੇ ਡਰ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ।ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਦੇ ਪਤੀ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਨਵ-ਵਿਆਹੁਤਾ ਜੋੜਾ ਪਹਿਲਾਂ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਆਪਣੀ ਸੁਰੱਖਿਆ ਲਈ ਅਪੀਲ ਕਰ ਚੁੱਕਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੋਤੀ ਪਤਨੀ ਮੋਹਿਤ ਉਮਰ ਕਰੀਬ 26 ਸਾਲ ਵਾਸੀ ਜੈਤੋ ਮੰਡੀ ਨੇ ਦੱਸਿਆ ਕਿ ਉਸ ਦਾ ਅਬੋਹਰ ਦੀ ਈਦਗਾਹ ਬਸਤੀ ਵਾਸੀ ਮੋਹਿਤ ਨਾਲ 16 ਜੁਲਾਈ ਨੂੰ ਪੰਜਾਬ ਹਰਿਆਣਾ ਹਾਈਕੋਰਟ ‘ਚ ਲਵ ਮੈਰਿਜ ਹੋਈ ਸੀ। ਉਸ ਤੋਂ ਬਾਅਦ ਉਸ ਨੇ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਦਿੱਤੀ ਸੀ ਕਿ ਮੋਹਿਤ ਦਾ ਪਰਿਵਾਰ ਉਸ ਨੂੰ ਪਸੰਦ ਨਹੀਂ ਕਰਦਾ ਅਤੇ ਇਸ ਵਿਆਹ ਲਈ ਸਹਿਮਤ ਨਹੀਂ ਹੈ ਅਤੇ ਉਸ ਨੂੰ ਧਮਕੀਆਂ ਦਿੰਦਾ ਹੈ, ਇਸ ਲਈ ਉਸ ਦੀ ਸੁਰੱਖਿਆ ਕੀਤੀ ਜਾਵੇ।

error: Content is protected !!