ਚੋਰਾਂ ਨੇ ਕਰ’ਤੀ ਹੱਦ…ਆਕਸੀਡੈਂਟ ਵਾਲੀ ਕਾਰ ਦੇ ਹੀ ਲਾਹ ਕੇ ਲੈ ਗਏ ਟਾਇਰ, ਕਾਰ ਮਾਲਕ ਹੋਇਆ ਫਿਰਦਾ ਰੌਣ-ਹਾਕਾ

ਚੋਰਾਂ ਨੇ ਕਰ’ਤੀ ਹੱਦ…ਆਕਸੀਡੈਂਟ ਵਾਲੀ ਕਾਰ ਦੇ ਹੀ ਲਾਹ ਕੇ ਲੈ ਗਏ ਟਾਇਰ, ਕਾਰ ਮਾਲਕ ਹੋਇਆ ਫਿਰਦਾ ਰੌਣ-ਹਾਕਾ

ਵੀਓਪੀ ਬਿਊਰੋ- ਪੰਜਾਬ ਵਿੱਚ ਆਏ ਦਿਨ ਅਪਰਾਧਿਕ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਦੇ ਚੋਰੀ ਕਦੇ ਲੁੱਟਾਂ ਖੋਹਾਂ ਅਤੇ ਕਦੀ ਕਤਲ ਆਮ ਲੋਕ ਇਹਨਾਂ ਅਪਰਾਧਿਕ ਘਟਨਾਵਾਂ ਤੋਂ ਪਰੇਸ਼ਾਨ ਹੋ ਗਏ ਹਨ। ਆਏ ਦਿਨ ਵਾਪਰ ਰਹੀ ਆ ਘਟਨਾਵਾਂ ਤੋਂ ਦੁਖੀ ਆਮ ਲੋਕਾਂ ਦਾ ਘਰੋਂ ਬਾਹਰ ਨਿਕਲਾ ਮੁਸ਼ਕਿਲ ਹੋਇਆ ਪਿਆ ਹੈ। ਹੁਣ ਗੱਲ ਕਰਨ ਜਾ ਰਿਹਾ ਅਬੋਹਰ ਦੀ ਤਾਂ ਅਬੋਹਰ ਵਿੱਚ ਚੋਰਾਂ ਨੇ ਹੱਦ ਕਰ ਦਿੱਤੀ। ਜਿੱਥੇ ਉਹਨਾਂ ਨੇ ਐਕਸੀਡੈਂਟ ਹੋਣ ਤੋਂ ਬਾਅਦ ਖੜੀ ਕੀਤੀ ਕਾਰ ਦੇ ਹੀ ਟਾਇਰ ਚੋਰੀ ਕਰ ਲਏ।

ਅਬੋਹਰ ਵਿੱਚ ਸਮਾਜ ਵਿਰੋਧੀ ਅਨਸਰਾਂ ਅਤੇ ਚੋਰਾਂ ਦਾ ਹੌਂਸਲਾ ਬੁਲੰਦ ਹੈ। ਮੰਗਲਵਾਰ ਦੇਰ ਰਾਤ ਚੋਰਾਂ ਨੇ ਸ਼ਹਿਰ ਦੀ ਮੁੱਖ ਸੜਕ ‘ਤੇ ਇੱਕ ਹਾਦਸਾਗ੍ਰਸਤ ਕਾਰ ਦੇ ਚਾਰੇ ਟਾਇਰ ਲਾਹ ਲਏ।

ਮੰਗਲਵਾਰ ਰਾਤ ਕਰੀਬ 10 ਵਜੇ ਸੀਤੋ ਰੋਡ, ਨਾਮਦੇਵ ਚੌਕ ‘ਤੇ ਇਕ ਕਾਰ ਬੇਕਾਬੂ ਹੋ ਕੇ ਡਿਵਾਈਡਰ ‘ਤੇ ਚੜ੍ਹ ਗਈ। ਕਾਰ ਦੇ ਮਾਲਕ ਅਮੀਰ ਚੰਦ ਵਾਸੀ ਢਾਣੀ ਕਰਨੈਲ ਨੇ ਦੱਸਿਆ ਕਿ ਇਹ ਹਾਦਸਾ ਸਾਹਮਣੇ ਤੋਂ ਆ ਰਹੀ ਗੱਡੀ ਦੀਆਂ ਲਾਈਟਾਂ ਅੱਖਾਂ ਵਿੱਚ ਪੈਣ ਕਾਰਨ ਵਾਪਰਿਆ। ਹਾਦਸੇ ਵਿੱਚ ਕਾਰ ਨੁਕਸਾਨੀ ਗਈ ਅਤੇ ਉਸ ਨੂੰ ਵੀ ਸੱਟਾਂ ਲੱਗੀਆਂ। ਰਾਤ ਨੂੰ ਕਾਰ ਨੂੰ ਉਥੋਂ ਲਿਜਾਣ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਕਾਰ ਦੇ ਚਾਰੋਂ ਟਾਇਰ ਗਾਇਬ ਸਨ। ਕਾਰ ਦਾ ਸ਼ੀਸ਼ਾ ਟੁੱਟ ਗਿਆ ਅਤੇ ਅੰਦਰੋਂ ਕੁਝ ਸਾਮਾਨ ਵੀ ਚੋਰੀ ਹੋ ਗਿਆ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਚੋਰਾਂ ਨੇ ਹਾਦਸਾਗ੍ਰਸਤ ਕਾਰ ਨੂੰ ਵੀ ਨਹੀਂ ਬਖਸ਼ਿਆ।

error: Content is protected !!