ਨਿਹੰਗ ਸਿੰਘ ਨੇ ਅੱਧੀ ਰਾਤ ਨੂੰ ਘਰ ‘ਚ ਵੜ੍ਹਕੇ ਮਾਰ ਦਿੱਤਾ ਨੌਜਵਾਨ, ਝੱਲੀਆਂ ਨਹੀਂ ਜਾਂਦੀਆਂ ਰੋਂਦੀਆਂ ਭੈਣਾਂ

ਮਾਮਲਾ ਅੰਮ੍ਰਿਤਸਰ ਦੇ ਬਲਾਕ ਵੇਰਕਾ ਅਧੀਨ ਆਉਂਦੇ ਪਿੰਡ ਜਹਾਂਗੀਰ ਦਾ ਹੈ, ਜਿੱਥੇ ਕਿ ਨਿਹੰਗ ਸਿੰਘ ਵਿਅਕਤੀ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਨਿਹੰਗ ਸਿੰਘ ਸੁਖਦੇਵ ਸਿੰਘ ਨੇ ਪਿੰਡ ਦੇ ਵਿੱਚ ਹੀ ਮਲਕੀਤ ਸਿੰਘ ਨਾਮਕ ਨੌਜਵਾਨ ਦੇ ਘਰ ਵਰਕੇ ਉਸ ਨੂੰ ਬੁਰੀ ਤਰੀਕੇ ਕੁੱਟਮਾਰ ਕਰਕੇ ਅਤੇ ਤਲਵਾਰ ਦੇ ਨਾਲ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ।

ਪਿੰਡ ਵਾਸੀਆਂ ਨੇ ਦੱਸਿਆ ਕਿ ਇਹਨਾਂ ਦੀ ਪੁਰਾਣੀ ਰੰਜਿਸ਼ ਚਲਦੀ ਆ ਰਹੀ ਸੀ, ਜਿਸ ਦੇ ਚਲਦੇ ਬੀਤੀ ਰਾਤ ਨਿਹੰਗ ਸਿੰਘ ਸੁਖਦੇਵ ਸਿੰਘ ਨੇ ਮਲਕੀਤ ਸਿੰਘ ਦਾ ਕਤਲ ਕੀਤਾ ਹੈ। ਫਿਲਹਾਲ ਪਰਿਵਾਰ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ।

ਦੂਜੇ ਪਾਸੇ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪਿੰਡ ਦੇ ਵਿੱਚ ਪੁਰਾਣੀ ਰੰਜਿਸ਼ ਨੂੰ ਕਰਕੇ ਨਿਹੰਗ ਸਿੰਘ ਸੁਖਦੇਵ ਸਿੰਘ ਵੱਲੋਂ ਪਿੰਡ ਦੇ ਹੀ ਇੱਕ ਨੌਜਵਾਨ ਮਲਕੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ ਤੇ ਮਲਕੀਤ ਸਿੰਘ ਦੀ ਉਮਰ 30 ਤੋਂ 35 ਸਾਲ ਦੱਸੀ ਜਾ ਰਹੀ ਹੈ।

ਫਿਲਹਾਲ ਪੁਲਿਸ ਦੀਆਂ ਟੀਮਾਂ ਮੌਕੇ ਉੱਤੇ ਪਹੁੰਚੀਆਂ ਹਨ ਅਤੇ ਜਾਂਚ ਕਰ ਰਹੀਆਂ ਹਨ। ਪਰਿਵਾਰ ਦੇ ਬਿਆਨ ਕਲਮ ਬੰਦ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

error: Content is protected !!