ਮਜ਼ਦੂਰੀ ਕਰਕੇ ਪਿਓ ਨੇ ਸਰਕਾਰੀ ਨੌਕਰੀ ਲਵਾਈ ਧੀ, ਹੁਣ ਪਿਓ ਦੀ ਜਾਇਦਾਦ ਤੇ ਕੀਤਾ ਕਾਬਜ਼ਾ, ਪਰਿਵਾਰ ਲਗਾ ਰਿਹਾ ਗੁਹਾਰ

ਅੰਮ੍ਰਿਤਸਰ ਦੇ ਇੱਕ ਬਜ਼ੁਰਗ ਬਾਪ ਨੇ ਆਪਣੀ ਧੀ ‘ਤੇ ਹੀ ਧੋਖੇ ਨਾਲ ਜ਼ਮੀਨ ਹੜੱਪਣ ਦੇ ਆਰੋਪ ਲਗਾਏ ਹਨ। ਮਾਮਲਾ ਅੰਮ੍ਰਿਤਸਰ ਦੇ ਪਿੰਡ ਚੱਬੇ ਦਾ ਸਾਮਣੇ ਆਇਆ ਹੈ, ਜਿੱਥੇ ਇੱਕ ਸਤਨਾਮ ਸਿੰਘ ਨਾਮ ਦੇ ਬਜ਼ੁਰਗ ਨੇ ਇਲਜ਼ਾਮ ਲਾਏ ਹਨ ਕਿ ਉਸ ਨੇ ਆਪਣੀ ਧੀ ਨੂੰ ਪੜ੍ਆ ਲਿਖਾ ਕੇ ਸੋਚਿਆ ਸੀ ਕਿ ਬੁਢਾਪੇ ਵਿੱਚ ਉਸਦਾ ਸਹਾਰਾ ਬਣੇਗੀ, ਪਰ ਉਸਨੂੰ ਨਹੀਂ ਪਤਾ ਸੀ ਕਿ ਉਸਦੀ ਧੀ ਹੀ ਉਸ ਨਾਲ ਧੋਖਾ ਕਰੇਗੀ ਅਤੇ ਜਾਇਦਾਦ ਹੜਪ ਲਵੇਗੀ।

ਪੀੜ੍ਹਤ ਨੇ ਕਿਹਾ ਕਿ ਉਸਦੀ ਪਿੰਡ ਵਿੱਚ 6 ਮਰਲੇ ਦੀ ਜਗ੍ਹਾ ਹੈ। ਜਿਸ ‘ਤੇ ਉਸਦੀ ਧੀ ਨੇ ਧੋਖੇ ਨਾਲ ਅੰਗੂਠਾ ਲਵਾ ਲਿਆ ਹੈ। ਬਜ਼ੁਰਗ ਨੇ ਦੱਸਿਆ ਕਿ ਉਹ ਖੁਦ ਪੜ੍ਹਿਆ ਲਿਖਿਆ ਨਹੀਂ ਹੈ। ਇਸਦਾ ਫਾਇਦਾ ਚੁੱਕ ਕੇ ਉਸਦੀ ਧੀ ਨੇ ਧੋਖੇ ਨਾਲ ਅੰਗੂਠਾ ਲਵਾ ਲਿਆ ਹੈ ਅਤੇ ਹੁਣ ਉਸਦੀ ਧੀ ਇਲਜ਼ਾਮ ਲਗਾ ਰਹੀ ਹੈ ਕਿ ਉਸਨੇ 15 ਲੱਖ ਵਿੱਚ ਇਹ ਜਗ੍ਹਾ ਖਰੀਦੀ ਹੈ। ਜਦੋਂ ਕਿ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਅਤੇ ਨਾ ਹੀ ਕੋਈ ਗਵਾਹ ਹੈ ਜਿਸਦੇ ਸਾਮਣੇ ਪੈਸੇ ਦਿੱਤੇ ਹੋਣ।

ਪੁਲਿਸ ਤੋਂ ਮੰਗਿਆ ਇਨਸਾਫ : ਬਜ਼ੁਰਗ ਸਤਨਾਮ ਸਿੰਘ ਨੇ ਕਿਹਾ ਕਿ ਉਸਦੀ ਸਾਰੀ ਉਮਰ ਦੀ ਮਿਹਨਤ ਨਾਲ ਬਣਾਈ ਜਗ੍ਹਾ ‘ਤੇ ਧੋਖੇ ਨਾਲ ਕਬਜਾ ਕੀਤਾ ਜਾ ਰਿਹਾ ਹੈ। ਇਸ ਨੂੰ ਲੈਕੇ ਹੁਣ ਪੁਲਿਸ ਤੋਂ ਸ਼ਿਕਾਇਤ ਕੀਤੀ ਗਈ ਹੈ। ਪੀੜਤ ਨੇ ਕਿਹਾ ਕਿ ਉਸ ਦੀ ਜ਼ਮੀਨ ਵਾਪਿਸ ਕੀਤੀ ਜਾਵੇ। ਇਸ ਲਈ ਉਕਤ ਪੀੜਤ ਵਿਅਕਤੀ ਦੇ ਪੁੱਤਰ ਨੇ ਵੀ ਇਨਸਾਫ ਦੀ ਗੁਹਾਰ ਲਗਾਈ ਹੈ।

ਉਥੇ ਹੀ, ਇਸ ਸਬੰਧ ਵਿੱਚ ਥਾਣਾ ਚਾਟੀਵਿੰਡ ਦੇ ਮੁੱਖੀ ਬਲਕਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਦਰਖ਼ਾਸਤ ਮਿਲੀ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਜਗ੍ਹਾ ਦਾ ਮਸਲਾ ਪੁਲਿਸ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਦੋਵਾਂ ਧਿਰਾਂ ਨੂੰ ਹਦਾਇਤ ਦਿਤੀ ਹੈ ਕਿ ਮਾਨਯੋਗ ਅਦਾਲਤ ਜਾਂ ਮਾਲ ਮਹਿਕਮੇ ਕੋਲੋ ਜਾ ਮਾਮਲਾ ਨਿਪਟਾਇਆ ਜਾਵੇ।

error: Content is protected !!