ਦੋਸਤ ਨੂੰ ਨਸ਼ੇ ਦਾ ਟੀਕਾ ਲਗਾਕੇ ਕੀਤਾ ਬੇਹੋਸ਼, ਫਿਰ ਸਿਰ ‘ਚ ਪੱਥਰ ਮਾਰ-ਮਾਰ ਕੇ ਕੀਤਾ ਕ+ਤ+ਲ

ਦੋਸਤ ਨੂੰ ਨਸ਼ੇ ਦਾ ਟੀਕਾ ਲਗਾਕੇ ਕੀਤਾ ਬੇਹੋਸ਼, ਫਿਰ ਸਿਰ ‘ਚ ਪੱਥਰ ਮਾਰ-ਮਾਰ ਕੇ ਕੀਤਾ ਕ+ਤ+ਲ

ਲੁਧਿਆਣਾ (ਵੀਓਪੀ ਬਿਊਰੋ) ਨਸ਼ਾ ਇੱਕ ਜ਼ਿੰਦਗੀ ਨਹੀਂ ਕਈ ਜ਼ਿੰਦਗੀਆਂ ਖਰਾਬ ਕਰ ਦਿੰਦਾ ਹੈ। ਨਸ਼ਾ ਕਰਨ ਵਾਲਾ ਇਨਸਾਨ ਹੀ ਨਰਕ ਦੀ ਦਲਦਲ ਵਿੱਚ ਨਹੀਂ ਧੱਸਦਾ ਉਹ ਇਸਦੇ ਨਾਲ ਆਪਣੇ ਮਾਪਿਆ ਅਤੇ ਆਪਣੇ ਦੋਸਤਾਂ ਨੂੰ ਵੀ ਲੈ ਡੁੱਬਦਾ ਹੈ। ਲੁਧਿਆਣਾ ਦੀ ਗੱਲ ਕਰੀਏ ਤਾਂ ਅਪਰਾਧ ਸਿਖਰਾ ‘ਤੇ ਹੈ। ਆਏ ਦਿਨ ਲੁੱਟ ਖੋਹ ਅਤੇ ਨਸ਼ੇ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਜ ਵੀ ਅਸੀਂ ਗੱਲ ਕਰਨ ਜਾ ਰਹੇ ਹਾਂ ਨਸ਼ੇ ਵੱਲੋਂ ਬਰਬਾਦ ਕੀਤੇ ਤਿੰਨ ਪਰਿਵਾਰਾਂ ਦੀ। ਦਰਅਸਲ ਲੁਧਿਆਣਾ ਵਿੱਚ ਇੱਕ ਨੌਜਵਾਨ ਨੂੰ ਜਦੋਂ ਉਸਦੇ ਹੀ ਦੋਸਤਾਂ ਨੇ ਓਵਰਡੋਜ ਨਸ਼ੇ ਦਾ ਇੰਜੈਕਸ਼ਨ ਲਗਾ ਦਿੱਤਾ ਗਿਆ ਤਾਂ ਉਹ ਬੇਹੋਸ਼ ਹੋ ਗਿਆ ਅਤੇ ਉਸਦੇ ਦੋਸਤਾਂ ਨੇ ਹੀ ਉਸ ਦਾ ਕਤਲ ਕਰ ਦਿੱਤਾ। ਇਸ ਕਤਲ ਤੋਂ ਬਾਅਦ ਉਹ ਦੋਸਤ ਫਰਾਰ ਹਨ। ਇਸ ਘਟਨਾ ਨੇ ਤਿੰਨ ਪਰਿਵਾਰਾਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ।

ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਵਿੱਚ ਨਸ਼ਾ ਘੱਟ ਨਹੀਂ ਹੋ ਰਿਹਾ। ਲੁਧਿਆਣਾ ਦੇ ਨਿਊ ਬਾਜਵਾ ਨਗਰ ‘ਚ ਦੋ ਦੋਸਤਾਂ ਨੇ ਆਪਣੇ ਦੋਸਤ ਨੂੰ ਨਸ਼ੇ ‘ਚ ਧੁੱਤ ਕਰ ਦਿੱਤਾ। ਜ਼ਿਆਦਾ ਨਸ਼ਾ ਹੋਣ ਕਾਰਨ ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਨੌਜਵਾਨਾਂ ਨੇ ਉਸ ਦੇ ਸਿਰ ‘ਤੇ ਪੱਥਰ ਮਾਰ ਕੇ ਉਸਨੂੰ ਮਾਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਜਦੋਂ ਆਸ-ਪਾਸ ਦੇ ਲੋਕਾਂ ਨੇ ਰੌਲਾ ਪਾਇਆ ਤਾਂ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੌਜਵਾਨ ਨੂੰ ਸਿਵਲ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਦੀ ਪਛਾਣ 19 ਸਾਲਾ ਦੀਪਕ ਵਾਸੀ ਰਾਹੋਂ ਰੋਡ ਵਜੋਂ ਹੋਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋ ਫ਼ਰਾਰ ਨੌਜਵਾਨਾਂ ਦੀ ਭਾਲ ਜਾਰੀ ਹੈ।

ਜਾਣਕਾਰੀ ਮੁਤਾਬਕ ਦੀਪਕ ਆਪਣੇ ਦੋਸਤਾਂ ਨਾਲ ਨਿਊ ਬਾਜਵਾ ਨਗਰ ਸਥਿਤ ਇਕ ਖਾਲੀ ਪਲਾਟ ‘ਤੇ ਪਹੁੰਚਿਆ। ਉਸਦੇ ਦੋਸਤ ਪਹਿਲਾਂ ਹੀ ਸ਼ਰਾਬੀ ਸਨ। ਦੋਸਤਾਂ ਨੇ ਦੀਪਕ ਨੂੰ ਨਸ਼ੇ ਦਾ ਟੀਕਾ ਲਗਾਇਆ ਤਾਂ ਉਹ ਬੇਹੋਸ਼ ਹੋ ਗਿਆ। ਦੋਸਤਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕੀਤਾ ਜਾਵੇ। ਇਸ ਤੋਂ ਬਾਅਦ ਉਨ੍ਹਾਂ ਨੇ ਦੀਪਕ ਦੇ ਸਿਰ ‘ਤੇ ਪੱਥਰ ਨਾਲ ਵਾਰ ਕੀਤਾ। ਲੋਕਾਂ ਨੇ ਰੌਲਾ ਪਾਇਆ ਤਾਂ ਦੋਵੇਂ ਨੌਜਵਾਨ ਭੱਜ ਗਏ। ਪੁਲਿਸ ਦੀਪਕ ਨੂੰ ਹਸਪਤਾਲ ਲੈ ਗਈ, ਜਿੱਥੇ ਉਸ ਦੀ ਮੌਤ ਹੋ ਗਈ।

error: Content is protected !!