ਪੀਜੀ ‘ਚ ਰਹਿੰਦੀ ਵਿਦਿਆਰਥਣ ਨੇ ਖੁਦ ਨੂੰ ਲਾਇਆ ਜ਼ਹਿਰੀਲਾ ਟੀਕਾ, ਮਾਪਿਆਂ ਨੇ ਸੈਂਕੜੇ ਕਿਲੋਮੀਟਰ ਦੂਰ ਚੰਗੇ ਭਵਿੱਖ ਲਈ ਭੇਜਿਆ ਸੀ ਪੜ੍ਹਨ
ਦਿੱਲੀ (ਵੀਓਪੀ ਬਿਊਰੋ) – ਅਜੌਕ ਸਮੇਂ ਵਿੱਚ ਨੌਜਵਾਨ ਹਰ ਛੋਟੀ ਗੱਲ ਨੂੰ ਲੈ ਕੇ ਵੀ ਦਬਾਅ ਵਿੱਚ ਰਹਿੰਦੀ ਹੈ। ਸਮੱਸਿਆਵਾਂ ਦਾ ਸਾਹਮਣਾ ਕਰਨਾ ਹੀ ਤਾਂ ਜ਼ਿੰਦਗੀ ਹੈ ਪਰ ਅੱਜ – ਕੱਲ੍ਹ ਦੀ ਨੌਜਵਾਨ ਪੀੜ੍ਹੀ ਇਨ੍ਹਾਂ ਸਮੱਸਿਆਵਾਂ ਦਾ ਹੀ ਸਾਹਮਣਾ ਨਹੀਂ ਕਰ ਪਾਉਂਦੀ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਦਿੱਲੀ ਦੇ ਨਿਊ ਅਸ਼ੋਕ ਨਗਰ ਤੋਂ, ਜਿੱਥੇ ਇੱਕ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਹੈ। ਉਕਤ ਅਸ਼ੋਕ ਨਗਰ ਦੇ ਥਾਣਾ ਖੇਤਰ ‘ਚ ਨਰਸਿੰਗ ਦੀ ਵਿਦਿਆਰਥਣ ਨੇ ਜ਼ਹਿਰੀਲਾ ਟੀਕਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਨਿਕਿਤਾ ਵਜੋਂ ਹੋਈ ਹੈ। ਪੁਲਿਸ ਨੂੰ ਲਾਸ਼ ਕੋਲੋਂ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ ਹੈ।
ਵਿਦਿਆਰਥਣ ਦੇ ਦੋਵੇਂ ਹੱਥਾਂ ਵਿੱਚ ਇੰਜ਼ੈਕਸ਼ਨ ਲੱਗੇ ਹੋਏ ਸਨ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਵਿਦਿਆਰਥੀ ਦਾ ਮੋਬਾਈਲ ਅਤੇ ਦਵਾਈਆਂ ਜ਼ਬਤ ਕਰਕੇ ਜਾਂਚ ਲਈ ਐੱਫਐੱਸਐੱਲ ਲੈਬ ਵਿੱਚ ਭੇਜ ਦਿੱਤੀਆਂ ਗਈਆਂ ਹਨ। ਦਿੱਲੀ ਪੁਲਿਸ ਨੇ ਦੱਸਿਆ ਕਿ ਵਿਦਿਆਰਥੀਣ ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਰਹਿਣ ਵਾਲੀ ਸੀ।
ਉਹ ਦਿੱਲੀ ਦੇ ਇੱਕ ਕਾਲਜ ਤੋਂ ਨਰਸਿੰਗ ਦੀ ਪੜ੍ਹਾਈ ਕਰ ਰਹੀ ਹੈ। ਉਹ ਨਿਊ ਅਸ਼ੋਕ ਨਗਰ ਦੇ ਏ-ਬਲਾਕ ‘ਚ ਪੀਜੀ ਦੀ ਤੀਜੀ ਮੰਜ਼ਿਲ ‘ਤੇ ਕਿਰਾਏ ‘ਤੇ ਰਹਿ ਰਹੀ ਸੀ। ਉਸ ਦੇ ਨਾਲ ਦੋ ਵਿਦਿਆਰਥਣਾਂ ਹੋਰ ਵੀ ਰਹਿੰਦੀਆਂ ਹਨ, ਦੋਵੇਂ ਤਿੰਨ ਦਿਨ ਪਹਿਲਾਂ ਰੱਖੜੀ ਦਾ ਤਿਉਹਾਰ ਮਨਾਉਣ ਲਈ ਆਪਣੇ ਘਰ ਗਈਆਂ ਸਨ।
ਕੁਝ ਦਿਨ ਜਦੋਂ ਨਿਕਿਤਾ ਨੇ ਆਪਣੇ ਪੀਜੀ ਦਾ ਦਰਵਾਜ਼ਾ ਨਾ ਖੋਲ੍ਹਿਆ ਤਾਂ ਗੁਆਂਢੀ ਨੂੰ ਐਤਵਾਰ ਰਾਤ ਨੂੰ ਸ਼ੱਕ ਹੋ ਗਿਆ। ਜਦੋਂ ਉਸ ਖਿੜਕੀ ਰਾਹੀਂ ਅੰਦਰ ਦੇਖਿਆ ਤਾਂ ਦੇਖਿਆ ਕਿ ਉਹ ਬੇਹੋਸ਼ੀ ਦੀ ਹਾਲਤ ਵਿਚ ਪਈ ਸੀ। ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਅਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦਰਵਾਜ਼ਾ ਤੋੜ ਕੇ ਵਿਦਿਆਰਥਣ ਨੂੰ ਐੱਲਬੀਐੱਸ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Student suicide delhi latest news