PM ਮੋਦੀ ਸ਼ਾਂਤੀ ਦਾ ਸੰਦੇਸ਼ ਦੇਕੇ ਆਏ ਤਾਂ ਯੂਕਰੇਨ ਨੇ ਦੋ ਦਿਨ ਬਾਅਦ ਹੀ ਰੂਸ ‘ਚ ਕਰ’ਤਾ ਡਰੋਨ ਹਮਲਾ, ਵੱਡੀਆਂ ਬਿਲਡਿੰਗਾਂ ਕੀਤੀਆਂ ਤਹਿਸ-ਨਹਿਸ

PM ਮੋਦੀ ਸ਼ਾਂਤੀ ਦਾ ਸੰਦੇਸ਼ ਦੇਕੇ ਆਏ ਤਾਂ ਯੂਕਰੇਨ ਨੇ ਦੋ ਦਿਨ ਬਾਅਦ ਹੀ ਰੂਸ ‘ਚ ਕਰ’ਤਾ ਡਰੋਨ ਹਮਲਾ, ਵੱਡੀਆਂ ਬਿਲਡਿੰਗਾਂ ਕੀਤੀਆਂ ਤਹਿਸ-ਨਹਿਸ

ਦਿੱਲੀ (ਵੀਓਪੀ ਬਿਊਰੋ) ਰੂਸ ਯੂਕਰੇਨ ਯੁੱਧ ਵਿਚਕਾਰ ਇਸ ਸਮੇਂ ਇੱਕ ਬਹੁਤ ਹੀ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਯੂਕਰੇਨ ਨੇ ਰੂਸ ਦੇ ਅੰਦਰ ਜਾ ਕੇ ਉਸਦੇ ਵੱਡੇ ਸ਼ਹਿਰਾਂ ਵਿੱਚ ਹਮਲਾ ਬੋਲ ਦਿੱਤਾ ਹੈ।ਇਸ ਦੌਰਾਨ ਯੂਕਰੇਨ ਨੇ ਡਰੋਨ ਦੇ ਨਾਲ ਹਮਲਾ ਕਰਦੇ ਹੋਏ ਰੂਸ ਦੀਆਂ ਕਈ ਵੱਡੀਆਂ ਬਿਲਡਿੰਗਾਂ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਇਹ ਹਮਲਾ ਪੂਰੀ ਦੁਨੀਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਰੂਸ ਦੀ ਇਕ 35 ਮੰਜ਼ਿਲਾਂ ਤੋਂ ਵੀ ਉੱਚੀ ਇਮਾਰਤ ਦੇ ਵਿੱਚ ਯੂਕਰੇਨ ਨੇ ਸਿੱਧਾ ਡਰੋਨ ਦੇ ਨਾਲ ਹਮਲਾ ਕੀਤਾ ਹੈ।


ਇਹ ਹਮਲੇ ਦੇ ਨਾਲ ਅਮਰੀਕਾ ਦੇ ਨਿਊਯਾਰਕ ਵਿੱਚ 9/11 ਹਮਲੇ ਦੀ ਯਾਦ ਤਾਜ਼ਾ ਹੋ ਗਈ ਹੈ। ਦੂਜੇ ਪਾਸੇ ਯੂਕਰੇਨ ਨੇ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਸਨੇ ਰੂਸ ਨੂੰ ਅੰਦਰ ਤੱਕ ਜਾ ਕੇ ਸਬਕ ਸਿਖਾਇਆ ਹੈ। ਤੁਹਾਨੂੰ ਦੱਸ ਦਈਏ ਕਿ ਪਿੱਛੇ ਕੁਝ ਦਿਨਾਂ ਪਹਿਲਾਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕਰੇਨ ਦਾ ਇੱਕ ਦਿਨਾਂ ਦੌਰਾ ਕਰਨ ਗਏ ਸਨ। ਇਸ ਤਰਾਂ ਨਰਿੰਦਰ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਜਲਸਕੀ ਨੂੰ ਕਿਹਾ ਸੀ ਕਿ ਉਹ ਸ਼ਾਂਤੀ ਦੇ ਨਾਲ ਰੂਸ ਅਤੇ ਯੂਕਰੇਨ ਯੁੱਧ ਦੀ ਸਮੱਸਿਆ ਹੱਲ ਕਰਵਾਉਣ ਲਈ ਯਤਨ ਕਰਨਗੇ। ਉਹਨਾਂ ਨੇ ਕਿਹਾ ਸੀ ਕਿ ਸ਼ਾਂਤੀ ਦੇ ਨਾਲ ਹੀ ਵਿਸ਼ਵ ਵਿੱਚ ਸਥਿਰਤਾ ਬਣੀ ਰਹਿ ਸਕਦੀ ਹੈ। ਯੁੱਧ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ ਰੂਸ ਦਾ ਵੀ ਦੌਰਾ ਕੀਤਾ ਸੀ ਅਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਵੀ ਯੂਕਰੇਨ ਖਿਲਾਫ ਯੁੱਧ ਬੰਦ ਕਰਨ ਦੀ ਅਪੀਲ ਕੀਤੀ ਸੀ।

ਇਸੇ ਵਿਚਕਾਰ ਪੂਰੀ ਦੁਨੀਆਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਦੀ ਚਰਚਾ ਹੋ ਰਹੀ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਯੂਕਰੇਨ ਅਤੇ ਰੂਸ ਦੇ ਯੁੱਧ ਨੂੰ ਖਤਮ ਕਰਵਾ ਸਕਦੇ ਹਨ ਪਰ ਨਰਿੰਦਰ ਮੋਦੀ ਦੇ ਦੇਸ਼ ਵਾਪਸ ਪਰਤਣ ਤੋਂ ਦੋ ਦਿਨ ਬਾਅਦ ਹੀ ਯੂਕਰੇਨ ਨੇ ਜਿਸ ਤਰ੍ਹਾਂ ਨਾਲ ਰੂਸ ਤੇ ਹਮਲਾ ਕੀਤਾ ਹੈ। ਇਸ ਨਾਲ ਭਾਰਤ ਦੀ ਨੱਕ ਵੀ ਕੱਟ ਹੁੰਦੀ ਹੈ, ਜਿੱਥੇ ਭਾਰਤ ਯੂਕਰੇਨ ਦੇ ਰਾਸ਼ਟਰਪਤੀ ਨੂੰ ਸ਼ਾਂਤੀ ਦਾ ਦੇਸ਼ ਸੰਦੇਸ਼ ਦੇ ਕੇ ਆਏ ਨੇ ਉੱਤੇ ਹੀ ਯੂਕਰੇਨ ਦੇ ਰਾਸ਼ਟਰਪਤੀ ਨੇ ਇਹ ਜੋ ਰੂਸ ਉੱਤੇ ਡਰੋਨ ਦੇ ਨਾਲ 50 ਤੋਂ ਵੀ ਜਿਆਦਾ ਹਮਲੇ ਕੀਤੇ ਹਨ ਅਤੇ ਇਸ ਤਰਹਾਂ ਰੂਸ ਵਿੱਚ ਦੋ ਚਾਰ ਲੋਕਾਂ ਦੀ ਮੌਤ ਵੀ ਹੋ ਗਈ ਹੈ ਤੇ ਕਈ ਲੋਕ ਜਖਮੀ ਹੋਏ ਹਨ।

ਇਸ ਤੋਂ ਇਲਾਵਾ ਰੂਸ ਦਾ ਹੋਰ ਵੀ ਆਰਥਿਕ ਨੁਕਸਾਨ ਕਾਫੀ ਵੱਡੇ ਪੱਧਰ ‘ਤੇ ਹੋਇਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਾਂਤੀ ਦੀ ਅਪੀਲ ਨੂੰ ਵੀ ਯੂਕਰੇਨ ਦੇ ਰਾਸ਼ਟਰਪਤੀ ਨੇ ਨਹੀਂ ਮੰਨਿਆ ਹੈ ਹੁਣ ਅੱਗੇ ਇਸ ਸਾਰੇ ਮਾਮਲੇ ਦੀ ਜਵਾਬੀ ਕਾਰਵਾਈ ਵਿੱਚ ਰੂਸ ਕੀ ਕਾਰਵਾਈ ਕਰਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

error: Content is protected !!