ਯੁਵਰਾਜ ਸਿੰਘ ਦੀ ਜ਼ਿੰਦਗੀ ‘ਤੇ ਆ ਰਹੀ ਹੈ ਫਿਲਮ, T-Series ਦੇ ਮਾਲਕ ਨੇ ਕਰ’ਤਾ ਐਲਾਨ

ਯੁਵਰਾਜ ਸਿੰਘ ਦੀ ਜ਼ਿੰਦਗੀ ‘ਤੇ ਆ ਰਹੀ ਹੈ ਫਿਲਮ, T-Series ਦੇ ਮਾਲਕ ਨੇ ਕਰ’ਤਾ ਐਲਾਨ

ਜਲੰਧਰ/ਮੁੰਬਈ (ਵੀਓਪੀ ਬਿਊਰੋ) ਭਾਰਤੀ ਕ੍ਰਿਕਟ ਟੀਮ ਦੇ ਖੱਬੇ ਹੱਥ ਦੇ ਧਾਕੜ ਬੱਲੇਬਾਜ਼ ਤੇ ਸਪਿਨ ਗੇਂਦਬਾਜ਼, ਦੁਨੀਆ ਦੇ ਨੰਬਰ ਵਨ ਆਲਰਾਊਂਡਰ ਰਹਿ ਚੁੱਕੇ ਯੁਵਰਾਜ ਸਿੰਘ ਨੇ ਭਾਰਤੀ ਖੇਡ ਨੂੰ ਇੱਕ ਨਵੀਆਂ ਉੱਚਾਈਆਂ ‘ਤੇ ਲਿਜਾਣ ਲਈ ਅਹਿਮ ਯੋਗਦਾਨ ਪਾਇਆ ਹੈ। ਯੁਵਰਾਜ ਸਿੰਘ ਨੇ ਭਾਰਤ ਵੱਲੋਂ ਕਈ ਮੈਚ ਖੇਡੇ ਅਤੇ ਦੇਸ਼ ਦੀ ਝੋਲੀ ਟਰਾਫੀਆਂ ਪਾਈਆਂ ਹਨ। ਇਸੇ ਦੇ ਨਾਲ 2007 ਦਾ ਟੀ-20 ਅਤੇ 2011 ਦਾ ਵੰਨ ਡੇਅ ਇੰਟਰਨੈਸ਼ਨਲ ਵਰਲਡ ਕੱਪ ਜਿੱਤਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਅੱਜ ਯੁਵਰਾਜ ਸਿੰਘ ਦੇ ਜੀਵਨ ਉੱਤੇ ਵੀ ਇੱਕ ਫਿਲਮ ਬਣਨ ਜਾ ਰਹੀ ਹੈ।


ਕ੍ਰਿਕਟ ਵਿਸ਼ਵ ਕੱਪ 2011 ਦੇ ਹੀਰੋ ਰਹੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦਾ ਸੰਘਰਸ਼ ਜਲਦ ਹੀ ਵੱਡੇ ਪਰਦੇ ‘ਤੇ ਨਜ਼ਰ ਆਉਣ ਵਾਲਾ ਹੈ। ਯੁਵਰਾਜ ਦੀ ਬਾਇਓਪਿਕ ਦੀ ਘੋਸ਼ਣਾ ਉਨ੍ਹਾਂ ਦੇ ਜੀਵਨ, ਖਾਸ ਤੌਰ ‘ਤੇ ਉਨ੍ਹਾਂ ਦੇ ਕ੍ਰਿਕਟ ਕਰੀਅਰ ਅਤੇ ਕੈਂਸਰ ਨਾਲ ਉਨ੍ਹਾਂ ਦੀ ਲੜਾਈ ‘ਤੇ ਕੇਂਦਰਿਤ ਕੀਤੀ ਗਈ ਹੈ।


ਇਸ ਨੂੰ ਪ੍ਰੋਡਕਸ਼ਨ ਕੰਪਨੀ ਟੀ-ਸੀਰੀਜ਼ ਵੱਲੋਂ ਬਣਾਇਆ ਜਾਵੇਗਾ ਅਤੇ ਇਸ ਦੇ ਨਿਰਮਾਤਾ ਭੂਸ਼ਣ ਕੁਮਾਰ ਅਤੇ ਰਵੀ ਭਾਗਚੰਦਕਾ ਹੋਣਗੇ। ਹਾਲਾਂਕਿ ਫਿਲਮ ਦਾ ਟਾਈਟਲ ਅਜੇ ਤੈਅ ਨਹੀਂ ਹੋਇਆ ਹੈ ਪਰ ਫਿਲਹਾਲ ਇਸ ਦਾ ਨਾਂ ‘6 SIX’ ਰੱਖਿਆ ਜਾ ਰਿਹਾ ਹੈ। ਪ੍ਰੋਡਕਸ਼ਨ ਕੰਪਨੀ ਤੋਂ ਇਲਾਵਾ ਫਿਲਮ ਆਲੋਚਕ ਤਰਨ ਆਦਰਸ਼ ਨੇ ਐਕਸ ‘ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।


ਯੁਵਰਾਜ ਨੇ ਕਿਹਾ- ਕ੍ਰਿਕਟ ਮੇਰਾ ਸਭ ਤੋਂ ਵੱਡਾ ਪਿਆਰ ਹੈ, ਆਪਣੀ ਬਾਇਓਪਿਕ ਨੂੰ ਲੈ ਕੇ ਯੁਵਰਾਜ ਸਿੰਘ ਨੇ ਕਿਹਾ, ‘ਮੈਂ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਮੇਰੀ ਕਹਾਣੀ ਦੁਨੀਆ ਭਰ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਦਿਖਾਈ ਜਾਵੇਗੀ। ਕ੍ਰਿਕਟ ਮੇਰਾ ਸਭ ਤੋਂ ਵੱਡਾ ਪਿਆਰ ਰਿਹਾ ਹੈ ਅਤੇ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਦੌਰਾਨ ਤਾਕਤ ਦਾ ਸਰੋਤ ਰਿਹਾ ਹੈ। ਮੈਨੂੰ ਉਮੀਦ ਹੈ ਕਿ ਇਹ ਫਿਲਮ ਦੂਜਿਆਂ ਨੂੰ ਚੁਣੌਤੀਆਂ ਨੂੰ ਪਾਰ ਕਰਨ ਅਤੇ ਜੋਸ਼ ਨਾਲ ਸੁਪਨਿਆਂ ਦਾ ਪਿੱਛਾ ਕਰਨ ਲਈ ਪ੍ਰੇਰਿਤ ਕਰੇਗੀ।

error: Content is protected !!