Skip to content
Sunday, December 22, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
13
ਬਾਬਾ ਖੇੜੀ ਵਾਲੇ ਦੇ ਪਿਆ ਆਪਣੀ ਸੱਸ ਦੇ ਨਾਲ ਪੰਗਾ, ਚੱਲ ਪਈਆਂ ਗੋਲ਼ੀਆਂ, ਸੱਸ ਤੇ ਬਾਬਾ ਦੋਵੇਂ ਹਸਪਤਾਲ ‘ਚ ਦਾਖਲ
Crime
Latest News
National
Punjab
ਬਾਬਾ ਖੇੜੀ ਵਾਲੇ ਦੇ ਪਿਆ ਆਪਣੀ ਸੱਸ ਦੇ ਨਾਲ ਪੰਗਾ, ਚੱਲ ਪਈਆਂ ਗੋਲ਼ੀਆਂ, ਸੱਸ ਤੇ ਬਾਬਾ ਦੋਵੇਂ ਹਸਪਤਾਲ ‘ਚ ਦਾਖਲ
August 13, 2024
Voice of Punjab
ਬਾਬਾ ਖੇੜੀ ਵਾਲੇ ਦੇ ਪਿਆ ਆਪਣੀ ਸੱਸ ਦੇ ਨਾਲ ਪੰਗਾ, ਚੱਲ ਪਈਆਂ ਗੋਲ਼ੀਆਂ, ਸੱਸ ਤੇ ਬਾਬਾ ਦੋਵੇਂ ਹਸਪਤਾਲ ‘ਚ ਦਾਖਲ
ਵੀਓਪੀ ਬਿਊਰੋ-ਖੇੜੀ ਵਾਲਾ ਬਾਬਾ ਗੁਰਵਿੰਦਰ ਸਿੰਘ ਦਾ ਮਾਮਲਾ ਇਸ ਸਮੇਂ ਕਾਫੀ ਭਖਿਆ ਹੋਇਆ ਹੈ। ਇਹ ਮਾਮਲਾ ਉਸ ਦਾ ਘਰੇਲੂ ਹੀ ਪਰ ਇਸ ਘਰੇਲੂ ਮਾਮਲੇ ਦੀ ਖਬਰ ਹੁਣ ਅੱਗ ਵਾਂਗ ਸੋਸ਼ਲ ਮੀਡੀਆ ‘ਤੇ ਫੈਲ ਗਈ ਹੈ। ਦਰਅਸਲ ਖੇੜੀ ਵਾਲਾ ਬਾਬਾ ਗੁਰਵਿੰਦਰ ਸਿੰਘ ਦਾ ਆਪਣੇ ਸਹੁਰੇ ਪਰਿਵਾਰ ਦੇ ਨਾਲ ਝਗੜਾ ਇੰਨਾ ਵੱਧ ਗਿਆ ਹੈ ਕਿ ਗੱਲ ਖੂਨ – ਖਰਾਬੇ ਤੱਕ ਪਹੁੰਚ ਗਈ ਹੈ। ਸਮਾਜ ਸੇਵੀ ਗੁਰਜੀਤ ਕੌਰ ਦੇ ਨਾਲ ਉਸ ਦੇ ਜਵਾਈ ਖੇੜੀ ਵਾਲਾ ਬਾਬਾ ਗੁਰਵਿੰਦਰ ਨਾਲ ਝਗੜਾ ਹੋਣ ਤੇ ਝਗੜੇ ਦੌਰਾਨ ਗੋਲ਼ੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਦੌਰਾਨ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਝਗੜੇ ਦੌਰਾਨ ਬਾਬਾ ਗੁਰਵਿੰਦਰ ਸਿੰਘ ਖੇੜੀਵਾਲਾ, ਪ੍ਰਭਦੀਪ ਸਿੰਘ ਅਤੇ ਬਾਬੇ ਦੀ ਸੱਸ ਗੁਰਜੀਤ ਕੌਰ ਤੇ ਰਮਨਜੋਤ ਸਿੰਘ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਹ ਵੀ ਮੁੱਢਲੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਮਾਮਲੇ ਪਿੱਛੇ ਸੱਸ ਨੇ ਆਪਣੇ ਜਵਾਈ ਖੇੜੀ ਵਾਲਾ ਬਾਬਾ ਗੁਰਵਿੰਦਰ ਸਿੰਘ ਉੱਪਰ ਕਾਫੀ ਗੰਭੀਰ ਇਲਜ਼ਾਮ ਲਗਾਏ ਹਨ। ਇਲਾਜ ਅਧੀਨ ਜ਼ਖ਼ਮੀ ਹਾਲਤ ਵਿੱਚ ਗੁਰਜੀਤ ਕੌਰ ਅਤੇ ਰਮਨਜੋਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਾ ਇੱਕ ਸਾਲ ਪਹਿਲਾਂ ਖੇੜੀ ਵਾਲੇ ਬਾਬੇ ਗੁਰਵਿੰਦਰ ਨਾਲ ਵਿਆਹ ਹੋਇਆ ਸੀ ਪਰ ਉਹ ਉਦੋਂ ਤੋਂ ਹੀ ਉਨ੍ਹਾਂ ਤੋਂ ਦਾਜ ਦੀ ਮੰਗ ਕਰਦਾ ਆਇਆ ਤੇ ਅੱਜ ਉਹ ਉਹਨਾਂ ਦੇ ਘਰ ਆਇਆ ਤੇ ਉਸ ਨੇ ਪਰਿਵਾਰ ‘ਤੇ ਹਮਲਾ ਕਰ ਦਿੱਤਾ ਤੇ ਗੋਲ਼ੀ ਚਲਾ ਦਿੱਤੀ, ਜਿਸ ਦੌਰਾਨ ਇੱਕ ਗੋਲ਼ੀ ਉਹਨਾਂ ਦੇ ਪੱਟ ਵਿੱਚ ਲੱਗੀ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਉਨਾਂ ਨੇ ਹਮਲਾ ਕੀਤਾ ਸੀ ਤੇ ਉਹਨਾਂ ਵੱਲੋਂ 112 ‘ਤੇ ਪੁਲਿਸ ਨੂੰ ਕਾਲ ਕਰ ਕੇ ਸ਼ਿਕਾਇਤ ਦਰਜ ਕਰਵਾਈ ਸੀ । ਉਨਾਂ ਦੱਸਿਆ ਕਿ ਉਹ ਲਗਾਤਾਰ ਉਹਨਾਂ ਨੂੰ ਇਕ ਮੋਸਟ ਵਾਂਟਿਡ ਗੈਂਗਸਟਰ ਦੀਆਂ ਧਮਕੀਆਂ ਵੀ ਦਿੰਦਾ ਆਇਆ ਹੈ।
ਦੂਜੇ ਪਾਸੇ ਜਦੋਂ ਬਾਬੇ ਗੁਰਵਿੰਦਰ ਖੇੜੀ ਵਾਲੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੇ ‘ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਬਾਬੇ ਗੁਰਵਿੰਦਰ ਸਿੰਘ ਦੇ ਭਰਾ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭਰਜਾਈ ਕੁਝ ਮਹੀਨਿਆਂ ਤੋਂ ਪੇਕੇ ਘਰ ਆਈ ਹੋਈ ਹੈ ਤੇ ਅੱਜ ਉਸ ਦਾ ਭਰਾ ਆਪਣੀ ਭਰਜਾਈ ਦੀ ਨਾਨੀ ਅਤੇ ਨਾਲ ਇੱਕ ਹੋਰ ਬਜ਼ੁਰਗ ਔਰਤ ਨੂੰ ਨਾਲ ਲੈ ਕੇ ਆਪਣੀ ਘਰਵਾਲੀ ਨੂੰ ਵਾਪਸ ਘਰ ਲਿਜਾਉਣ ਲਈ ਆਇਆ ਤਾਂ ਉਕਤ ਉਸਦੇ ਸਾਲੇ ਨੇ ਉਹਨਾਂ ‘ਤੇ ਹਮਲਾ ਕਰ ਦਿੱਤਾ ਜਿਸ ਵਿੱਚ ਗੁਰਵਿੰਦਰ ਬਾਬਾ ਵੀ ਜ਼ਖ਼ਮੀ ਹੋ ਗਿਆ ਜੋ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ।
ਇਸ ਸਬੰਧੀ ਡੀਐੱਸਪੀ ਸੁਖਨਾਜ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਖੇੜੀ ਵਾਲੇ ਅਤੇ ਗੁਰਜੀਤ ਕੌਰ ਦਾ ਆਪਸੀ ਝਗੜਾ ਹੋਇਆ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਹਨਾਂ ਦੱਸਿਆ ਕਿ ਗੁਰਜੀਤ ਕੌਰ ਦੇ ਗੋਲ਼ੀ ਲੱਗੀ ਹੈ ਜਿਸ ਨੂੰ ਸੈਕਟਰ-32 ਹਸਪਤਾਲ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਗੋਲ਼ੀ ਕਿਸ ਵੱਲੋਂ ਚਲਾਈ ਗਈ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
Post navigation
ਟੈਕਸੀ ਡਰਾਈਵਰ ਦੀ ਹੱ+ਤਿਆ ਕਰਨ ਵਾਲਾ ਉਸ ਦਾ ਦੋਸਤ ਹੀ ਨਿਕਲਿਆ, ਇਸ ਗੱਲ ਨੂੰ ਲੈਕੇ ਰੱਖਦਾ ਸੀ ਰੰਜਿਸ਼
ਰੌਂਦੇ-ਕੁਰਲਾਉਂਦੇ ਛੋਟੇ ਬੱਚੇ ਸਾਹਮਣੇ ਹੀ ਬਾਪ ਨੇ ਧਾਰਿਆ ਹਿੰਸਕ ਰੂਪ, ਦੁਕਾਨਦਾਰ ਨੂੰ ਕੁੱਟਿਆ ਤੇ ਫਿਰ ਪੁਲਿਸ ਨਾਲ ਹੱਥੋਪਾਈ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us