ਸਾਊਦੀ ਅਰਬ ‘ਚ ਗੁਰਦਾਸਪੁਰ ਦੇ ਨੌਜਵਾਨ ਦੀ ਸੜਕ ਹਾ+ਦਸੇ ‘ਚ ਮੌ*ਤ,ਪਿਛਲੇ 5 ਸਾਲਾਂ ਤੋਂ ਵਿਦੇਸ਼ ‘ਚ ਚਲਾਉਂਦਾ ਸੀ ਟਰਾਲਾ

ਵਿਦੇਸ਼ਾਂ ਤੋਂ ਪੰਜਾਬ ਦੇ ਨੌਜਵਾਨਾਂ ਨਾਲ ਜੁੜੀਆਂ ਮੰਦਭਾਗੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪੰਜਾਬ ਦੇ ਨੌਜਵਾਨ ਵਿਦੇਸ਼ਾਂ ‘ਚ ਜਾ ਕੇ ਕਦੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਕਈ ਵਾਰ ਦਿਲ ਦਾ ਦੌਰਾ ਪੈਣ ਜਾਂ ਕਿਸੇ ਹੋਰ ਬਿਮਾਰੀ ਦੇ ਕਾਰਨ ਆਪਣੀਆਂ ਜਾਨਾ ਗਵਾ ਦਿੰਦੇ ਹਨ। ਤਾਜ਼ਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਸਬੰਧਤ ਨੌਜਵਾਨ ਦੇ ਨਾਲ ਜੁੜਿਆ ਹੈ ਜਿਸ ਦੀ ਵਿਦੇਸ਼ ‘ਚ ਮੌਤ ਹੋ ਗਈ ਹੈ।

ਦਰਅਸਲ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੈਨੇਵਾਲ ਦੇ ਰਹਿਣ ਵਾਲੇ ਮੇਜਰ ਮਸੀਹ (ਉਮਰ – 35 ਸਾਲ ) ਦੀ ਸਾਉਦੀ ਅਰਬ ਵਿੱਚ ਮੌਤ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਮੇਜਰ ਮਸੀਹ ਪਿਛਲੇ ਕਰੀਬ 7 ਸਾਲ ਤੋ ਵਿਦੇਸ਼ ਸਾਉਦੀ ਅਰਬ ਚ ਕੰਮ ਕਰਦਾ ਸੀ ਅਤੇ ਉਥੇ ਟਰਾਲਾ ਡਰਾਈਵਰ ਸੀ ਅਤੇ ਬੀਤੇ ਦਿਨੀਂ ਉਸ ਦੀ ਸੜਕ ਹਾਦਸੇ ਚ ਮੌਤ ਹੋ ਗਈ।

ਮ੍ਰਿਤਕ ਮੇਜਰ ਮਸੀਹ ਦੇ ਪਰਿਵਾਰ ‘ਚ ਪਿੱਛੇ ਪਤਨੀ ਅਤੇ 7 ਸਾਲ ਦੀ ਬੇਟੀ ਹੈ। ਮ੍ਰਿਤਕ ਮੇਜਰ ਮਸੀਹ ਦਾ ਛੋਟਾ ਭਰਾ ਵੀ ਸਾਉਦੀ ਅਰਬ ਵਿੱਚ ਕਿਸੇ ਕੰਪਨੀ ਵਿੱਚ ਕੰਮ ਕਰਦਾ ਹੈ। ਉਹ ਕਰੀਬ 5 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਹੈ । ਪੀੜਤ ਪਰਿਵਾਰ ਵੱਲੋਂ ਮ੍ਰਿਤਕ ਮੇਜਰ ਮਸੀਹ ਦੀ ਦੇਹ ਭਾਰਤ ਭੇਜਣ ਲਈ ਅਪੀਲ ਕੀਤੀ ਜਾ ਰਹੀ ਹੈ।

error: Content is protected !!