ਪੁੱਤਰ ਦੀ ਚਾਹ ਵਿੱਚ ਅੰਧਵਿਸ਼ਵਾਸੀ ਔਰਤ ਚਲੀ ਗਈ ਬਾਬੇ ਕੋਲ, ਬਾਬਾ ਇਸ਼ਨਾਨ ਬਹਾਨੇ ਲੈ ਗਿਆ ਮੌਟਰ ‘ਤੇ, ਕੀਤਾ ਕਾਂਡ

ਅੱਜ ਕੱਲ੍ਹ ਲੋਕਾਂ ਚ ਅੰਧ ਵਿਸ਼ਵਾਸ ਇੰਨਾ ਕੁ ਬਹੁਤ ਵੱਧ ਗਿਆ ਹੈ ਕਿ ਲੋਕ ਆਪਣੀ ਪ੍ਰੇਸ਼ਾਨੀਆਂ ਲੈ ਕੇ ਸਾਧੂ, ਸੰਤਾਂ ਕੋਲ ਜਾਣ ਲੱਗ ਜਾਂਦੇ ਹਨ ਅਤੇ ਆਪਣਾ ਸਭ ਕੁਝ ਗੁਆ ਬੈਠਦੇ ਹਨ। ਅਜਿਹਾ ਹੀ ਇਕ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਅੰਧ ਵਿਸ਼ਵਾਸ ਚ ਪੁੱਤ ਦੀ ਦਾਤ ਮੰਗਣ ਲਈ ਬਾਬੇ ਕੋਲ ਗਈ ਤਾਂ ਉੱਥੇ ਉਸ ਨਾਲ ਬਾਬੇ ਵੱਲੋਂ ਗਲਤ ਕੰਮ ਕੀਤਾ ਗਿਆ, ਜਿਸ ਲਈ ਉਹ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ।

ਇਸ ਦੌਰਾਨ ਪੀੜਤ ਔਰਤ ਨੇ ਦੱਸਿਆ ਕਿ ਜਿਹੜੇ ਬਾਬੇ ਨੇ ਗੁਰੂਆਂ ਦੇ ਬਾਣੇ ਪਾਏ ਹਨ ਇਨ੍ਹਾਂ ਨੇ ਮੇਰੀ ਇੱਜ਼ਤ ਲੁੱਟੀ ਹੈ। ਉਸ ਨੇ ਕਿਹਾ ਕਿ ਬਾਬੇ ਦਾ ਨਾਂ ਕੁਲਵੰਤ ਸਿੰਘ ਕਾਂਤਾ ਸੀਤੋਵਾਲਾ ਹੈ, ਅਸੀਂ ਪੁੱਤਰ ਦੀ ਦਾਤ ਲਈ ਬਾਬੇ ਕੋਲ ਗਏ ਸੀ ਪਰ ਸਾਨੂੰ ਨਹੀਂ ਸੀ ਪਤਾ ਕਿ ਬਾਬਾ ਇਸ ਤਰ੍ਹਾਂ ਦੇ ਕੰਮ ਕਰਦਾ ਹੈ।

ਉਸ ਨੇ ਕਿਹਾ ਕਿ ਬਾਬੇ ਨੇ ਮੈਨੂੰ ਕਿਹਾ ਸੀ ਕਿ ਤੁਹਾਨੂੰ ਪੁੱਤਰ ਮਿਲੇਗਾ ਇਸ ਵਾਸਤੇ ਤੁਹਾਨੂੰ 5 ਇਸ਼ਨਾਨ ਕਰਨੇ ਪੈਣਗੇ ਜਿਸ ਤੋਂ ਬਾਅਦ ਉਨ੍ਹਾਂ ਨੇ ਸਾਨੂੰ ਗੋਲੀਆਂ ਦੇ ਦਿੱਤੀਆਂ ਅਤੇ ਮੇਰਾ ਘਰਵਾਲਾ ਸੌਂ ਰਿਹਾ।

ਇਸ ਦੌਰਾਨ ਰਾਤ ਨੂੰ ਬਾਬਾ ਮੈਨੂੰ ਮੋਟਰ ਤੇ ਇਸ਼ਨਾਨ ਕਰਨ ਲਈ ਲੈ ਗਿਆ, ਜਿੱਥੇ ਉਸ ਨੇ ਮੇਰੀ ਇੱਜਤ ਲੁੱਟੀ। ਔਰਤ ਨੇ ਦੱਸਿਆ ਮੈਨੂੰ ਹੋਸ਼ ਨਹੀਂ ਸੀ ਜਦੋਂ ਢਾਈ ਘੰਟੇ ਬਾਅਦ ਮੈਨੂੰ ਹੋਸ਼ ਆਈ ਤਾਂ ਮੈਂ ਕਿਸੇ ਤਰ੍ਹਾਂ ਨਾਲ ਆਪਣੀ ਜਾਨ ਬਚਾ ਕੇ ਘਰ ਆਈ ।

error: Content is protected !!