ਘਰਵਾਲੀ ਨਾਲ ਰੱਖੜੀ ਬੰਨ੍ਹਣ ਸਹੁਰੇ ਗਿਆ ਨੌਜਵਾਨ ਹੋ ਗਿਆ ਲੇਟ ਤਾਂ ਅਗਲਿਆਂ ਨੇ ਕੁੱਟ-ਕੁੱਟ ਕੇ ਉਧੇੜ ਦਿੱਤੀ ਜਵਾਈ ਦੀ ਚਮੜੀ

ਘਰਵਾਲੀ ਨਾਲ ਰੱਖੜੀ ਬੰਨ੍ਹਣ ਸਹੁਰੇ ਗਿਆ ਨੌਜਵਾਨ ਹੋ ਗਿਆ ਲੇਟ ਤਾਂ ਅਗਲਿਆਂ ਨੇ ਕੁੱਟ-ਕੁੱਟ ਕੇ ਉਧੇੜ ਦਿੱਤੀ ਜਵਾਈ ਦੀ ਚਮੜੀ

 

ਬਬਰਲਾ/ਸੰਭਲ(ਵੀਓਪੀ ਬਿਊਰੋ) – ਯੂਪੀ ਤੋਂ ਇੱਕ ਬੇਹੱਦ ਹੀ ਹਾਸੋਹੀਣਾ ਤੇ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਜਵਾਈ ਦੀ ਸਹੁਰੇ ਪਰਿਵਾਰ ਨੇ ਕੁੱਟਮਾਰ ਕਰ ਦਿੱਤੀ ਹੈ, ਗੱਲ ਸਿਰਫ ਇੰਨੀ ਹੋਈ ਸੀ ਕਿ ਜਵਾਈ ਉਨ੍ਹਾਂ ਦੀ ਧੀ ਨੂੰ ਰੱਖੜੀ ਵਾਲੇ ਦਿਨ ਸਮੇਂ ‘ਤੇ ਪੇਕੇ ਘਰ ਲੈਕੇ ਨਹੀਂ ਪਹੁੰਚਿਆ ਸੀ। ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਬਦਾਯੂੰ ਦੇ ਬਿਸੌਲੀ ਦਾ ਨੌਜਵਾਨ ਖੁਸ਼ੀ-ਖੁਸ਼ੀ ਆਪਣੀ ਪਤਨੀ ਨਾਲ ਗੁਨੌਰ ਦੇ ਜਗਨਨਾਥਪੁਰ ਸਥਿਤ ਆਪਣੇ ਸਹੁਰੇ ਘਰ ਲਈ ਰਵਾਨਾ ਹੋਇਆ, ਪਰ ਰਸਤੇ ਵਿੱਚ ਮੀਂਹ ਪੈਣ ਲੱਗਾ ਅਤੇ ਉਹ ਆਪਣੀ ਪਤਨੀ ਦੇ ਨਾਲ ਰਾਹ ਵਿੱਚ ਹੀ ਕੁਝ ਸਮਾਂ ਰੁਕ ਗਿਆ। ਇਸ ਦੌਰਾਨ ਕੁਝ ਦੇਰ ਹੋ ਗਈ ਅਤੇ ਜਦੋਂ ਉਹ ਆਪਣੇ ਸਹੁਰੇ ਘਰ ਪਹੁੰਚੇ ਤਾਂ ਸਹੁਰੇ ਪਰਿਵਾਰ ਵਾਲੇ ਗੁੱਸੇ ਵਿਚ ਸਨ।

ਇਸ ਦੌਰਾਨ ਸਹੁਰੇ ਪਰਿਵਾਰ ਨੇ ਆਪਣੇ ਜਵਾਈ ਉੱਪਰ ਸਵਾਲਾਂ ਦੀ ਬੋਛਾੜ ਲਗਾ ਦਿੱਤੀ। ਸਹੁਰਿਆਂ ਨੇ ਪੁੱਛਿਆ ਕਿ ਤੁਸੀਂ ਰਸਤੇ ਵਿੱਚ ਕਿਉਂ ਰੁਕ ਗਏ?… ਤੁਸੀਂ ਦੇਰੀ ਕਿਉਂ ਕੀਤੀ?… ਇਹ ਕਹਿ ਕੇ ਸਹੁਰਿਆਂ ਨੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪਤਨੀ ਨੇ ਵੀ ਮਾਪਿਆਂ ਦਾ ਸਾਥ ਦਿੱਤਾ ਤੇ ਨੌਜਵਾਨ ਰੋਂਦਾ ਰਿਹਾ। ਬਾਅਦ ਵਿੱਚ ਉਹ ਥਾਣੇ ਆ ਕੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ। ਉਸ ਨੂੰ ਮੁੱਢਲੀ ਸਹਾਇਤਾ ਵੀ ਦਿੱਤੀ ਗਈ।

ਤਹਿਰੀਰ ਮੁਤਾਬਕ ਬਿਸੌਲੀ ਦੇ ਪਿੰਡ ਸਿਚੌਲੀ ਦੇ ਰਹਿਣ ਵਾਲੇ ਨੌਜਵਾਨ ਰਾਮਦਾਸ ਨੇ ਦੱਸਿਆ ਕਿ ਉਹ ਆਪਣੀ ਪਤਨੀ ਸੰਤੋਸ਼ ਕੁਮਾਰੀ ਨਾਲ ਰੱਖੜੀ ਦਾ ਤਿਉਹਾਰ ਮਨਾਉਣ ਲਈ ਆਪਣੇ ਸਹੁਰੇ ਪਿੰਡ ਜਗਨਨਾਥਪੁਰ ਥਾਣਾ ਗੁਨੌਰ ਗਿਆ ਸੀ। ਸੋਮਵਾਰ ਨੂੰ ਮੀਂਹ ਕਾਰਨ ਲੇਟ ਹੋ ਗਿਆ ਅਤੇ ਉਹ 10 ਵਜੇ ਆਪਣੇ ਸਹੁਰੇ ਘਰ ਪਹੁੰਚ ਗਿਆ। ਉਥੇ ਸਾਰਿਆਂ ਨੇ ਦੇਰੀ ਦਾ ਕਾਰਨ ਪੁੱਛਿਆ। ਉਸਨੇ ਕਿਹਾ ਕਿ ਮੀਂਹ ਪੈ ਰਿਹਾ ਸੀ, ਇਸ ‘ਤੇ ਸਹੁਰਾ, ਸਾਲੇ ਨਰੇਸ਼ ਅਤੇ ਸੱਸ ਕੈਲਾਸ਼ੋ ਦੇਵੀ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਤਹਿਰੀਰ ਮੁਤਾਬਕ ਉਸ ਨੂੰ ਉਸ ਦੀ ਪਤਨੀ ਨੇ ਵੀ ਉਸ ਦੀ ਕੁੱਟਮਾਰ ਕੀਤੀ। ਸ਼ਿਕਾਇਤ ਦਿੰਦੇ ਹੋਏ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਡੰਡਿਆਂ ਨਾਲ ਕੁੱਟਿਆ ਗਿਆ। ਇਸ ਕਾਰਨ ਉਸਨੂੰ ਕਾਫੀ ਸੱਟਾਂ ਲੱਗੀਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!