ਪਤੀ ਨੇ ਫ੍ਰੈਂਚ ਫਰਾਈਜ਼ ਨਾ ਖਾਣ ਦਿੱਤੇ ਤਾਂ ਪਤਨੀ ਨੇ ਕਰ’ਤਾ ਕੇਸ, ਕਿਹਾ- ਮੈਂ ਘਰੇਲੂ ਹਿੰਸਾ ਦੀ ਸ਼ਿਕਾਰ ਹਾਂ

ਪਤੀ ਨੇ ਫ੍ਰੈਂਚ ਫਰਾਈਜ਼ ਨਾ ਖਾਣ ਦਿੱਤੇ ਤਾਂ ਪਤਨੀ ਨੇ ਕਰ’ਤਾ ਕੇਸ, ਕਿਹਾ- ਮੈਂ ਘਰੇਲੂ ਹਿੰਸਾ ਦੀ ਸ਼ਿਕਾਰ ਹਾਂ

ਬੈਂਗਲੁਰੂ (ਵੀਓਪੀ ਬਿਊਰੋ) ਕਹਿੰਦੇ ਨੇ- ਜਿੱਥੇ ਦੋ ਭਾਂਡੇ ਹੁੰਦੇ ਹਨ, ਖੜ੍ਹਕਦੇ ਹੀ ਹਨ। ਕਈ ਵਾਰ ਘਰੇਲੂ ਲੜਾਈ ਅਦਾਲਤਾਂ ਤੱਕ ਵੀ ਪਹੁੰਚ ਜਾਂਦੀ ਹੈ। ਕਰਨਾਟਕ ਵਿੱਚ ਇੱਕ ਅਜੀਬ ਘਰੇਲੂ ਝਗੜੇ ਨੇ ਕਾਨੂੰਨੀ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਕ ਔਰਤ ਨੇ ਆਪਣੇ ਪਤੀ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ, ਜਿਸ ਦਾ ਕਾਰਨ ਕਾਫੀ ਅਸਾਧਾਰਨ ਹੈ। ਔਰਤ ਦਾ ਦੋਸ਼ ਹੈ ਕਿ ਉਸ ਦੇ ਪਤੀ ਨੇ ਗਰਭ ਅਵਸਥਾ ਦੌਰਾਨ ਉਸ ਨੂੰ ਫਰੈਂਚ ਫਰਾਈਜ਼ ਖਾਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਕਾਰਨ ਉਸ ਨੇ ਗੁੱਸੇ ‘ਚ ਆ ਕੇ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ।

ਔਰਤ ਦਾ ਕਹਿਣਾ ਹੈ ਕਿ ਉਸ ਦੇ ਪਤੀ ਨੇ ਉਸ ਨੂੰ ਆਲੂ ਤੋਂ ਬਣੇ ਫਰੈਂਚ ਫਰਾਈਜ਼ ਖਾਣ ਤੋਂ ਰੋਕਿਆ ਸੀ। ਇਸ ਕਾਰਨ ਉਸ ਨੇ ਘਰੇਲੂ ਹਿੰਸਾ ਦੇ ਤਹਿਤ ਕੇਸ ਦਰਜ ਕਰਵਾਇਆ। ਜਦੋਂ ਮਾਮਲਾ ਕਰਨਾਟਕ ਹਾਈ ਕੋਰਟ ਪਹੁੰਚਿਆ ਤਾਂ ਪਤੀ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ।

ਜਸਟਿਸ ਐਮ. ਨਾਗਪ੍ਰਸੰਨਾ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਟਿੱਪਣੀ ਕੀਤੀ ਕਿ ਅਜਿਹੇ ਮਾਮੂਲੀ ਕਾਰਨਾਂ ਕਰਕੇ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰਨਾ ਉਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਪਤੀ ਆਪਣੀ ਪਤਨੀ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਕੁਝ ਖਾਣ-ਪੀਣ ਵਾਲੀਆਂ ਵਸਤੂਆਂ ਖਾਣ ਤੋਂ ਰੋਕਦਾ ਹੈ ਤਾਂ ਇਸ ਨੂੰ ਘਰੇਲੂ ਹਿੰਸਾ ਦਾ ਮਾਮਲਾ ਮੰਨਣਾ ਬੇਇਨਸਾਫ਼ੀ ਹੈ।

ਅਦਾਲਤ ਨੇ ਔਰਤ ਦੇ ਪਤੀ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਸਾਰੇ ਦੋਸ਼ਾਂ ’ਤੇ ਰੋਕ ਲਾਉਣ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਅਜਿਹੇ ਮਾਮੂਲੀ ਕਾਰਨਾਂ ਕਰਕੇ ਥਾਣੇ ਦਾ ਦਰਵਾਜ਼ਾ ਖੜਕਾਉਣਾ ਉਚਿਤ ਨਹੀਂ ਹੈ।

error: Content is protected !!