8 ਸਾਲ ਦੀ ਮਾਸੂਮ ਬੱਚੀ ਨਾਲ ਚਾਚੇ ਦਾ ਮੁੰਡਾ ਅ+ਸ਼+ਲੀਲ ਫਿਲਮਾਂ ਦਿਖਾਕੇ ਕਰਦਾ ਸੀ ਗੰਦੇ ਕੰਮ, ਮਾਂ ਨੇ ਇੰਝ ਸਿਖਾਇਆ ਸਬਕ

ਕਪੂਰਥਲਾ ਜ਼ਿਲੇ ਦੇ ਸੁਲਤਾਨਪੁਰ ਲੋਧੀ ਥਾਣੇ ਦੀ ਪੁਲਿਸ ਨੇ 8 ਸਾਲਾ ਬੱਚੀ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਉਸ ਨਾਲ ਰੇਪ ਕਰਨ ਵਾਲੇ ਆਰੋਪੀ ਚਾਚੇ ਨੂੰ ਗ੍ਰਿਫਤਾਰ ਕੀਤਾ ਹੈ। ਆਰੋਪੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸਐਚਓ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਵੀ ਹਾਸਲ ਕੀਤਾ ਹੈ।

ਜਾਣਕਾਰੀ ਮੁਤਾਬਕ ਇਕ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਚ ਦੱਸਿਆ ਕਿ ਉਸ ਦਾ ਵਿਆਹ 2011 ‘ਚ ਹੋਇਆ ਸੀ। ਉਹ ਕਰੀਬ 4 ਸਾਲਾਂ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ। ਉਸ ਦੀ 8 ਸਾਲ ਦੀ ਬੇਟੀ ਆਪਣੇ ਪਤੀ ਦੇ ਘਰ ਰਹਿ ਰਹੀ ਹੈ। ਉਸਦੀ ਬੇਟੀ ਸਵੇਰੇ 7:30 ਵਜੇ ਤੋਂ ਦੁਪਹਿਰ 2 ਵਜੇ ਤੱਕ ਸਕੂਲ ਹੁੰਦੀ ਹੈ।

10 ਜੁਲਾਈ ਨੂੰ ਜਦੋਂ ਉਹ ਸ਼ਾਮ ਨੂੰ ਘਰ ਵਾਪਸ ਆਈ ਤਾਂ ਬੇਟੀ ਨੇ ਉਸ ਨੂੰ ਦੱਸਿਆ ਕਿ ਉਹ ਸਕੂਲ ਤੋਂ ਘਰ ਆ ਕੇ ਟੀਵੀ ਦੇਖ ਰਹੀ ਹੈ। ਕਰੀਬ 3 ਵਜੇ ਉਸ ਦੇ ਚਚੇਰੇ ਸਹੁਰੇ ਦਾ ਲੜਕਾ ਲਵਪ੍ਰੀਤ ਸਿੰਘ ਵਾਸੀ ਪਿੰਡ ਮੋਠਾਂਵਾਲ ਜੋ ਕਿ ਵਿਆਹਿਆ ਹੋਇਆ ਹੈ। ਉਹ ਬੇਟੀ ਨੂੰ ਕਮਰੇ ਚ ਬਿਠਾ ਕੇ ਅਸ਼ਲੀਲ ਵੀਡੀਓ ਦਿਖਾਉਂਦਾ ਸੀ ਅਤੇ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਇਹ ਦੇਖ ਕੇ ਬੇਟੀ ਬਹੁਤ ਡਰੀ ਹੋਈ ਸੀ।

ਉਸ ਸਮੇਂ ਉਸ ਨੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਉਹ ਆਪਣੀ ਬੇਇੱਜ਼ਤੀ ਦੇ ਡਰੋਂ ਚੁੱਪ ਸੀ ਪਰ ਮੈਂ ਆਪਣੀ ਬੇਟੀ ਨਾਲ ਹੋਈਆਂ ਗਲਤ ਹਰਕਤਾਂ ਨੂੰ ਬਰਦਾਸ਼ਿਤ ਨਹੀਂ ਕਰ ਸਕਦੀ ਸੀ। ਇਸ ਲਈ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 354-ਏ ਆਈਪੀਸੀ ਅਤੇ 8 ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਆਰੋਪੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਐਸਐਚਓ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਅਦਾਲਤ ਵੱਲੋਂ ਦਿੱਤੇ ਇੱਕ ਦਿਨ ਦੇ ਪੁਲੀਸ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।

 

error: Content is protected !!