Skip to content
Tuesday, December 24, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
22
AAP ਵਿਧਾਇਕ ਦੀ ਪਤਨੀ ਨੇ NRI ‘ਤੇ ਲਾਏ ਇਲਜ਼ਾਮ, ਕਿਹਾ- ਇਕੱਲੀ ਦੇਖ ਕੇ ਸਰੀਰਕ ਸੰਬੰਧ ਬਣਾਉਣ ਦੀ ਕੀਤੀ ਕੋਸ਼ਿਸ਼
Crime
Latest News
National
Politics
Punjab
AAP ਵਿਧਾਇਕ ਦੀ ਪਤਨੀ ਨੇ NRI ‘ਤੇ ਲਾਏ ਇਲਜ਼ਾਮ, ਕਿਹਾ- ਇਕੱਲੀ ਦੇਖ ਕੇ ਸਰੀਰਕ ਸੰਬੰਧ ਬਣਾਉਣ ਦੀ ਕੀਤੀ ਕੋਸ਼ਿਸ਼
August 22, 2024
Voice of Punjab
AAP ਵਿਧਾਇਕ ਦੀ ਪਤਨੀ ਨਾਲ NRI ਨੇ ਕੀਤੀ ਛੇੜਛਾੜ, ਇਕੱਲੀ ਦੇਖ ਕੇ ਸਰੀਰਕ ਸੰਬੰਧ ਬਣਾਉਣ ਦੀ ਕੀਤੀ ਕੋਸ਼ਿਸ਼
ਸਨੌਰ/ਚੰਡੀਗੜ੍ਹ (ਵੀਓਪੀ ਬਿਊਰੋ)- ਪੰਜਾਬ ਵਿੱਚ ਇਸ ਸਮੇਂ ਇੱਕ ਨਵਾਂ ਹੀ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਇੱਕ NRI ਨੇ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ ‘ਤੇ ਜ਼ਮੀਨ ‘ਤੇ ਕਬਜ਼ਾ ਕਰਨ ਦੇ ਇਲਜ਼ਾਮ ਲਾਏ ਹਨ, ਉੱਥੇ ਹੀ ਹੁਣ ਵਿਧਾਇਕ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ ਨੇ ਉਕਤ NRI ‘ਤੇ ਛੇੜਛਾੜ ਕਰਨ ਦੇ ਇਲਜ਼ਾਮਾਂ ਹੇਠ ਮਾਮਲਾ ਦਰਜ ਕਰਵਾ ਦਿੱਤਾ ਹੈ। ਉਕਤ ਮਾਮਲੇ ਸਬੰਧੀ ਕੇਸ ਦਰਜ ਕਰਕੇ ਪੁਲਿਸ ਨੇ ਮਾਮਲੇ ਦੀ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਦੂਜੇ ਪਾਸੇ ਐੱਨ.ਆਰ.ਆਈ. ਨੇ ਆਪਣੇ ‘ਤੇ ਲੱਗੇ ਉਕਤ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।
ਤੁਹਾਨੂੰ ਦੱਸ ਦੇਈਏ ਕਿ AAP ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ ਨੇ ਕੈਨੇਡਾ ਵਾਸੀ ਬਜ਼ੁਰਗ ਨਛੱਤਰ ਸਿੰਘ ਵਾਸੀ ਪਿੰਡ ਘੁਮਾਣ ਜ਼ਿਲ੍ਹਾ ਲੁਧਿਆਣਾ ਖ਼ਿਲਾਫ਼ ਛੇੜਛਾੜ ਦੇ ਦੋਸ਼ ਹੇਠ ਕੇਸ ਦਰਜ ਕਰਵਾਇਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸੁਧਾਰ ਦੀ ਪੁਲਿਸ ਨੇ ਐੱਨਆਰਆਈ ਨਛੱਤਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਫ਼ਸਰ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਕਥਿਤ ਮੁਲਜ਼ਮ ਕੈਨੇਡਾ ਦੇ ਮਿਸੀਗਾਸਾ ਵਿੱਚ ਰਹਿਣ ਵਾਲੇ ਨਛੱਤਰ ਸਿੰਘ ਨੂੰ ਭਾਰਤ ਵਾਪਸ ਲਿਆਉਣ ਲਈ ਕਾਰਵਾਈ ਅਰੰਭ ਕੀਤੀ ਜਾ ਰਹੀ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਸਹੌਲੀ ਵਾਸੀ ਗੁਰਪ੍ਰੀਤ ਕੌਰ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਸੁਧਾਰ ਦੇ ਘੁਮਾਣ ਚੌਕ ਵਿੱਚ ਸਥਿਤ ਕੈਨੇਡਾ ਰਹਿੰਦੇ ਐਨਆਰਆਈ ਨਛੱਤਰ ਸਿੰਘ ਦੀ ਕੋਠੀ ਵਿੱਚ ਰਹਿ ਕੇ ਸਾਂਭ-ਸੰਭਾਲ ਕਰਦੀ ਹੈ। ਪਰ ਇਸ ਦੌਰਾਨ ਨਛੱਤਰ ਸਿੰਘ ਉਸ ਉੱਪਰ ਬੁਰੀ ਨਜ਼ਰ ਰੱਖਣ ਲੱਗ ਪਿਆ ਅਤੇ ਇੱਕ ਦਿਨ ਉਸ ਨੇ ਉਸ ਦੇ ਨਾਲ ਜਬਰਦਸਤੀ ਕਰਨ ਦੀ ਵੀ ਕੋਸ਼ਿਸ਼ ਕੀਤੀ। ਉਸ ਨੇ ਦੋਸ਼ ਲਾਇਆ ਹੈ ਕਿ ਇਸ ਸਬੰਧੀ ਉਸ ਨੇ ਨਛੱਤਰ ਸਿੰਘ ਦੇ ਪੁੱਤਰ ਸੰਦੀਪ ਸਿੰਘ ਨੂੰ ਵੀ ਸਭ ਕੁਝ ਦੱਸ ਦਿੱਤਾ ਸੀ।
ਇਲਜ਼ਾਮ ਲਾਉਂਦੇ ਹੋਏ ਗੁਰਪ੍ਰੀਤ ਕੌਰ ਨੇ ਦੱਸਿਆ ਕਿ 13 ਮਈ ਨੂੰ ਨਛੱਤਰ ਸਿੰਘ ਨੇ ਸ਼ਾਮ ਕਰੀਬ ਪੰਜ ਵਜੇ ਕੋਠੀ ਵਿੱਚ ਆ ਕੇ ਉਸ ’ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਇਆ ਸੀ। ਇਸ ਸਬੰਧੀ ਉਸ ਨੇ ਆਪਣੇ ਕੋਲ ਸਬੂਤ ਹੋਣ ਦੀ ਵੀ ਗੱਲ ਕਹੀ ਹੈ, ਜੋ ਉਹ ਲੋੜ ਪੈਣ ’ਤੇ ਪੇਸ਼ ਕਰੇਗੀ। ਗੁਰਪ੍ਰੀਤ ਕੌਰ ਅਨੁਸਾਰ ਨਛੱਤਰ ਸਿੰਘ ਦਾ ਆਪਣੇ ਭਤੀਜੇ ਨਾਲ ਇਸ ਕੋਠੀ ਬਾਰੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ, ਇਸ ਕੇਸ ਦੀ ਪੈਰਵੀ ਲਈ ਨਛੱਤਰ ਸਿੰਘ ਵੱਲੋਂ ਦਿੱਤਾ ਗਿਆ ਮੁਖ਼ਤਿਆਰਨਾਮਾ ਹੋਣ ਦਾ ਵੀ ਦਾਅਵਾ ਕੀਤਾ ਹੈ।
ਉੱਥੇ ਹੀ ਦੂਜੇ ਪਾਸੇ ਇਸ ਸਾਰੇ ਮਾਮਲੇ ‘ਤੇ ਨਛੱਤਰ ਸਿੰਘ ਨੇ ਗੁਰਪ੍ਰੀਤ ਕੌਰ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਝੂਠ ਦੱਸਿਆ ਹੈ। ਨਛੱਤਰ ਸਿੰਘ ਅਨੁਸਾਰ ਉਸ ਦਾ ਪੁੱਤਰ ਸੰਦੀਪ ਸਿੰਘ ਗੁਰਪ੍ਰੀਤ ਕੌਰ ਨੂੰ ਆਪਣੀ ਭੈਣ ਮੰਨਦਾ ਹੈ। ਉਸ ਨੇ ਇਸ ਨੂੰ ਰਾਜਨੀਤਕ ਤਾਕਤ ਨਾਲ ਆਪਣੀ ਕੋਠੀ ’ਤੇ ਕਬਜ਼ੇ ਦੀ ਖੇਡ ਦੱਸਿਆ ਹੈ। ਨਛੱਤਰ ਸਿੰਘ ਨੇ ਕਿਹਾ ਕਿ ਉਸ ਨੇ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਅਤੇ ਰਾਏਕੋਟ ਤੋਂ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਖ਼ੁਦ ਮਿਲ ਕੇ ਸਾਰੀ ਜਾਣਕਾਰੀ ਦਿੱਤੀ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਪੰਜਾਬ ਵਾਪਸ ਆਉਣ ਤੋਂ ਰੋਕਣ ਲਈ ਇਹ ਸਭ ਕੀਤਾ ਜਾ ਰਿਹਾ ਹੈ। ਨਛੱਤਰ ਸਿੰਘ ਨੇ ਪੁਲੀਸ ਦੇ ਉੱਚ-ਅਧਿਕਾਰੀਆਂ ਅਤੇ ਐੱਨਆਰਆਈ ਮਾਮਲਿਆਂ ਦੇ ਮੰਤਰੀ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ।
Post navigation
ਪਤਨੀ ਤੇ ਸਾਲੇ ਨੇ ਇੰਨਾ ਪਰੇਸ਼ਾਨ ਕੀਤਾ, ਦੁਖੀ ਹੋ ਕੇ ਟੈਕਸੀ ਡਰਾਈਵਰ ਨੇ ਮੌ+ਤ ਨੂੰ ਲਾ ਲਿਆ ਗਲ਼ੇ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਯੂ.ਪੀ. ਦੇ ਅਲੀਗੜ੍ਹ ਤੇ ਮੇਰਠ ਤੋਂ ਆਕੇ ਚੋਰਾਂ ਨੇ ਕੀਤੀ ਸੀ ਮੰਦਿਰ ‘ਚ ਬੇਅਦਬੀ ਤੇ ਚੋਰੀ, 4 ਮੁਲਜ਼ਮ ਗ੍ਰਿਫਤਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us