ਕੰਗਨਾ ਨੇ ਫਿਰ ਉਗਲਿਆ ਜ਼ਹਿਰ, ਕਿਹਾ- ਕਿਸਾਨ ਅੰਦੋਲਨ ਦੌਰਾਨ ਰੇ+ਪ ਤੇ ਕ+ਤ+ਲ ਹੋਏ, ਪੰਜਾਬ ‘ਚ ਖਾ+ਲਿਸ+ਤਾਨ ਤੇ ਨਸ਼ਾ ਵੱਧ ਰਿਹਾ

ਕੰਗਨਾ ਨੇ ਫਿਰ ਉਗਲਿਆ ਜ਼ਹਿਰ, ਕਿਹਾ- ਕਿਸਾਨ ਅੰਦੋਲਨ ਦੌਰਾਨ ਰੇ+ਪ ਤੇ ਕ+ਤ+ਲ ਹੋਏ, ਪੰਜਾਬ ‘ਚ ਖਾ+ਲਿਸ+ਤਾਨ ਤੇ ਨਸ਼ਾ ਵੱਧ ਰਿਹਾ

ਜਲੰਧਰ (ਵੀਓਪੀ ਬਿਊਰੋ) ਹਿਮਾਚਲ ਪ੍ਰਦੇਸ਼ ਦੇ ਹਲਕਾ ਮੰਡੀ ਤੋਂ ਬੀਜੇਪੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਇਸ ਸਮੇਂ ਫਿਰ ਪੰਜਾਬ ਅਤੇ ਕਿਸਾਨਾਂ ਦੇ ਖਿਲਾਫ ਵਿਵਾਦਤ ਬਿਆਨ ਦਿੱਤਾ ਹੈ। ਅਕਸਰ ਹੀ ਆਪਣੇ ਮੂੰਹ ਫੁੱਟ ਬਿਆਨਾਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਬਾਲੀਵੁੱਡ ਐਕਟਰਸ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਇਸ ਵਾਰ ਜੋ ਪੰਜਾਬ ਦੇ ਕਿਸਾਨਾਂ ਬਾਰੇ ਕਿਹਾ ਹੈ ਉਸਦੇ ਨਾਲ ਹਰ ਇੱਕ ਪੰਜਾਬੀ ਦਾ ਲਹੂ ਖੋਲ ਰਿਹਾ।

ਇੱਕ ਨਾਮੀ ਹਿੰਦੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕੰਗਨਾ ਰਣੌਤ ਨੇ ਕਿਸਾਨੀ ਅੰਦੋਲਨ ਅਤੇ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਤੋੜ ਮੋੜ ਕੇ ਪੇਸ਼ ਕੀਤਾ ਹੈ। ਇਸ ਤਰਾਂ ਉਸਨੇ ਆਪਣੀ ਨਵੀਂ ਆਉਣ ਵਾਲੀ ਫਿਲਮ ਐਮਰਜੰਸੀ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਉਸਦੀ ਫਿਲਮ ਦਾ ਵਿਰੋਧ ਪੰਜਾਬ ਚ ਇਸ ਲਈ ਹੋ ਰਿਹਾ ਕਿਉਂਕਿ ਉਹ ਸੱਚ ਦਿਖਾ ਰਹੀ। ਕੰਗਨਾ ਰਣੌਤ ਨੇ ਇਥੋਂ ਤੱਕ ਵੀ ਕਿਹਾ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਕਈ ਕਤਲ ਹੋਏ ਬੰਦੇ ਨੂੰ ਮਾਰ ਕੇ ਟੰਗ ਦਿੱਤਾ ਗਿਆ ਕਈ ਕੁੜੀਆਂ ਨਾਲ ਰੇਪ ਹੋਏ ਹਨ।

ਇਸ ਤੋਂ ਇਲਾਵਾ ਵੀ ਕੰਗਣਾ ਰਣੌਤ ਨੇ ਪੰਜਾਬ ਵਿੱਚ ਨਸ਼ੇ ਦਾ ਪਸਾਰ ਅਤੇ ਕਿਸਾਨਾਂ ਨੂੰ ਖਾਲਿਸਤਾਨ ਤਾਂ ਕਹਿ ਦਿੱਤਾ ਆਪਣੀ ਇੰਟਰਵਿਊ ਵਿੱਚ ਉਸਨੇ ਕਿਹਾ ਕਿ ਉਹਨੇ ਜੋ ਐਮਰਜੈਂਸੀ ਮੂਵੀ ਵਿੱਚ ਦਿਖਾਇ ਲਿਆ ਹੈ ਉਸ ਸੱਚੀ ਦਿਖਾਲਿਆ ਹੈ। ਉਸਨ ਕਿਹਾ ਕਿ ਇਸ ਤੋਂ ਪਹਿਲਾਂ ਵੀ ਬੋਲੀਵੁੱਡ ਦੀ ਫਿਲਮ ਉੱਡਦਾ ਪੰਜਾਬ ਵਿੱਚ ਪੰਜਾਬ ਬਾਰੇ ਸਭ ਉਹੀ ਦਿਖਾਇਆ ਗਿਆ ਹੈ ਜੋ ਕਿ ਦੇਸ਼ ਦੁਨੀਆ ਤੱਕ ਮਸ਼ਹੂਰ ਹੈ। ਇਸ ਤਰਾਂ ਕੰਗਨਾ ਰਣੌਤ ਦੇ ਵਿਵਾਦਤ ਬਿਆਨ ਦਾ ਪੰਜਾਬ ਭਰ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।

ਕਾਂਗਰਸ ਦੇ ਆਗੂ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੰਗਨਾ ਦੀ ਇਸ ਬਿਆਨਬਾਜ਼ੀ ਉੱਤੇ ਬੀਜੇਪੀ ਨੂੰ ਸਫਾਈ ਪੇਸ਼ ਕਰਨੀ ਚਾਹੀਦੀ ਹੈ। ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਂਚ ਕਰਵਾ ਕੇ ਕੰਗਨਾ ਖਿਲਾਫ ਮਾਮਲਾ ਦਰਜ ਕਰਵਾਉਣਾ ਚਾਹਦਾ ਹੈ ਅਤੇ ਇਸਨੂੰ ਡਿਬਰੂਗੜ ਜੇਲ ਭੇਜ ਦੇਣਾ ਚਾਹੀਦਾ ਹੈ। ਉੱਥੇ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਹੋਰਨਾਂ ਨੇ ਵੀ ਕਿਹਾ ਕਿ ਕੰਗਣਾ ਅਕਸਰ ਆਪਣੇ ਵਿਵਾਦਤ ਬਿਆਨਾਂ ਕਰਕੇ ਚਰਚਾ ਵਿੱਚ ਰਹਿੰਦੀ ਹੈ ਪਰ ਉਸਦੇ ਨਾਲ ਬਿਆਨਾਂ ਕਰਕੇ ਦੂਜਿਆ ਧਿਰਾਂ ਨੂੰ ਕਿੰਨਾ ਦੁੱਖ ਲੱਗਦਾ ਹੈ ਅਤੇ ਕਿੰਨੀ ਬਦਨਾਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਉਹ ਨਹੀਂ ਸਮਝ ਸਕਦੀ। ਉਹਨਾਂ ਨੇ ਕਿਹਾ ਕਿ ਭਾਜਪਾ ਨੂੰ ਇਸ ਤਰ੍ਹਾਂ ਦੀ ਸੰਸਦ ਮੈਂਬਰ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਮੁੜ ਤੋਂ ਕਿਸਾਨਾਂ ਬਾਰੇ ਇਹੋ ਜਿਹੇ ਬਿਆਨ ਨਾ ਦਿੱਤੇ ਦੇ ਸਕੇ।

ਇਸਦੇ ਨਾਲ ਹੀ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਨੇ ਵੀ ਕਿਹਾ ਹੈ ਕਿ ਕੰਗਨਾ ਨੂੰ ਇਸ ਤਰਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਇਹ ਕੰਗਣਾ ਦਾ ਨਿਜੀ ਬਿਆਨ ਹੈ ਬੀਜੇਪੀ ਦੇ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਦੇਸ਼ ਦੇ ਅੰਨਦਾਤਾ ਹਨ ਅਤੇ ਪੀਐਮ ਮੋਦੀ ਦੇ ਭਾਜਪਾ ਕਿਸਾਨਾਂ ਲਈ ਬਹੁਤ ਜਿਆਦਾ ਕੰਮ ਕਰ ਰਹੀ ਹੈ ਦੂਜੇ ਪਾਸੇ ਕੰਗਾਲ ਖਿਲਾਫ ਸ਼ੋਸ਼ਲ ਮੀਡੀਆ ‘ਤੇ ਆਮ ਲੋਕਾਂ ਨੇ ਵੀ ਕਾਫੀ ਜੰਮ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

error: Content is protected !!