ਪਤਨੀ ਤੇ ਸਾਲੇ ਨੇ ਇੰਨਾ ਪਰੇਸ਼ਾਨ ਕੀਤਾ, ਦੁਖੀ ਹੋ ਕੇ ਟੈਕਸੀ ਡਰਾਈਵਰ ਨੇ ਮੌ+ਤ ਨੂੰ ਲਾ ਲਿਆ ਗਲ਼ੇ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਖੰਨਾ (ਵੀਓਪੀ ਬਿਊਰੋ) – ਲੁਧਿਆਣਾ ਨੇੜਲੇ ਖੰਨਾ ਸ਼ਹਿਰ ਵਿੱਚ ਇੱਕ ਟੈਕਸੀ ਡਰਾਈਵਰ ਵੱਲੋਂ ਆਪਣੀ ਪਤਨੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਤੋਂ ਬਾਅਦ ਟੈਕਸੀ ਡਰਾਈਵਰ ਦੇ ਘਰ ਵਾਲੇ ਸੋਗ ਵਿੱਚ ਹਨ। ਪੁਲਿਸ ਨੇ ਉਕਤ ਮਾਮਲੇ ਵਿੱਚ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਕਤ ਸਾਰਾ ਮਾਮਲਾ ਖੰਨਾ ਦੇ ਧਰਮਪੁਰਾ ਮੁਹੱਲੇ ਤੋਂ ਸਾਹਮਣੇ ਆਇਆ ਹੈ, ਜਿੱਥੇ ਟੈਕਸੀ ਡਰਾਈਵਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਹ ਸਾਰਾ ਮਾਮਲਾ ਬੁੱਧਵਾਰ ਤੜਕਸਾਰ ਕਰੀਬ 3 ਵਜੇ ਦਾ ਹੈ,,, ਜਦ ਪਰਿਵਾਰਕ ਮੈਂਬਰਾਂ ਨੇ ਕਮਰੇ ‘ਚ ਪੱਖੇ ਨਾਲ ਲਟਕਦੀ ਲਾਸ਼ ਦੇਖੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮ੍ਰਿਤਕ ਦੀ ਪਛਾਣ 24 ਸਾਲਾ ਲੱਕੀ ਸਿੰਘ ਵਜੋਂ ਹੋਈ ਹੈ।
ਪੁਲਿਸ ਨੂੰ ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿਚ ਉਸ ਨੇ ਆਪਣੀ ਮੌਤ ਲਈ ਆਪਣੀ ਪਤਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਇਸ ਦੇ ਨਾਲ ਹੀ ਆਪਣੇ ਸਾਲੇ ‘ਤੇ ਵੀ ਦੋਸ਼ ਲਗਾਇਆ ਗਿਆ ਹੈ। ਥਾਣਾ ਸਿਟੀ-1 ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਖੁਦਕੁਸ਼ੀ ਨੋਟ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਧਰਮਪੁਰਾ ਮੁਹੱਲੇ ਦੇ ਮਹਾਂਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਵਿਆਹ ਕਰੀਬ 3 ਸਾਲ ਪਹਿਲਾਂ ਹੋਇਆ ਸੀ। ਉਸਦਾ ਸਹੁਰਾ ਘਰ ਵੀ ਨੇੜੇ ਹੀ ਹੈ। ਵਿਆਹ ਤੋਂ ਬਾਅਦ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦੀ ਉਮਰ ਡੇਢ ਸਾਲ ਦੇ ਕਰੀਬ ਹੈ। ਲੱਕੀ ਸਿੰਘ ਟੈਕਸੀ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਸੀ। ਦਿੱਲੀ ਏਅਰਪੋਰਟ ‘ਤੇ ਬਹੁਤ ਆਉਣਾ-ਜਾਣਾ ਸੀ। ਉਸ ਦੀ ਪਤਨੀ ਦਾ ਕਾਫੀ ਸਮੇਂ ਤੋਂ ਘਰ ਵਿਚ ਘਰੇਲੂ ਝਗੜਾ ਚੱਲ ਰਿਹਾ ਸੀ। ਉਹ ਆਪਣੇ ਮਾਤਾ-ਪਿਤਾ ਨਾਲ ਖਰਚੇ ਦੀ ਮੰਗ ਕਰਦੀ ਸੀ। ਹੁਣ ਉਸ ਨੂੰ ਤਲਾਕ ਲਈ ਕਿਹਾ ਜਾ ਰਿਹਾ ਸੀ। ਲੱਕੀ ਤਲਾਕ ਦੇਣ ਤੋਂ ਇਨਕਾਰ ਕਰ ਰਿਹਾ ਸੀ। ਇਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।
ਰਾਜੇਸ਼ ਕੁਮਾਰ ਬੰਟੀ ਨੇ ਦੱਸਿਆ ਕਿ ਬੀਤੀ ਰਾਤ ਲੱਕੀ ਦੀ ਪਤਨੀ ਵੀ ਆਈ ਸੀ। ਕਰੀਬ ਇਕ ਘੰਟਾ ਕਮਰੇ ‘ਚ ਪਤੀ ਨਾਲ ਕਾਫੀ ਲੜਾਈ ਹੋਈ। ਇਸ ਤੋਂ ਬਾਅਦ ਲੱਕੀ ਰੋਜ਼ਾਨਾ ਦੀ ਤਰ੍ਹਾਂ ਆਪਣਾ ਕਮਰਾ ਬੰਦ ਕਰਕੇ ਸੌਂ ਗਿਆ। ਤੜਕੇ 3 ਵਜੇ ਪਰਿਵਾਰਕ ਮੈਂਬਰਾਂ ਨੇ ਲੱਕੀ ਦੀ ਲਾਸ਼ ਪੱਖੇ ਨਾਲ ਲਟਕਦੀ ਦੇਖੀ। ਜਾਂਚ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਦੇ ਹੀ ਉਹ ਆਪਣੀ ਟੀਮ ਸਮੇਤ ਮੌਕੇ ‘ਤੇ ਪੁੱਜੇ। ਲਾਸ਼ ਪੱਖੇ ਨਾਲ ਲਟਕ ਰਹੀ ਸੀ। ਸੁਸਾਈਡ ਨੋਟ ‘ਚ ਲੱਕੀ ਨੇ ਆਪਣੀ ਪਤਨੀ ਪੂਜਾ ਰਾਣੀ ਅਤੇ ਸਾਲੇ ਅਮਰ ‘ਤੇ ਦੋਸ਼ ਲਗਾਏ ਹਨ। ਪੁਲਿਸ ਨੇ ਮ੍ਰਿਤਕ ਲੱਕੀ ਦੇ ਪਿਤਾ ਮਹਾਵੀਰ ਦੇ ਬਿਆਨ ਦਰਜ ਕਰਕੇ ਪੂਜਾ ਰਾਣੀ ਅਤੇ ਅਮਰ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਦੋਵਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ।