ਰੌਂਦੇ-ਕੁਰਲਾਉਂਦੇ ਛੋਟੇ ਬੱਚੇ ਸਾਹਮਣੇ ਹੀ ਬਾਪ ਨੇ ਧਾਰਿਆ ਹਿੰਸਕ ਰੂਪ, ਦੁਕਾਨਦਾਰ ਨੂੰ ਕੁੱਟਿਆ ਤੇ ਫਿਰ ਪੁਲਿਸ ਨਾਲ ਹੱਥੋਪਾਈ

ਰੌਂਦੇ-ਕੁਰਲਾਉਂਦੇ ਛੋਟੇ ਬੱਚੇ ਸਾਹਮਣੇ ਹੀ ਬਾਪ ਨੇ ਧਾਰਿਆ ਹਿੰਸਕ ਰੂਪ, ਦੁਕਾਨਦਾਰ ਨੂੰ ਕੁੱਟਿਆ ਤੇ ਫਿਰ ਪੁਲਿਸ ਨਾਲ ਹੱਥੋਪਾਈ

ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ਵਿਖੇ ਬੀਤੇ ਦਿਨ ਉਸ ਸਮੇਂ ਜੰਮ ਕੇ ਹੰਗਾਮਾ ਹੋਇਆ, ਜਦੋਂ ਇੱਕ ਸ਼ਰਾਬੀ ਬਾਪ ਨੇ ਆਪਣੇ ਮਾਸੂਮ ਬੱਚੇ ਨੂੰ ਸ਼ਾਪਿੰਗ ਕਰਵਾਉਣ ਲਈ ਬਾਜਾਰ ਲੈਕੇ ਆਂਦਾ ਅਤੇ ਫਿਰ ਬੱਚੇ ਦੇ ਨਾਲ ਹੀ ਉੱਥੇ ਦੁਕਾਨਦਾਰਾਂ ਦੇ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਮਜੀਠਾ ਰੋਡ ‘ਤੇ ਵਾਪਰੀ ਅਤੇ ਇਸ ਦੌਰਾਨ ਉਕਤ ਸ਼ਰਾਬੀ ਸ਼ਖਸ ਦਾ ਬੱਚਾ ਰੌਂਦਾ-ਕੁਰਲਾਉਂਦਾ ਰਿਹਾ। ਮਾਮਲੇ ਸੰਬਧੀ ਜਦੋਂ ਪੁਲਿਸ ਨੇ ਆਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਬੰਦਾ ਉਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਬਹਿਸ ਕਰਨ ਲੱਗਾ, ਇਸ ਦੌਰਾਨ ਪੁਲਿਸ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ।

ਉੱਥੇ ਹੀ ਇਸ ਸਾਰੀ ਕਹਾਣੀ ਸਬੰਧੀ ਉਕਤ ਦੁਕਾਨਦਾਰਾਂ ਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਨੌਜਵਾਨ ਨੇ ਸ਼ਰਾਬ ਪੀ ਰੱਖੀ ਸੀ ਤੇ ਦੁਕਾਨ ਦੇ ਮਾਲਕ ਨਾਲ ਹੀ ਝਗੜਾ ਕੀਤਾ ਤੇ ਉਨਾਂ ਨਾਲ ਕੁੱਟਮਾਰ ਕੀਤੀ ਸੀ। ਜਿਸ ਦੇ ਚਲਦੇ ਪੀੜਤ ਦੁਕਾਨਦਾਰ ਨੂੰ ਇਸਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਤੇ ਜਦੋਂ ਪੁਲਿਸ ਅਧਿਕਾਰੀ ਲੈਕੇ ਜਾਣ ਲੱਗੇ ਤਾਂ ਉਕਤ ਸ਼ਰਾਬੀ ਸ਼ਖਸ ਉਲਟਾ ਪੁਲਿਸ ਅਧਿਕਾਰੀਆਂ ਦੇ ਨਾਲ ਹੀ ਹੱਥੋਂ ਪਾਈ ਹੋ ਪਿਆ। ਉਥੇ ਹੀ ਥਾਣਾ ਮਜੀਠਾ ਰੋਡ ‘ਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਨੇ ਸ਼ਰਾਬ ਪੀ ਰੱਖੀ ਸੀ ਤੇ ਉਸ ਦੇ ਨਾਲ ਇੱਕ ਬੱਚਾ ਵੀ ਸੀ। ਜਿਸ ਨੂੰ ਉਹ ਦੁਕਾਨ ਤੋਂ ਸਮਾਨ ਖਰੀਦਣ ਲਈ ਨਾਲ ਲੈ ਕੇ ਆਇਆ ਸੀ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਨੌਜਵਾਨ ਦਾ ਮੈਡੀਕਲ ਕਰਵਾਇਆ ਗਿਆ ਹੈ, ਉਸ ਵਿੱਚ ਅਲਕੋਹਲ ਪਾਈ ਗਈ ਹੈ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਸੇਸ਼ਲ ਮੀਡੀਆ ‘ਤੇ ਅੰਮ੍ਰਿਤਸਰ ਦੇ ਮਜੀਠਾ ਰੋਡ ਦੀ ਇੱਕ ਵੀਡੀਓ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਧੱਕੇ ਨਾਲ ਘੜੀਸ ਕੇ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਕਿਹਾ ਜਾ ਰਿਹਾ ਹੈ। ਇਸ ਦੌਰਾਨ ਉਸ ਦੇ ਨਾਲ ਇੱਕ ਛੋਟੀ ਬੱਚੀ ਵੀ ਸੀ ਅਤੇ ਬੱਚੀ ਲਗਾਤਾਰ ਆਪਣੇ ਪਾਪਾ ਨੂੰ ਬਚਾਉਣ ਲਈ ਅਪੀਲ ਕਰ ਰਹੀ ਸੀ। ਲੇਕਿਨ ਪੁਲਿਸ ਨੇ ਛੋਟੀ ਬੱਚੀ ਦਾ ਵੀ ਕੋਈ ਲਿਹਾਜ ਨਹੀਂ ਕੀਤਾ ਅਤੇ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਉਥੇ ਹੀ ਦੁਕਾਨਦਾਰ ਦੇ ਲੜਕੇ ਨੇ ਦੱਸਿਆ ਕਿ ਇੱਕ ਲੜਕਾ ਜੋ ਸਾਡੀ ਦੁਕਾਨ ਤੋਂ ਆਪਣੇ ਬੱਚੇ ਨਾਲ ਜੁੱਤੀ ਲੈਣ ਆਇਆ ਸੀ, ਉਸਨੇ ਕਾਫੀ ਸ਼ਰਾਬ ਪੀ ਰੱਖੀ ਸੀ ਤੇ ਮੇਰੇ ਪਿਤਾ ਜੀ ਨਾਲ ਪੈਸਿਆਂ ਤੇ ਲੈਣ ਦੇਣ ‘ਤੇ ਝਗੜਾ ਹੋ ਗਿਆ ਤੇ ਉਸ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਪਿਤਾ ਜੀ ਨੇ ਇਹਦੀ ਸ਼ਿਕਾਇਤ ਥਾਣਾ ਮਜੀਠਾ ਰੋਡ ‘ਤੇ ਪੁਲਿਸ ਅਧਿਕਾਰੀ ਨੂੰ ਕੀਤੀ ਤੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਤੇ ਉਹ ਨੌਜਵਾਨ ਨੇ ਉਹਨਾਂ ਨਾਲ ਵੀ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਹੱਥੋਪਾਈ ਹੋਣ ਦੀ ਕੋਸ਼ਿਸ਼ ਕੀਤੀ।

ਉਥੇ ਹੀ ਥਾਣਾ ਮਜੀਠਾ ਰੋਡ ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਇੱਕ ਰਵੀ ਜੁੱਤੀ ਹਾਊਸ ਦੇ ਮਾਲਕ ਦੀ ਸ਼ਿਕਾਇਤ ਆਈ ਸੀ ਕਿ ਉਹਨਾਂ ਦੀ ਦੁਕਾਨ ਤੇ ਇੱਕ ਸ਼ਰਾਬੀ ਨੌਜਵਾਨ ਉਹਨਾਂ ਨਾਲ ਲੜਾਈ ਝਗੜਾ ਤੇ ਕੁੱਟਮਾਰ ਕਰ ਰਿਹਾ ਹੈ। ਜਦੋਂ ਅਸੀਂ ਮੌਕੇ ਤੇ ਪੁੱਜੇ ਤੇ ਉਹ ਸਾਡੇ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਬਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਅਸੀ ਉਸ ਨੂੰ ਨਾਲ ਲਿਜਾ ਕੇ ਉਸਦਾ ਮੈਡੀਕਲ ਕਰਵਾਇਆ ਜਿਸ ਦੇ ਵਿੱਚ ਅਲਕੋਹਲ ਪਾਈ ਗਈ ਹੈ। ਅਸੀਂ ਉਸ ਦੇ ਖਿਲਾਫ ਜੋ ਬਣਦੀ ਕਾਰਵਾਈ ਹੈ ਉਹ ਕਰ ਦਿੱਤੀ ਹੈ। ਪੁਲਿਸ ਮੁਲਾਜ਼ਮ ਨੇ ਕਿਹਾ ਕਿ ਉਕਤ ਬੱਚੇ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਹੈ।

error: Content is protected !!