Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
19
ਦਿਨ ਦੋਗੁਣੀ ਤੇ ਰਾਤ ਚੋਗੁਣੀ ਤਰੱਕੀ ਕਰਦੇ ਤਿੰਨ ਚੋਰ ਕਾਬੂ, ਸਾਰਾ ਦਿਨ ਗੱਡੀਆਂ ਚੋਰੀ ਕਰਦੇ ਸਨ ਤੇ ਰਾਤ ਨੂੰ ਕਰਦੇ ਸੀ ਲੁੱਟਾਂ-ਖੋਹਾਂ
Crime
Latest News
Ludhiana
National
Punjab
ਦਿਨ ਦੋਗੁਣੀ ਤੇ ਰਾਤ ਚੋਗੁਣੀ ਤਰੱਕੀ ਕਰਦੇ ਤਿੰਨ ਚੋਰ ਕਾਬੂ, ਸਾਰਾ ਦਿਨ ਗੱਡੀਆਂ ਚੋਰੀ ਕਰਦੇ ਸਨ ਤੇ ਰਾਤ ਨੂੰ ਕਰਦੇ ਸੀ ਲੁੱਟਾਂ-ਖੋਹਾਂ
August 19, 2024
Voice of Punjab
ਦਿਨ ਦੋਗੁਣੀ ਤੇ ਰਾਤ ਚੋਗੁਣੀ ਤਰੱਕੀ ਕਰਦੇ ਤਿੰਨ ਚੋਰ ਕਾਬੂ, ਸਾਰਾ ਦਿਨ ਗੱਡੀਆਂ ਚੋਰੀ ਕਰਦੇ ਸਨ ਤੇ ਰਾਤ ਨੂੰ ਕਰਦੇ ਸੀ ਲੁੱਟਾਂ-ਖੋਹਾਂ
ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਵਿੱਚ ਇੱਕ ਵੱਖਰਾ ਹੀ ਚੋਰ ਗਿਰੋਹ ਸਰਗਰਮ ਹੈ, ਜਿਸ ਦੇ ਤਿੰਨ ਮੈਂਬਰ ਕਾਬੂ ਕਰ ਲਏ ਗਏ ਹਨ। ਆਟੋ ਸਵਾਰ ਲੋਕਾਂ ਨਾਲ ਲੁੱਟਾਂ-ਖੋਹਾਂ ਕਰਨ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਦੇ ਦੋਸ਼ ’ਚ ਥਾਣਾ ਡਵੀਜ਼ਨ ਨੰ. 6 ਦੀ ਪੁਲਿਸ ਨੇ 3 ਵਿਅਕਤੀਆਂ ਨੂੰ ਕਾਬੂ ਕਰ ਲਿਆ। ਮੁਲਜ਼ਮ ਦਿਨ ’ਚ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਰਾਤ ਨੂੰ ਆਟੋ ’ਚ ਸਵਾਰੀਆਂ ਬਿਠਾ ਕੇ ਵਾਰਦਾਤਾਂ ਕਰਦੇ ਸਨ। ਮੁਲਜ਼ਮਾਂ ਤੋਂ ਦਰਜਨ ਦੇ ਕਰੀਬ ਵਾਰਦਾਤਾਂ ਹੱਲ ਹੋਣ ਦੀ ਸੰਭਾਵਨਾ ਹੈ।
ਮੁਲਜ਼ਮਾਂ ਦੇ ਬਾਕੀ ਸਾਥੀਆਂ ਅਤੇ ਵਾਰਦਾਤਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਇਕ ਖਿਡੌਣਾ ਪਿਸਤੌਲ, 2 ਸਕੂਟਰੀਆਂ, 1 ਆਟੋ, 2 ਮੋਟਰਸਾਈਕਲ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਪਿੰਡ ਗੋਪਾਲਪੁਰ ਕਾਲੋਨੀ ਦੇ ਰਹਿਣ ਵਾਲੇ ਬਲਵੀਰ ਸਿੰਘ, ਮਨਪ੍ਰੀਤ ਸਿੰਘ ਉਰਫ ਪੀਤਾ ਅਤੇ ਪਿੰਡ ਘਵੱਦੀ ਦੇ ਰਹਿਣ ਵਾਲੇ ਅਮਨਦੀਪ ਸਿੰਘ ਉਰਫ ਅਮਨਾ ਵਜੋਂ ਕੀਤੀ ਗਈ ਹੈ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ।
ਥਾਣਾ ਮੁਖੀ ਜਸਪਾਲ ਸਿੰਘ ਨੇ ਦੱਸਿਆ ਕਿ ਚੌਕੀ ਮਿਲਰਗੰਜ ਦੀ ਪੁਲਿਸ ਪਾਰਟੀ ਇਲਾਕੇ ’ਚ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਮੁਲਜ਼ਮ ਚੋਰੀ ਦੇ ਵਾਹਨ ਵੇਚਣ ਜਾ ਰਹੇ ਹਨ, ਜਿਸ ’ਤੇ ਪੁਲਸ ਨੇ ਨਾਕਾਬੰਦੀ ਕਰ ਕੇ ਮੁਲਜ਼ਮਾਂ ਨੂੰ ਚੋਰੀ ਦੇ ਵਾਹਨਾਂ ਸਣੇ ਕਾਬੂ ਕਰ ਲਿਆ।
ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਦਿਨ ’ਚ ਇਲਾਕੇ ’ਚੋਂ ਦੋਪਹੀਆ ਵਾਹਨ ਚੋਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਬਾਅਦ ’ਚ ਕਬਾੜ ’ਚ ਵੇਚ ਦਿੰਦੇ ਸਨ। ਉਸ ਤੋਂ ਬਾਅਦ ਰਾਤ ਨੂੰ ਆਟੋ ’ਚ ਸਵਾਰੀਆਂ ਬਿਠਾ ਕੇ ਉਨ੍ਹਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਤੋਂ ਨਕਦੀ ਅਤੇ ਹੋਰ ਸਾਮਾਨ ਖੋਹ ਲੈਂਦੇ ਸਨ। ਜੇਕਰ ਕੋਈ ਵਿਰੋਧ ਕਰਦਾ ਸੀ ਤਾਂ ਉਨ੍ਹਾਂ ਦੀ ਕੁੱਟਮਾਰ ਕਰ ਕੇ ਸਾਮਾਨ ਖੋਹ ਲੈਂਦੇ ਸਨ।
ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਅਮਨਦੀਪ ਸਿੰਘ ਅਮਨਾ ਗਿਰੋਹ ਦਾ ਸਰਗਣਾ ਸੀ ਅਤੇ ਮੁਲਜ਼ਮ ਮਨਪ੍ਰੀਤ ਸਿੰਘ ਉਰਫ ਪੀਤਾ ਖਿਲਾਫ ਪਹਿਲਾਂ ਵੀ 2 ਕੇਸ ਦਰਜ ਹਨ। ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ ਅਤੇ ਵਾਰਦਾਤਾਂ ਤੋਂ ਬਾਅਦ ਮਿਲੀ ਰਕਮ ਆਪਸ ’ਚ ਵੰਡ ਕੇ ਨਸ਼ਾ ਖਰੀਦਦੇ ਸਨ।
Post navigation
ਅਮਰੀਕਾ ‘ਚ ਸੜਕ ਹਾਦਸੇ ‘ਚ ਖਤਮ ਹੋਇਆ ਭਾਰਤੀ ਪਰਿਵਾਰ, ਕਾਰਾਂ ਦੀ ਟੱਕਰ ‘ਚ 5 ਦੀ ਮੌ×ਤ
ਰੱਖੜੀ ਮੌਕੇ ਬਾਂਕੇ ਬਿਹਾਰੀ ਮੰਦਰ ‘ਚ ਸ਼ਰਧਾਲੂਆਂ ਦਾ ਸੈਲਾਬ, ਭੀੜ ‘ਚ ਖੜ੍ਹੇ ਬਜ਼ੁਰਗ ਦੀ ਦਮ ਘੁੱਟਣ ਨਾਲ ਹੋਈ ਮੌ×ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us