“ਕੰਗਨਾ ਨੂੰ ਰੇ+ਪ ਦਾ ਕਾਫ਼ੀ ਤਜ਼ਰਬਾ”  ਸਿਮਰਨਜੀਤ ਸਿੰਘ ਮਾਨ ਦਾ ਕੰਗਨਾ ਲਈ ਵਿਵਾਦਿਤ ਬਿਆਨ…

ਕੰਗਨਾ ਰਣੌਤ ਬਾਰੇ ਸਾਬਕਾ ਐਮ. ਪੀ. ਸਿਮਰਨਜੀਤ ਸਿੰਘ ਮਾਨ ਨੇ ਇਕ ਵਿਵਾਦਿਤ ਬਿਆਨ ਦਿੱਤਾ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੰਗਣਾ ਨੂੰ ਜਬਰ ਜਨਾਹ ਦਾ ਕਾਫ਼ੀ ਤਜ਼ਰਬਾ ਹੈ ਤੇ ਉਨ੍ਹਾਂ ਨੂੰ ਪੁੱਛੋ ਕਿ ਜਬਰ ਜਨਾਹ ਕਿਵੇਂ ਹੁੰਦਾ ਹੈ?ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਇਸ ਵੇਲੇ ਮੁੜ ਸੁਰਖੀਆਂ ਵਿੱਚ ਹਨ । ਸੁਰਖੀਆਂ ਵਿੱਚ ਹੋਣ ਦਾ ਕਾਰਨ ਹੈ ਕਿ ਕੰਗਨਾ ਰਣੌਤ ਉੱਤੇ ਪੰਜਾਬ, ਕਿਸਾਨ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲੱਗ ਰਹੇ ਹਨ।ਪਹਿਲਾ ਕਾਰਨ ਹੈ ਕੰਗਨਾ ਰਣੌਤ ਦੀ ਨਵੀਂ ਫਿਲਮ ‘ਐਮਰਜੈਂਸੀ’ ਜੋ 6 ਸਤੰਬਰ ਨੂੰ ਭਾਰਤ ਵਿੱਚ ਰਿਲੀਜ਼ ਹੋਣੀ ਹੈ ।

ਫ਼ਿਲਮ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ਅਤੇ ਭਾਰਤ ਵਿੱਚ ਸੰਨ 1975 ਵਿੱਚ ਲੱਗੀ ਐਮਰਜੈਂਸੀ ਉੱਤੇ ਬਣੀ ਹੋਈ ਹੈ। ਫਿਲਮ ਵਿੱਚ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕਿਰਦਾਰ ਨੂੰ ਵੀ ਦਿਖਾਇਆ ਗਿਆ ਹੈ ਜਿਸ ਉੱਤੇ ਸਿੱਖ ਜਥੇਬੰਦੀਆਂ ਵੱਲੋਂ ਇਤਰਾਜ਼ ਪ੍ਰਗਟ ਕੀਤਾ ਗਿਆ ਹੈ।ਸਿੱਖ ਭਾਈਚਾਰੇ ਵੱਲੋਂ ਫ਼ਿਲਮ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਐੱਸਜੀਪੀਸੀ, ਜਥੇਦਾਰ ਅਕਾਲ ਤਖ਼ਤ ਸਾਹਿਬ, ਸਿੱਖ ਜਥੇਬੰਦੀਆਂ ਫ਼ਿਲਮ ਉੱਤੇ ਪਾਬੰਦੀ ਦੀ ਮੰਗ ਵੀ ਕਰ ਰਹੇ ਹਨ।

ਫਿਲਮ ਨੂੰ ਲੈ ਕੇ ਵਿਵਾਦ ਤਾਂ ਚੱਲ ਹੀ ਰਿਹਾ ਸੀ ਕਿ ਇਸ ਦੇ ਨਾਲ ਹੀ ਕੰਗਨਾ ਨੇ ਇੱਕ ਹੋਰ ਵਿਵਾਦਿਤ ਬਿਆਨ ਕਿਸਾਨਾਂ ਉੱਤੇ ਦੇ ਕੇ ਇੱਕ ਹੋਰ ਵਿਵਾਦ ਛੇੜ ਦਿੱਤਾ।

ਕੰਗਨਾ ਨੇ ਆਪਣੀ ਇੱਕ ਇੰਟਰਵਿਊ ‘ਚ ਕਿਹਾ, “ਕਿਸਾਨ ਅੰਦੋਲਨ ਵੇਲੇ ਜੇਕਰ ਦੇਸ਼ ਦੀ ਸਰਕਾਰ ਵਿੱਚ ਮਜ਼ਬੂਤ ਉੱਚ ਲੀਡਰਸ਼ਿਪ ਨਾ ਹੁੰਦੀ ਤਾਂ ਭਾਰਤ ਵਿੱਚ ਵੀ ਬੰਗਲਾਦੇਸ਼ ਵਰਗੇ ਹਾਲਾਤ ਬਣੇ ਸਕਦੇ ਸਨ।”

error: Content is protected !!