ਸੋਸ਼ਲ ਮੀਡੀਆਂ ਦੀ ਦੋਸਤੀ 13 ਸਾਲ ਦੀ ਕੁੜੀ ਨੂੰ ਪਈ ਭਾਰੀ, 30 ਸਾਲ ਦੇ ਸ਼ਖਸ ਨੇ ਕਈ ਵਾਰ ਕੀਤਾ ਬਲਾਤਕਾਰ, ਹਾਲਾਤ ਖਰਾਬ ਹੋਈ ਤਾਂ ਖੁੱਲ੍ਹਿਆ ਭੇਦ

ਸੋਸ਼ਲ ਮੀਡੀਆਂ ਦੀ ਦੋਸਤੀ 13 ਸਾਲ ਦੀ ਕੁੜੀ ਨੂੰ ਪਈ ਭਾਰੀ, 30 ਸਾਲ ਦੇ ਸ਼ਖਸ ਨੇ ਕਈ ਵਾਰ ਕੀਤਾ ਬਲਾਤਕਾਰ, ਹਾਲਾਤ ਖਰਾਬ ਹੋਈ ਤਾਂ ਖੁੱਲ੍ਹਿਆ ਭੇਦ

ਮੁੰਬਈ (ਵੀਓਪੀ ਬਿਊਰੋ)- ਸੋਸ਼ਲ ਮੀਡੀਆ ਦੇ ਇਸ ਜ਼ਮਾਨੇ ਵਿੱਚ ਜਿੱਥੇ ਕਈ ਚੀਜ਼ਾਂ ਆਸਾਨ ਹੋਈਆਂ ਹਨ, ਉੱਥੇ ਹੀ ਕਈ ਗਲਤ ਕੰਮ ਵੀ ਇਸ ਦੇ ਜ਼ਰੀਏ ਸਮਾਜ ਵਿੱਚ ਹੋ ਰਹੇ ਹਨ। ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਹਿ ਲਓ, ਜਾਂ ਕਹਿ ਲਓ ਕਿ ਸੋਸ਼ਲ ਮੀਡੀਆ ਦੀ ਚਕਾਚੌਂਧ ਦੇ ਝਾਂਸੇ ਵਿੱਚ ਆ ਕੇ ਕਈ ਕਈ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਹਨ। ਨਾਬਾਲਿਗ ਲੜਕੀਆਂ ਤੇ ਲੜਕੇ ਆਪਣੀ ਜ਼ਿੰਦਗੀਆਂ ਦੇ ਨਾਲ ਖੇਡ ਰਹੇ ਹਨ ਅਤੇ ਇਸ ਦਾ ਹਰਜਾਨਾ ਉਨ੍ਹਾਂ ਦੇ ਨਾਲ ਨਾਲ ਬਾਅਦ ਵਿੱਚ ਉਨ੍ਹਾਂ ਦੇ ਮਾਪਿਆਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਮੁੰਬਈ ਤੋਂ, ਜਿੱਥੇ ਇੱਕ ਨਾਬਾਲਿਗ ਨਾਲ ਬਲਾਤਕਾਰ ਵਰਗੀ ਘਟਨਾ ਵਾਪਰ ਗਈ।

ਜਿੱਥੇ ਦੇਸ਼ ਭਰ ਵਿੱਚ ਬਲਾਤਕਾਰ ਵਰਗੇ ਮਾਮਲਿਆਂ ਤੋਂ ਪਹਿਲਾਂ ਹੀ ਲੋਕ ਰੋਹ ਵਿੱਚ ਹਨ, ਉੱਥੇ ਹੀ ਹੁਣ ਮੁੰਬਈ ‘ਚ ਇਕ ਮਾਸੂਮ ਨਾਬਾਲਿਗ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। 13 ਸਾਲ ਦੀ ਲੜਕੀ ਨਾਲ 30 ਸਾਲ ਦੇ ਨੌਜਵਾਨ ਨੇ ਬਲਾਤਕਾਰ ਕੀਤਾ ਹੈ। ਘਟਨਾ ਤੋਂ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਅਤੇ ਮਾਪੇ ਪੁਲਿਸ ਦੇ ਕੋਲੋਂ ਇਨਸਾਫ ਦੀ ਅਪੀਲ ਕਰ ਰਹੇ ਹਨ। ਇਹ ਬਲਾਤਕਾਰ ਦੀ ਘਟਨਾ ਵੀ ਸੋਸ਼ਲ ਮੀਡੀਆ ਦੇ ਚੱਕਰ ਵਿੱਚ ਹੀ ਵਾਪਰੀ ਹੈ, ਜਿੱਥੇ ਲੜਕੇ ਨੇ ਸੋਸ਼ਲ ਮੀਡੀਆ ‘ਤੇ ਲੜਕੀ ਦੇ ਨਾਲ ਦੋਸਤੀ ਕਰਕੇ ਉਸ ਨੂੰ ਆਪਣੀਆਂ ਪਿਆਰ ਵਾਲੀਆਂ ਮਿੱਠੀਆਂ- ਮਿੱਠੀਆਂ ਗੱਲ਼ਾਂ ਵਿੱਚ ਲੈ ਲਿਆ ਅਤੇ ਬਾਅਦ ਵਿੱਚ ਉਸ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਦੇ ਹੋਏ ਉਸ ਦੀ ਇੱਜ਼ਤ ਹੀ ਰੌਲ ਦਿੱਤੀ।

ਮੁਲਜ਼ਮ ਨੌਜਵਾਨ ਪੀੜਤਾ ਨੂੰ ਸੋਸ਼ਲ ਮੀਡੀਆ ਰਾਹੀਂ ਮਿਲਿਆ ਸੀ। ਦੋਸ਼ੀ ਉਸ ਨੂੰ ਅੰਧੇਰੀ ਦੀ ਇਕ ਜਗ੍ਹਾ ‘ਤੇ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਬਾਅਦ ‘ਚ ਉਸ ਨੂੰ ਗੁਜਰਾਤ ਲੈ ਗਿਆ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ। ਜਦੋਂ ਲੜਕੀ ਕੁਝ ਦਿਨਾਂ ਬਾਅਦ ਘਰ ਵਾਪਸ ਆਈ ਅਤੇ ਪਰਿਵਾਰ ਨੂੰ ਘਟਨਾ ਬਾਰੇ ਦੱਸਿਆ। ਲੜਕੀ ਨੇ ਇੰਸਟਾਗ੍ਰਾਮ ‘ਤੇ ਵਿਅਕਤੀ ਦੀ ਫੋਟੋ ਦਿਖਾਈ ਅਤੇ ਪਰਿਵਾਰ ਨੇ ਵਕੋਲਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ।

ਮੁੰਬਈ ਪੁਲਿਸ ਦੇ ਅਨੁਸਾਰ, ਦੋਸ਼ੀ ਦੇ ਖਿਲਾਫ ਅਗਵਾ ਅਤੇ ਬਲਾਤਕਾਰ ਦੇ ਲਈ ਪੋਕਸੋ ਐਕਟ ਦੀ ਧਾਰਾ 4, 8 ਅਤੇ 12 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਠਾਣੇ ਜ਼ਿਲੇ ਦੇ ਬਦਲਾਪੁਰ ‘ਚ ਇਕ ਸਕੂਲ ‘ਚ ਦੋ ਲੜਕੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਦਰਅਸਲ ਜਦੋਂ ਲੜਕੀਆਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਦੀ ਹਾਲਤ ਠੀਕ ਨਾ ਦਿਖਾਈ ਦਿੱਤੀ ਤਾਂ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਕਿ ਕੁਝ ਤਾਂ ਗੜਬੜ ਹੈ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸ ਦਾ ਜਿਨਸੀ ਸ਼ੋਸ਼ਣ ਹੋਇਆ ਸੀ। ਇਸ ਤਰ੍ਹਾਂ ਦੇ ਨਿੱਤ ਸਾਹਮਣੇ ਆ ਰਹੇ ਮਾਮਲਿਆਂ ਤੋਂ ਬਚਣ ਲਈ ਮਾਪਿਆਂ ਦੇ ਨਾਲ-ਨਾਲ ਪੁਲਿਸ ਨੂੰ ਵੀ ਜਾਗਰੂਕ ਹੋਣਾ ਪਵੇਗਾ।

error: Content is protected !!