Skip to content
Sunday, December 22, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
13
ਡਰਾਈਵਰ ਦੀ ਲਾਪਰਵਾਹੀ ਬਣੀ ਸ਼ਰਧਾਲੂਆਂ ਲਈ ਕਾਲ, ਮੱਥਾ ਟੇਕਕੇ ਪਰਤ ਰਹੇ ਇੱਕ ਸ਼ਰਧਾਲੂ ਦੀ ਮੌ+ਤ, 5 ਜ਼ਖਮੀ
Crime
international
Latest News
National
Politics
Punjab
ਡਰਾਈਵਰ ਦੀ ਲਾਪਰਵਾਹੀ ਬਣੀ ਸ਼ਰਧਾਲੂਆਂ ਲਈ ਕਾਲ, ਮੱਥਾ ਟੇਕਕੇ ਪਰਤ ਰਹੇ ਇੱਕ ਸ਼ਰਧਾਲੂ ਦੀ ਮੌ+ਤ, 5 ਜ਼ਖਮੀ
August 13, 2024
Voice of Punjab
ਫਤਿਹਗੜ੍ਹ ਸਾਹਿਬ ਦੇ ਤਰਖਾਣ ਮਾਜਰਾ ‘ਚ ਇੱਕ ਹਾਦਸਾ ਵਾਪਰਿਆ ਹੈ। ਜਿਸ ਵਿੱਚ ਨੈਣਾ ਦੇਵੀ ਤੋਂ ਪਰਤ ਰਹੇ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਅਤੇ 5 ਸ਼ਰਧਾਲੂ ਜ਼ਖਮੀ ਹੋ ਗਏ। ਇਹ ਹਾਦਸਾ ਮਹਿੰਦਰਾ ਪਿਕਅੱਪ ਗੱਡੀ ਦੇ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ।
ਡਰਾਈਵਰ ਪੁਲ ਦੇ ਹੇਠਾਂ ਗੱਡੀ ਬੈਕ ਕਰ ਰਿਹਾ ਸੀ। ਉੱਥੇ ਲੋਹੇ ਦੇ ਗਾਡਰ ਲਗਾਏ ਗਏ ਸਨ। ਸ਼ਰਧਾਲੂ ਦੇ ਸਿਰ ‘ਤੇ ਗਰਡਰ ਵੱਜਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਪਾਲ ਸਿੰਘ ਵਾਸੀ ਪਿੰਡ ਅਕਬਰਪੁਰ ਜ਼ਿਲ੍ਹਾ ਫਤਿਹਾਬਾਦ (ਹਰਿਆਣਾ) ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਸੁਖਵਿੰਦਰ ਸਿੰਘ, ਯਾਦਵਿੰਦਰ ਸਿੰਘ, ਛੋਟਾ ਸਿੰਘ, ਕਸ਼ਮੀਰ ਸਿੰਘ ਅਤੇ ਖੁਸ਼ਵੀਰ ਸਿੰਘ ਸ਼ਾਮਲ ਹਨ।
ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੇ ਲੋਕਾਂ ਨਾਲ ਮਾਤਾ ਸ਼੍ਰੀ ਨੈਣਾ ਦੇਵੀ ਮੰਦਰ ‘ਚ ਮੱਥਾ ਟੇਕਣ ਗਿਆ ਸੀ ਅਤੇ ਪਿਕਅੱਪ ਗੱਡੀ ਮੰਗਤ ਰਾਮ ਚਲਾ ਰਿਹਾ ਸੀ। ਵਾਪਸ ਆਉਂਦੇ ਸਮੇਂ ਜਦੋਂ ਉਹ ਜੀ.ਟੀ.ਰੋਡ ‘ਤੇ ਪਿੰਡ ਤਰਖਾਣਮਾਜਰਾ ਨੇੜੇ ਪਹੁੰਚੇ ਤਾਂ ਤੇਜ਼ ਮੀਂਹ ਪੈ ਰਿਹਾ ਸੀ।
ਜਦੋਂ ਡਰਾਈਵਰ ਤਰਖਾਣ ਮਾਜਰਾ ਪੁਲ ਦੇ ਹੇਠਾਂ ਗੱਡੀ ਨੂੰ ਪਾਰ ਕਰਨ ਲੱਗਾ ਤਾਂ ਸਾਹਮਣੇ ਤੋਂ ਇੱਕ ਹੋਰ ਵਾਹਨ ਆ ਗਿਆ। ਜਦੋਂ ਉਸ ਨੇ ਆਪਣੀ ਗੱਡੀ ਨੂੰ ਪਿੱਛੇ ਕੀਤਾ ਤਾਂ ਗੱਡੀ ਦੇ ਪਿੱਛੇ ਬੈਠੇ ਰਾਜਪਾਲ ਸਿੰਘ ਦਾ ਸਿਰ ਲੋਹੇ ਦੇ ਗਰਡਰ ਨਾਲ ਵੱਜਿਆ ਅਤੇ ਉਸ ਦੀ ਗਰਦਨ ਦੀ ਟੁੱਟ ਗਈ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਰਾਜਪਾਲ ਸਿੰਘ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।
Post navigation
ਪੈਰਿਸ ਓਲੰਪਿਕ ‘ਚ 2 ਮੈਡਲ ਜਿੱਤਣ ਵਾਲੀ ਮਨੂ ਭਾਕਰ ਨੇ ਕੀਤਾ ਸ਼ੂਟਿੰਗ ਤੋਂ ਬ੍ਰੇਕ ਲੈਣ ਦਾ ਐਲਾਨ, World Cup ‘ਚ ਨਹੀਂ ਲਵੇਗੀ ਹਿੱਸਾ
ਡਰੱਗ ਤਸਕਰ ਰਾਜਾ ਕੰਦੋਲਾ ਨੂੰ ਅਦਾਲਤ ਨੇ ਸੁਣਾਈ ਸਜ਼ਾ, 200 ਕਰੋੜ ਦੇ ਨਸ਼ੇ ਸਣੇ ਆਇਆ ਸੀ ਅੜਿੱਕੇ, ਪੰਜਾਬ ਤੋਂ ਲੈਕੇ ਦਿੱਲੀ ਤੱਕ ਬਣਾ ਰੱਖੀ ਹੈ ਪ੍ਰਾਪਰਟੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us