ਪਤੀ ਨੇ ਤਲਾਕ ਮੰਗਿਆ ਤਾਂ ਔਰਤ ਨੇ ਕਿਹਾ-ਜੱਜ ਸਾਹਿਬ ਮੇਰੇ ਸ਼ੌਂਕ ਥੋੜ੍ਹੇ ਵੱਡੇ ਆ ਮਹੀਨੇ ਦਾ 6 ਲੱਖ ਗੁਜ਼ਾਰਾ ਭੱਤਾ ਦੁਆ ਦਿਓ, ਜੱਜ ਦੀਆਂ ਵੀ ਅੱਡੀਆਂ ਰਹਿ ਗਈਆਂ ਅੱਖਾਂ

ਪਤੀ ਨੇ ਤਲਾਕ ਮੰਗਿਆ ਤਾਂ ਔਰਤ ਨੇ ਕਿਹਾ-ਜੱਜ ਸਾਹਿਬ ਮੇਰੇ ਸ਼ੌਂਕ ਥੋੜ੍ਹੇ ਵੱਡੇ ਆ ਮਹੀਨੇ ਦਾ 6 ਲੱਖ ਗੁਜ਼ਾਰਾ ਭੱਤਾ ਦੁਆ ਦਿਓ, ਜੱਜ ਦੀਆਂ ਵੀ ਅੱਡੀਆਂ ਰਹਿ ਗਈਆਂ ਅੱਖਾਂ


ਬੈਂਗਲੁਰੂ (ਵੀਓਪੀ ਬਿਊਰੋ) ਕਰਨਾਟਕ ਹਾਈਕੋਰਟ ‘ਚ ਚੱਲ ਰਹੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਇਕ ਔਰਤ ਨੇ ਆਪਣੇ ਪਤੀ ਤੋਂ ਗੁਜ਼ਾਰਾ ਭੱਤੇ ਦੇ ਰੂਪ ‘ਚ ਅਜੀਬ ਮੰਗ ਕੀਤੀ। ਪਤੀ-ਪਤਨੀ ਵਿਚਾਲੇ ਚੱਲ ਰਹੇ ਤਲਾਕ ਦੇ ਮਾਮਲੇ ‘ਚ ਔਰਤ ਨੇ ਆਪਣੇ ਪਤੀ ਤੋਂ ਹਰ ਮਹੀਨੇ 6 ਲੱਖ 16 ਹਜ਼ਾਰ 300 ਰੁਪਏ ਦੀ ਮੰਗ ਕੀਤੀ। ਇੰਨੀ ਵੱਡੀ ਰਕਮ ਸੁਣ ਕੇ ਜੱਜ ਵੀ ਹੈਰਾਨ ਰਹਿ ਗਏ। ਜੱਜ ਨੇ ਸਾਫ਼ ਕਿਹਾ ਕਿ ਇਹ ਮੁਮਕਿਨ ਨਹੀਂ ਹੈ। ਕੀ ਕੋਈ ਇੰਨੀ ਰਕਮ ਖਰਚ ਕਰ ਸਕਦਾ ਹੈ? ਇਹ ਸ਼ੋਸ਼ਣ ਹੈ।


ਇਸ ਤੋਂ ਬਾਅਦ ਜੱਜ ਨੇ ਵਕੀਲ ਨੂੰ ਕਿਹਾ ਕਿ ਜੇਕਰ ਉਸਨੂੰ ਇੰਨੇ ਪੈਸੇ ਚਾਹੀਦੇ ਹਨ ਤਾਂ ਉਹ ਉਸਨੂੰ ਖੁਦ ਕਮਾਉਣ ਲਈ ਕਹੇ। ਜੱਜ ਦੀ ਟਿੱਪਣੀ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਮਹਿਲਾ ਜੱਜ ਨੇ ਵਕੀਲ ਅਤੇ ਉਸ ਦੀ ਪਤਨੀ ਨੂੰ ਅਜਿਹੀ ਮੰਗ ਕਰਨ ‘ਤੇ ਫਟਕਾਰ ਲਗਾਈ।


ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਕੀਲ ਜੱਜ ਤੋਂ 6 ਲੱਖ ਰੁਪਏ ਮਹੀਨਾ ਭੱਤੇ ਦੀ ਮੰਗ ਕਰ ਰਿਹਾ ਹੈ। ਵਕੀਲ ਕਹਿ ਰਹੇ ਹਨ ਕਿ ਔਰਤ ਬ੍ਰਾਂਡੇਡ ਕੱਪੜਿਆਂ ਅਤੇ ਮਹਿੰਗੀਆਂ ਚੀਜ਼ਾਂ ਦੀ ਸ਼ੌਕੀਨ ਹੈ। ਜਿਸ ਤੋਂ ਬਾਅਦ ਜੱਜ ਕਹਿੰਦੇ ਹਨ ਕਿ ਜੇਕਰ ਤੁਸੀਂ ਅਜਿਹੇ ਸ਼ੌਕ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਖੁਦ ਪੈਸਾ ਕਮਾਉਣਾ ਚਾਹੀਦਾ ਹੈ। ਜੱਜ ਹੈਰਾਨ ਹੈ ਕਿ ਹਰ ਮਹੀਨੇ ਇੰਨੇ ਪੈਸੇ ਕੌਣ ਖਰਚਦਾ ਹੈ? ਜੱਜ ਨੇ ਮਹਿਲਾ ਦੇ ਵਕੀਲ ਨੂੰ ਪੁੱਛਿਆ, ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਨਿਯਮਾਂ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ?


ਪਤਨੀ ਦੇ ਵਕੀਲ ਨੇ ਔਰਤ ਦੇ ਸ਼ੌਕ ਦੀ ਪੂਰੀ ਲਿਸਟ ਅਦਾਲਤ ਵਿਚ ਲਿਆਂਦੀ ਸੀ। ਔਰਤ ਦੇ ਗੋਡਿਆਂ ਦੇ ਦਰਦ, ਮੇਕਅੱਪ, ਬ੍ਰਾਂਡੇਡ ਕੱਪੜੇ ਅਤੇ ਜੁੱਤੀਆਂ ਆਦਿ ਦਾ ਪੂਰਾ ਲੇਖਾ-ਜੋਖਾ ਸੂਚੀ ਵਿੱਚ ਸੀ। ਲਿਸਟ ਮੁਤਾਬਕ ਔਰਤ ਆਪਣੀ ਫਿਜ਼ੀਓਥੈਰੇਪੀ ‘ਤੇ ਹਰ ਮਹੀਨੇ 4-5 ਲੱਖ ਰੁਪਏ ਖਰਚ ਕਰੇਗੀ। ਜੁੱਤੀਆਂ, ਕੱਪੜੇ ਅਤੇ 15 ਹਜ਼ਾਰ ਰੁਪਏ ਦੇ ਖਾਣੇ ਲਈ 60 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਇਸ ਤਰ੍ਹਾਂ ਸੂਚੀ ਅਨੁਸਾਰ ਹਰ ਮਹੀਨੇ 616300 ਰੁਪਏ ਦੀ ਮੰਗ ਕੀਤੀ ਗਈ। ਜਿਸ ਤੋਂ ਬਾਅਦ ਮਹਿਲਾ ਜੱਜ ਨੇ ਚੇਤਾਵਨੀ ਦਿੱਤੀ ਕਿ ਅਗਲੀ ਵਾਰ ਸਹੀ ਅੰਕੜੇ ਪੇਸ਼ ਕੀਤੇ ਜਾਣ, ਨਹੀਂ ਤਾਂ ਪਟੀਸ਼ਨ ਰੱਦ ਕਰ ਦਿੱਤੀ ਜਾਵੇਗੀ।

error: Content is protected !!