ਸਹੇਲੀ ਦੇ ਜਨਮਦਿਨ ਤੇ ਆਈਫੋਨ ਦੇਣ ਲਈ 9ਵੀਂ ਦੇ ਵਿਦਿਆਰਥੀ ਨੇ ਮਾਂ ਦੇ ਗਹਿਣੀਆਂ ਤੇ ਕੀਤਾ ਹੱਥ ਸਾਫ, ਇੰਝ ਗਿਆ ਫੜ੍ਹਿਆ

ਲੋਕ ਆਪਣੀ ਗਰਲਫ੍ਰੈਂਡ ਨੂੰ ਤੋਹਫ਼ੇ ਦੇਣ ਲਈ ਕੀ ਨਹੀਂ ਕਰਦੇ? ਪਰ 9ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਆਪਣੀ ਪ੍ਰੇਮਿਕਾ ਨੂੰ ਤੋਹਫਾ ਦਿੰਦੇ ਹੋਏ ਅਜਿਹਾ ਕੰਮ ਕੀਤਾ ਕਿ ਉਸ ਦੀ ਮਾਂ ਦੇਖ ਕੇ ਦੰਗ ਰਹਿ ਗਈ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਬੱਚਾ ਇਸ ਹੱਦ ਤੱਕ ਚਲਾ ਜਾਵੇਗਾ। ਜਦੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਉਹ ਵੀ ਹੈਰਾਨ ਰਹਿ ਗਏ।

ਇਹ ਘਟਨਾ ਦਿੱਲੀ ਦੇ ਨਜਫਗੜ੍ਹ ਇਲਾਕੇ ਦੀ ਹੈ। 3 ਅਗਸਤ ਨੂੰ ਇੱਕ ਔਰਤ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਉਸ ਦੇ ਘਰੋਂ ਸੋਨੇ ਦੇ ਗਹਿਣੇ ਗਾਇਬ ਸਨ। ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਔਰਤ ਦੇ ਲੜਕੇ ਨੇ ਹੀ ਇਹ ਵਾਰਦਾਤ ਕੀਤੀ ਹੈ। ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਆਪਣੀ ਪ੍ਰੇਮਿਕਾ ਨੂੰ ਆਈਫੋਨ 15 ਗਿਫਟ ਕਰਨਾ ਚਾਹੁੰਦਾ ਸੀ, ਪਰ ਉਸ ਕੋਲ ਪੈਸੇ ਨਹੀਂ ਸਨ।


ਇਸੇ ਕਾਰਨ ਉਸ ਨੇ ਆਪਣੀ ਮਾਂ ਦੇ ਗਹਿਣੇ ਚੋਰੀ ਕਰ ਲਏ। ਉਨ੍ਹਾਂ ਨੂੰ ਇੱਕ ਸੁਨਿਆਰੇ ਨੂੰ ਵੇਚ ਦਿੱਤਾ ਅਤੇ ਉਸੇ ਪੈਸੇ ਨਾਲ ਉਸਨੇ ਆਪਣੀ ਪ੍ਰੇਮਿਕਾ ਲਈ ਇੱਕ ਫੋਨ ਖਰੀਦਿਆ। ਪੁਲੀਸ ਨੇ ਦੋ ਸੁਨਿਆਰਿਆਂ ਕੋਲੋਂ ਗਹਿਣੇ ਵੀ ਬਰਾਮਦ ਕੀਤੇ ਹਨ। ਇੱਕ ਸੁਨਿਆਰੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਡੀਸੀਪੀ ਦਵਾਰਕਾ ਅਨੁਸਾਰ 3 ਅਗਸਤ ਨੂੰ ਔਰਤ ਨੇ ਆਪਣੇ ਘਰ ਵਿੱਚ ਚੋਰੀ ਦੀ ਸੂਚਨਾ ਦਿੱਤੀ ਸੀ। ਦੱਸਿਆ ਗਿਆ ਕਿ 2 ਅਗਸਤ ਨੂੰ ਸਵੇਰੇ 8 ਤੋਂ 3 ਵਜੇ ਦੇ ਦਰਮਿਆਨ ਕਿਸੇ ਨੇ ਉਸ ਦੇ ਘਰੋਂ ਸੋਨੇ ਦੀਆਂ ਦੋ ਚੇਨੀਆਂ, ਸੋਨੇ ਦੀਆਂ ਵਾਲੀਆਂ ਅਤੇ ਇੱਕ ਸੋਨੇ ਦੀ ਮੁੰਦਰੀ ਚੋਰੀ ਕਰ ਲਈ। ਪੁਲਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਪੁਲਸ ਨੇ ਦੇਖਿਆ ਕਿ ਨਾ ਤਾਂ ਕੋਈ ਘਰ ਅੰਦਰ ਵੜਿਆ ਅਤੇ ਨਾ ਹੀ ਬਾਹਰ ਨਿਕਲਿਆ। ਇਸ ਤੋਂ ਬਾਅਦ ਪੁਲਸ ਨੂੰ ਸ਼ੱਕ ਹੋਇਆ ਕਿ ਘਰ ‘ਚ ਹੀ ਕਿਸੇ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਜਾਂਚ ਕਰਨ ‘ਤੇ ਪਤਾ ਲੱਗਾ ਕਿ ਔਰਤ ਦਾ ਨਾਬਾਲਗ ਪੁੱਤਰ ਚੋਰੀ ਦੀ ਘਟਨਾ ਤੋਂ ਬਾਅਦ ਲਾਪਤਾ ਸੀ। ਫਿਰ ਟੀਮ ਨੇ ਉਸ ਬਾਰੇ ਜਾਣਕਾਰੀ ਇਕੱਠੀ ਕੀਤੀ। ਸਕੂਲ ਵਿੱਚ ਉਸ ਦੇ ਨਾਲ ਪੜ੍ਹਣ ਵਾਲੇ ਦੋਸਤਾਂ ਤੋਂ ਪੁੱਛਗਿੱਛ ਕੀਤੀ। ਫਿਰ ਪਤਾ ਲੱਗਾ ਕਿ ਉਸ ਨੇ ਨਵਾਂ ਆਈਫੋਨ ਖਰੀਦਿਆ ਹੈ।


ਦੋਸਤਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਮਾਮਲਾ ਬੇਕਾਬੂ ਹੁੰਦਾ ਜਾਪਦਾ ਸੀ। ਇਸ ਤੋਂ ਬਾਅਦ ਪੁਲਸ ਨੇ ਧਰਮਪੁਰਾ, ਕਕਰੌਲਾ ਅਤੇ ਨਜਫਗੜ੍ਹ ਵਿੱਚ ਉਸਦੇ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਪਰ ਹਰ ਵਾਰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਮੰਗਲਵਾਰ ਸ਼ਾਮ ਕਰੀਬ 6 ਵਜੇ ਨਾਬਾਲਗ ਲੜਕਾ ਘਰ ਆਵੇਗਾ। ਇਸ ਤੋਂ ਬਾਅਦ ਘਰ ਦੇ ਕੋਲ ਜਾਲ ਵਿਛਾ ਦਿੱਤਾ ਗਿਆ। ਪੁਲਸ ਨੇ ਮੁਲਜ਼ਮ ਕੋਲੋਂ ਆਈਫੋਨ ਬਰਾਮਦ ਕਰ ਲਿਆ ਹੈ।

ਪੁੱਛਗਿੱਛ ਦੌਰਾਨ ਬੱਚੇ ਨੇ ਦੱਸਿਆ ਕਿ ਉਹ ਨਜਫਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦਾ ਹੈ। ਉਸ ਦੇ ਪਿਤਾ ਦੀ ਬਿਮਾਰੀ ਕਾਰਨ ਮੌਤ ਹੋ ਗਈ ਹੈ। ਉਸ ਦਾ ਆਪਣੀ ਜਮਾਤ ਵਿੱਚ ਪੜ੍ਹਦੀ ਇੱਕ ਲੜਕੀ ਨਾਲ ਅਫੇਅਰ ਹੈ। ਕਿਉਂਕਿ ਇਹ ਉਸਦਾ ਜਨਮਦਿਨ ਸੀ, ਉਹ ਉਸਨੂੰ ਇੱਕ ਆਈਫੋਨ ਗਿਫਟ ਕਰਨਾ ਚਾਹੁੰਦਾ ਸੀ। ਉਸ ਨੇ ਆਪਣੀ ਮਾਂ ਤੋਂ ਪੈਸੇ ਮੰਗੇ, ਪਰ ਉਸ ਨੇ ਨਹੀਂ ਦਿੱਤੇ। ਇਸ ਤੋਂ ਨਿਰਾਸ਼ ਹੋ ਕੇ ਉਸ ਨੇ ਘਰੋਂ ਚੋਰੀ ਕਰ ਲਈ।

error: Content is protected !!