ਮੰਦਿਰ ਦੇ ਹੋਰਡਿੰਗ ਤੇ ਲਗਾਈ ਪੋਰਨ ਸਟਾਰ ਮੀਆ ਖਲੀਫਾ ਦੀ ਫੋਟੋ,ਵਾਇਰਲ ਹੋਈ ਤਾਂ ਹੋਇਆ ਹੰਗਾਮਾ

 ਤਾਮਿਲਨਾਡੂ ‘ਚ ਇਕ ਧਾਰਮਿਕ ਤਿਉਹਾਰ ਦੇ ਹੋਰਡਿੰਗ ‘ਤੇ ਸਾਬਕਾ ਪੋਰਨ ਸਟਾਰ ਮੀਆ ਖਲੀਫਾ ਦੀ ਫੋਟੋ ਦੇਖ ਕੇ ਲੋਕ ਗੁੱਸੇ ‘ਚ ਆ ਗਏ। ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਹੋਰਡਿੰਗ ਨੂੰ ਹਟਾ ਦਿੱਤਾ। ਇਹ ਮਾਮਲਾ ਤਾਮਿਲਨਾਡੂ ਦੇ ਕੁਰੂਵਿਮਲਾਈ ਦਾ ਹੈ।

ਦੀ ਪੇਰੂਕੂ ਤਿਉਹਾਰ ਲਈ ਹੋਰਡਿੰਗ ਲਗਾਏ ਗਏ ਸਨ। ਇਸ ਹੋਰਡਿੰਗ ‘ਤੇ ਮੀਆ ਖਲੀਫਾ ਦੀ ਫੋਟੋ ਲਗਾਈ ਗਈ ਸੀ। ਉਹ ਆਪਣੇ ਸਿਰ ‘ਤੇ ਦੁੱਧ ਦਾ ਭਾਂਡਾ ਚੁੱਕੀ ਨਜ਼ਰ ਆ ਰਹੀ ਸੀ। ਇਸ ‘ਚ ਉਸ ਨੇ ਰਵਾਇਤੀ ਕੱਪੜੇ ਵੀ ਪਾਏ ਹੋਏ ਸਨ।

ਮੀਆ ਖਲੀਫਾ ਦੀ ਫੋਟੋ ਵਾਲਾ ਇਹ ਹੋਰਡਿੰਗ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਲੋਕਾਂ ਨੇ ਆਪਣੇ-ਆਪਣੇ ਅੰਦਾਜ਼ ਵਿੱਚ ਇਸ ਮਾਮਲੇ ਦੀ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਮੀਆ ਖਲੀਫਾ ਤੋਂ ਇਲਾਵਾ ਹੋਰਡਿੰਗ ‘ਤੇ ਅੱਠ ਹੋਰ ਫੋਟੋਆਂ ਵੀ ਲਗਾਈਆਂ ਗਈਆਂ ਸਨ। ਇਹ ਸਾਰੀਆਂ ਤਸਵੀਰਾਂ ਸਥਾਨਕ ਲੋਕਾਂ ਦੀਆਂ ਸਨ। ਇਸ ਹੋਰਡਿੰਗ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਨੂੰ ਹਟਾ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੀਆ ਖਲੀਫਾ ਦਾ ਜਨਮ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਹੋਇਆ ਸੀ। ਉਸਨੇ 2014 ਵਿੱਚ ਪੋਰਨ ਇੰਡਸ਼ਟਰੀ ਵਿੱਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਐਡਲਟ ਫਿਲਮਾਂ ਕੀਤੀਆਂ, ਪਰ ਕੁਝ ਸਮੇਂ ਬਾਅਦ ਉਸ ਨੇ ਇਸ ਨੂੰ ਛੱਡ ਦਿੱਤਾ ਤੇ ਪੋਰਨ ਇੰਡਸ਼ਟਰੀ ਨੂੰ ਅਲਵਿਦਾ ਕਰ ਦਿੱਤਾ। ਮੀਆ ਖਲੀਫਾ ਸੋਸ਼ਲ ਮੀਡੀਆ ਰਾਹੀਂ ਆਪਣੇ ਲੱਖਾਂ ਪ੍ਰਸ਼ੰਸਕਾਂ ਨਾਲ ਜੁੜੀ ਹੋਈ ਹੈ। ਉਸਨੇ ਟੈਕਸਾਸ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ।

error: Content is protected !!