ਕੈਨੇਡਾ ਤੋਂ ਆਈ ਪੰਜਾਬੀ ਦੀ ਮੌ+ਤ ਦੀ ਖਬਰ ਨਾਲ ਪਰਿਵਾਰ ‘ਚ ਛਾਈ ਸੋਗ ਦੀ ਲਹਿਰ

ਕੈਨੇਡਾ ਤੋਂ ਆਈ ਪੰਜਾਬੀ ਦੀ ਮੌ+ਤ ਦੀ ਖਬਰ ਨਾਲ ਪਰਿਵਾਰ ‘ਚ ਛਾਈ ਸੋਗ ਦੀ ਲਹਿਰ

ਰਾਏਕੋਟ (ਵੀਓਪੀ ਬਿਊਰੋ) : ਪੰਜਾਬੀਆਂ ‘ਚ ਵਿਦੇਸ਼ਾਂ ਵਿੱਚ ਜਾਣ ਦੀ ਹੋੜ ਸ਼ੁਰੂ ਤੋਂ ਲੱਗੀ ਹੋਈ ਹੈ। ਪੰਜਾਬ ‘ਚ ਰੁਜ਼ਗਾਰ ਦੇ ਸਹੀ ਸਾਧਨ ਨਾ ਹੋਣ ਕਰਕੇ ਪੰਜਾਬ ਦੇ ਲੋਕ ਵਿਦੇਸ਼ਾਂ ਵਿੱਚ ਜਾਂਦੇ ਹਨ। ਇਸੇ ਤਰ੍ਹਾਂ ਰਾਏਕੋਟ ਦੇ ਪਿੰਡ ਤਲਵੰਡੀ ਰਾਏ ਦੇ 48 ਸਾਲਾ ਰਣਜੀਤ ਸਿੰਘ ਢਿੱਲੋਂ ਵੀ ਉੱਜਵਲ ਭਵਿੱਖ ਦੀ ਤਲਾਸ਼ ਵਿੱਚ ਕੈਨੇਡਾ ਗਿਆ ਹੋਇਆ ਸੀ ਪਰ ਬੀਤੇ ਦਿਨੀਂ ਹੋਈ ਉਸ ਦੀ ਮੌਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਰਣਜੀਤ ਸਿੰਘ ਦੀ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਰਣਜੀਤ ਸਿੰਘ ਦੇ ਵੱਡੇ ਭਰਾ ਕੁਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਦੇ ਭਰਾ ਦਾ ਸੰਨ 1996 ਵਿੱਚ ਪਿੰਡ ਹਿੱਸੋਵਾਲ ਦੀ ਦਵਿੰਦਰ ਕੌਰ ਨਾਲ ਵਿਆਹ ਹੋਇਆ ਸੀ। ਉਪਰੰਤ ਸੰਨ 1997 ਵਿੱਚ ਉਹ ਕੈਨੇਡਾ ਦੇ ਸ਼ਹਿਰ ਬਰੈਂਪਟਨ ਚਲਾ ਗਿਆ ਜਿੱਥੇ ਉਹ ਪਤਨੀ ਸਮੇਤ 2 ਬੱਚਿਆਂ ਨਾਲ ਰਹਿ ਰਿਹਾ ਸੀ।

9 ਅਗਸਤ ਦੀ ਰਾਤ 11 ਵਜੇ ਉਸ ਦੇ ਕੈਨੇਡਾ ਰਹਿੰਦੇ ਪੁੱਤਰ ਧਰਮਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਚਾਚੇ ਰਣਜੀਤ ਸਿੰਘ ਢਿੱਲੋਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਰਣਜੀਤ ਸਿੰਘ ਢਿੱਲੋਂ 13 ਸਾਲਾਂ ਬਾਅਦ 3-4 ਮਹੀਨੇ ਪਹਿਲਾਂ ਇੰਡੀਆ ਆਇਆ ਸੀ, ਜੋ ਡੇਢ ਮਹੀਨਾ ਆਪਣੇ ਪਰਿਵਾਰ ਵਿੱਚ ਰਹਿ ਕੇ ਵਾਪਸ ਕੈਨੇਡਾ ਚਲਾ ਗਿਆ ਸੀ।

error: Content is protected !!