ਇੰਨੋਸੈਂਟ ਹਾਰਟਸ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਜ ਦਾ ਤਿਉਹਾਰ

ਇੰਨੋਸੈਂਟ ਹਾਰਟਸ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਜ ਦਾ ਤਿਉਹਾਰ

ਜਲੰਧਰ(ਪ੍ਰਥਮ ਕੇਸਰ): ਇੰਨੋਸੈਂਟ ਹਾਰਟਸ (ਗਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਛਾਉਣੀ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) ਦੇ ਪੰਜੇ ਸਕੂਲਾਂ ਵਿੱਚ ਤੀਜ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ।  ਪ੍ਰੀ-ਨਰਸਰੀ ਤੋਂ ਯੂਕੇਜੀ ਦੇ ਛੋਟੇ ਬੱਚਿਆਂ ਨੇ ਆਪਣੀਆਂ ਸ਼ਾਨਦਾਰ ਅਤੇ ਮਨਮੋਹਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।  ਉਨ੍ਹਾਂ ਨੇ ਇਸ ਮੌਜ-ਮਸਤੀ ਭਰੇ ਤਿਉਹਾਰ ਵਿੱਚ ਬੜੇ ਉਤਸ਼ਾਹ, ਆਨੰਦ ਅਤੇ ਪੂਰੀ ਲਗਨ ਨਾਲ ਭਾਗ ਲਿਆ।

ਤੀਜ ਮਨਾਉਣ ਦਾ ਮਕਸਦ ਬੱਚਿਆਂ ਦੇ ਆਪਣੇ ਭਾਰਤੀ ਸੱਭਿਆਚਾਰ ਅਤੇ ਪਰੰਪਰਾ ਲਈ ਪਿਆਰ ਨੂੰ ਮੁੜ ਸੁਰਜੀਤ ਕਰਨਾ ਹੈ।  ਇਸ ਮੌਕੇ ਤੇ ਸਕੂਲ ਦੇ ਵਿਹੜੇ ਨੂੰ ਤਾਜ਼ੇ ਫੁੱਲਾਂ ਅਤੇ ਰੰਗ-ਬਿਰੰਗੇ ਰਿਬਨਾਂ ਨਾਲ ਸਜਾਇਆ ਗਿਆ।  ਪਾਰਮਪ੍ਰਿਕ ਪਹਿਰਾਵੇ ਵਿੱਚ ਬੱਚੇ ਬਹੁਤ ਹੀ ਪਿਆਰੇ ਲੱਗ ਰਹੇ ਸਨ।  ਇਸ ਮੌਕੇ ਲੜਕੀਆਂ ਨੇ ਸੁੰਦਰ -ਸੁੰਦਰ ਰੰਗ-ਬਿਰੰਗੀਆਂ ਚੂੜੀਆਂ ਪਾ ਕੇ ਅਤੇ ਹੱਥਾਂ ‘ਚ ਮਹਿੰਦੀ ਲਗਾ ਕੇ ਆਪਣੇ ਲੋਕ ਸੱਭਿਆਚਾਰ ਦਾ ਪ੍ਰਦਰਸ਼ਨ ਕੀਤਾ |

ਬੱਚਿਆਂ ਵੱਲੋਂ ਪੇਸ਼ ਕੀਤੇ ਗਿੱਧੇ ਅਤੇ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਨੇ ਸਾਰਿਆਂ ਦਾ ਮਨ ਮੋਹ ਲਿਆ।  ਬੱਚਿਆਂ ਨੇ ਝੂਲੇ ਲੈਂਦੇ ਹੋਏ ਰਵਾਇਤੀ ਤੀਜ ਦੇ ਗੀਤਾਂ ਦਾ ਆਨੰਦ ਮਾਣਿਆ।  ਕਲਾਸਾਂ ਵਿੱਚ ਅਧਿਆਪਕਾਂ ਨੇ ਬੱਚਿਆਂ ਨੂੰ ਦੱਸਿਆ ਕਿ ਤੀਜ ਦਾ ਤਿਉਹਾਰ ਹਰਿਆਵਲ ਦਾ ਪ੍ਰਤੀਕ ਹੈ।  ਇਹ ਉਸ ਸਮੇਂ ਦਾ ਹਵਾਲਾ ਦਿੰਦਾ ਹੈ ਜਦੋਂ ਭਾਰਤੀ ਕਿਸਾਨ ਫਸਲਾਂ ਬੀਜਦੇ ਹਨ।
 ਸ੍ਰੀਮਤੀ ਸ਼ਰਮੀਲਾ ਨਾਕਰਾ (ਡਿਪਟੀ ਡਾਇਰੈਕਟਰ ਸੱਭਿਆਚਾਰਕ ਮਾਮਲੇ) ਨੇ ਬੱਚਿਆਂ ਨੂੰ ਤੀਜ ਤਿਉਹਾਰ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈ ਕੇ ਹੀ ਵਿਦਿਆਰਥੀ ਆਪਣੇ ਦੇਸ਼ ਦੇ ਸੱਭਿਆਚਾਰ ਨਾਲ ਜੁੜ ਸਕਦੇ ਹਨ।

error: Content is protected !!