Skip to content
Tuesday, January 14, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
28
ਮਨੀਮਹੇਸ਼ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦੀ ਕਾਰ ਡਿੱਗੀ ਖੱਡ ‘ਚ, 3 ਸ਼ਰਧਾਲੂਆਂ ਦੀ ਮੌ+ਤ, 8 ਗੰਭੀਰ ਜ਼ਖਮੀ
Crime
Delhi
jalandhar
Latest News
National
Politics
Punjab
ਮਨੀਮਹੇਸ਼ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦੀ ਕਾਰ ਡਿੱਗੀ ਖੱਡ ‘ਚ, 3 ਸ਼ਰਧਾਲੂਆਂ ਦੀ ਮੌ+ਤ, 8 ਗੰਭੀਰ ਜ਼ਖਮੀ
August 28, 2024
Voice of Punjab
ਪਠਾਨਕੋਟ:
ਹਿਮਾਚਲ (Himachal) ‘ਚ ਬੁੱਧਵਾਰ ਸਵੇਰੇ ਟਾਟਾ ਸੂਮੋ ਕਾਰ 100 ਮੀਟਰ ਡੂੰਘੀ ਖੱਡ ‘ਚ ਡਿੱਗ ਗਈ। ਜਿਸ ਕਾਰਨ ਇਸ ‘ਚ ਸਵਾਰ 2 ਲੜਕੀਆਂ ਸਮੇਤ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 10 ਲੋਕ ਗੰਭੀਰ ਜ਼ਖਮੀ ਹਨ।ਇਹ ਹਾਦਸਾ ਸਵੇਰੇ 8.30 ਵਜੇ ਭਰਮੌਰ-ਬ੍ਰਾਹਮਣੀ ਰੋਡ (Bharmour-Brahmani Road) ‘ਤੇ ਵਾਪਰਿਆ। ਕਾਰ ਵਿਚ ਸਵਾਰ ਲੋਕ ਮਨੀਮਹੇਸ਼ ਯਾਤਰਾ ਤੋਂ ਪੰਜਾਬ ਪਰਤ ਰਹੇ ਸਨ। ਮ੍ਰਿਤਕ ਅਤੇ ਜ਼ਖਮੀ ਪੰਜਾਬ ਦੇ ਪਠਾਨਕੋਟ (Pathankot) ਦੇ ਰਹਿਣ ਵਾਲੇ ਹਨ।
ਭਰਮੌਰ ਦੇ ਐਸਡੀਐਮ ਕੁਲਬੀਰ ਰਾਣਾ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਚੰਬਾ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਟਾਟਾ ਸੂਮੋ ਗੱਡੀ ਵਿੱਚ ਸਵਾਰ ਲੋਕ ਮਨੀਮਹੇਸ਼ ਯਾਤਰਾ ਤੋਂ ਵਾਪਸ ਪਰਤ ਕੇ ਮਾਤਾ ਬ੍ਰਾਹਮਣੀ ਦੇ ਦਰਸ਼ਨਾਂ ਲਈ ਜਾ ਰਹੇ ਸਨ।ਹਾਦਸੇ ਤੋਂ ਬਾਅਦ ਡਰਾਈਵਰ ਫਰਾਰ ਹੈ ਅਤੇ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।
ਭਰਮੌਰ ਦੇ ਬਲਾਕ ਮੈਡੀਕਲ ਅਫ਼ਸਰ ਡਾ: ਸ਼ੁਭਮ ਭੰਡਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 8.30 ਵਜੇ ਸੂਚਨਾ ਮਿਲੀ ਸੀ ਕਿ ਭਰਮੌਰ-ਬ੍ਰਾਹਮਣੀ ਰੋਡ ‘ਤੇ ਇੱਕ ਵਾਹਨ ਹਾਦਸਾਗ੍ਰਸਤ ਹੋ ਗਿਆ ਹੈ। ਸੂਚਨਾ ਮਿਲਦੇ ਹੀ ਐਂਬੂਲੈਂਸ ਨੂੰ ਮੌਕੇ ‘ਤੇ ਭੇਜਿਆ ਗਿਆ।ਘਟਨਾ ‘ਚ ਜ਼ਖਮੀ ਹੋਏ 10 ਲੋਕਾਂ ‘ਚੋਂ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਮੈਡੀਕਲ ਕਾਲਜ ਚੰਬਾ ਰੈਫਰ ਕਰ ਦਿੱਤਾ ਗਿਆ ਹੈ। 6 ਵਿਅਕਤੀ ਸਿਵਲ ਹਸਪਤਾਲ ਭਰਮੌਰ ਵਿਖੇ ਜ਼ੇਰੇ ਇਲਾਜ ਹਨ ਅਤੇ ਇਨ੍ਹਾਂ ‘ਚੋਂ ਵੀ 3 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ।
ਇਸ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਦੋ ਲੜਕੀਆਂ ਅਤੇ ਇੱਕ ਨੌਜਵਾਨ ਸ਼ਾਮਲ ਹੈ। ਇਨ੍ਹਾਂ ਦੀ ਪਛਾਣ ਨੇਹਾ (21), ਦੀਕਸ਼ਾ (39) ਅਤੇ ਲਾਡੀ ਵਜੋਂ ਹੋਈ ਹੈ। ਤਿੰਨੋਂ ਪਠਾਨਕੋਟ ਦੇ ਰਹਿਣ ਵਾਲੇ ਸਨ।ਜ਼ਖਮੀਆਂ ਦੀ ਪਛਾਣਆਰਤੀ ਪਤਨੀ ਸ੍ਰੀ ਸੰਤਰੂਪ ਵਾਸੀ ਪਠਾਨਕੋਟ ਉਮਰ 40 ਸਾਲ। ਮਾਨਵ ਪੁੱਤਰ ਸ਼੍ਰੀ ਅਸ਼ੋਕ ਕੁਮਾਰ ਵਾਸੀ ਸਾਹ ਕਲੋਨੀ ਉਮਰ 22 ਸਾਲ।ਵਿਵੇਕ ਕੁਮਾਰ ਪੁੱਤਰ ਪੰਪਨ ਸ਼ਾਹੀਨ ਵਾਸੀ ਕਰਣਵਾਸ ਜ਼ਿਲ੍ਹਾ ਵੰਦੇਲਸ਼ਹਿਰ ਉਮਰ 22 ਸਾਲ। ਸੌਰਵ ਪੁੱਤਰ ਸੁਮਨ ਕੁਮਾਰ ਵਾਸੀ ਪਟੇਲ ਚੌਕ ਪਠਾਨਕੋਟ ਉਮਰ 33 ਸਾਲ।ਰਾਜੇਸ਼ ਪੁੱਤਰ ਨੇਕ ਰਾਮ ਵਾਸੀ ਪਟੇਲ ਚੌਕ ਪਠਾਨਕੋਟ ਉਮਰ 45 ਸਾਲ।ਵਿਸ਼ਾਲ ਕੁਮਾਰ ਵਾਸੀ ਪਠਾਨਕੋਟ, ਉਮਰ 34 ਸਾਲ।ਸ਼ਿਖਾ ਪੁੱਤਰੀ ਰਾਜ ਕੁਮਾਰ ਵਾਸੀ ਪਠਾਨਕੋਟ ਉਮਰ 27 ਸਾਲ।ਰਾਹੁਲ ਕੁਮਾਰ ਪੁੱਤਰ ਬਜਲੀਤ ਗੁਲਾਟੀ ਵਾਸੀ ਬੈਗ ਹਾਊਸ ਢਾਂਗੁਪੀਰ ਪਠਾਨਕੋਟ ਉਮਰ 33 ਸਾਲ।ਅਸ਼ੀਸ਼ ਪੁੱਤਰ ਸ਼੍ਰੀ ਗੁੱਡੂ ਵਾਸੀ ਪਿੰਡ ਭਟਨੀ ਸੰਦੋਆ, ਜਿਲਾ ਹਰਦੋਈ, ਉੱਤਰ ਪ੍ਰਦੇਸ਼ ਉਮਰ 18 ਸਾਲ।ਗੌਰਵ ਪੁੱਤਰ ਰਾਕੇਸ਼ ਕੁਮਾਰ ਵਾਸੀ ਪਠਾਨਕੋਟ ਉਮਰ 17 ਸਾਲ।
Post navigation
ਅਮੀਰ ਆਦਮੀ ਦੇਖੇ ਸਾਫਵੇਅਰ ਇੰਜ਼ਨੀਅਰ ਨੇ ਅਗਵਾ ਕਰ ਲਿਆ ਨੌਜਵਾਨ,ਹਾਲੀਵੁੱਡ ਫਿਲਮ ਦੇਖ ਬਣਾਈ ਪਲਾਨਿੰਗ, ਫਿਰ….
ਨਿਰਮਲ ਭੰਗੂ ਦੀ ਮੌ+ਤ ਤੋਂ ਬਾਅਦ ਪਰਲਜ਼ ਗਰੁੱਪ ਦੇ ਨਿਵੇਸ਼ਕਾਂ ਲਈ ਖੁਸ਼ਖਬਰੀ, ਧੀ ਵਾਪਸ ਕਰੇਗੀ ਪੈਸੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us