ਕੰਗਨਾ ਦਾ ਸਿਮਰਨਜੀਤ ਮਾਨ ਨੂੰ ਮੋੜਵਾਂ ਜਵਾਬ, ਕਹਿ’ਤੀ ਵੱਡੀ ਗੱਲ, ਮਾਨ ਕਹਿੰਦਾ-ਮੇਰਾ ਕੋਈ ਇਹ ਮਤਲਬ ਥੋੜ੍ਹਾ ਸੀ

ਕੰਗਨਾ ਦਾ ਸਿਮਰਨਜੀਤ ਮਾਨ ਨੂੰ ਮੋੜਵਾਂ ਜਵਾਬ, ਕਹਿ’ਤੀ ਵੱਡੀ ਗੱਲ, ਮਾਨ ਕਹਿੰਦਾ-ਮੇਰਾ ਕੋਈ ਇਹ ਮਤਲਬ ਥੋੜ੍ਹਾ ਸੀ

ਜਲੰਧਰ (ਵੀਓਪੀ ਬਿਊਰੋ) ਕੰਗਨਾ ਰਣੌਤ ਵੱਲੋਂ ਦਿੱਤੇ ਕਿਸਾਨ ਅੰਦੋਲਨ ਵਿੱਚ ਰੇਪ ਹੋਣ ਬਾਰੇ ਬਿਆਨ ਅਤੇ ਉਸ ਤੋਂ ਬਾਅਦ ਅੱਜ ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤਾ ਗਿਆ ਕੰਗਨਾ ‘ਤੇ ਰੇਪ ਦਾ ਤਜਰਬਾ ਹੋਣ ਦਾ ਬਿਆਨ ਇਸ ਤੋਂ ਬਾਅਦ ਵੀ ਇਹ ਮਾਮਲਾ ਲਗਾਤਾਰ ਭੱਖਦਾ ਹੀ ਜਾ ਰਿਹਾ ਹੈ। ਜਿੱਥੇ ਕੰਗਨਾ ਨੇ ਸਿਮਰਜੀਤ ਸਿੰਘ ਮਾਨ ਦੇ ਇਸ ਬਿਆਨ ਦੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਪਾ ਕੇ ਨਿਖੇਧੀ ਕੀਤੀ ਹੈ ਅਤੇ ਦੱਸਿਆ ਹੈ ਕਿ ਇਹ ਲੋਕ ਕਿਦਾਂ ਰੇਪ ਨੂੰ ਇੱਕ ਫਨ ਦੇ ਰੂਪ ਵਿੱਚ ਲੈਂਦੇ ਹਨ।

ਕੰਗਨਾ ਰਣੌਤ ਨੇ ਕਿਹਾ ਕੀ ਇੰਨੇ ਵੱਡੇ ਪੋਲੀਟੀਸ਼ੀਅਨ ਦੇ ਮੂੰਹੋਂ ਇਦਾਂ ਦੇ ਬਿਆਨ ਜੱਚਦੇ ਨਹੀਂ ਆ, ਇਹ ਲੋਕ ਕਿਵੇਂ ਕਿਸੇ ਔਰਤ ਦਾ ਮਜ਼ਾਕ ਬਣਾ ਰਹੇ ਨੇ ਅਤੇ ਰੇਪ ਦੀ ਤੁਲਨਾ ਸਾਈਕਲ ਦੇ ਨਾਲ ਕਰ ਰਹੇ ਨੇ। ਉੱਥੇ ਹੀ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਨੇ ਵੀ ਸਫਾਈ ਪੇਸ਼ ਕਰਦੇ ਕਿਹਾ ਕਿ ਉਹ ਅਤੇ ਉਹਨਾਂ ਦੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਹੀ ਔਰਤਾਂ ਦੇ ਹੱਕਾਂ ਲਈ ਲੜਦੀ ਆਈ ਹੈ। ਉਹਨਾਂ ਦੇ ਕਹਿਣ ਦਾ ਮਤਲਬ ਇਹ ਨਹੀਂ ਸੀ ਜਿਸ ਨੂੰ ਕਿ ਤੂਲ ਬਣਾ ਕੇ ਵਧਾਇਆ ਚੜਾਇਆ ਜਾ ਰਿਹਾ।

ਉਹਨਾਂ ਨੇ ਕਿਹਾ ਕਿ ਕੰਗਨਾ ਰਣੌਤ ਹਮੇਸ਼ਾ ਹੀ ਕਿਸਾਨਾਂ ਅਤੇ ਪੰਜਾਬ ਦੇ ਖਿਲਾਫ ਬੋਲਦੀ ਆ ਰਹੀ ਹੈ। ਇਸੇ ਦੇ ਮੱਦੇਨਜ਼ਰ ਉਹਨਾਂ ਨੇ ਕੰਗਨਾ ਰਣੌਤ ਦੇ ਖਿਲਾਫ ਹੀ ਬਿਆਨ ਦਿੱਤਾ ਹੈ ਕਿ ਉਹਨਾਂ ਨੂੰ ਤਜਰਬਾ ਹੋਵੇਗਾ ਜੋ ਇਦਾਂ ਦੀਆਂ ਗੱਲਾਂ ਕਰਦੇ ਜਾ ਰਹੇ ਨੇ।

ਉੱਥੇ ਹੀ ਦੂਜੇ ਪਾਸੇ ਭਾਜਪਾ ਆਗੂ ਵੀ ਇਸ ਬਿਆਨ ਦੀ ਨਿਖੇਧੀ ਕਰ ਰਹੇ ਨੇ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਹੀ ਕੰਗਨਾ ਦੇ ਬਿਆਨ ਤੋਂ ਪਾਸਾ ਵੱਟ ਲਿਆ ਸੀ, ਫਿਰ ਵੀ ਸਿਮਰਨਜੀਤ ਸਿੰਘ ਮਾਨ ਵਰਗੇ ਨੇਤਾ ਇਹੋ ਜਿਹਾ ਬਿਆਨ ਦਿੰਦੇ ਨੇ ਜੋ ਕਿ ਗੁਰਸਿੱਖ ਵੀ ਹਨ ਉਹਨਾਂ ਦੇ ਮੂੰਹੋਂ ਇਹੋ ਜਿਹੇ ਬਿਆਨ ਚੰਗੇ ਨਹੀਂ ਲੱਗਦੇ ਅਤੇ ਉਹਨਾਂ ਨੂੰ ਇਸ ਬਿਆਨ ਲਈ ਮਾਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦਾ ਇਹ ਬਿਆਨ ਸਾਰੀਆਂ ਔਰਤਾਂ ਲਈ ਚੰਗਾ ਨਹੀਂ ਹੈ।

 

Simranjitmaan kanganaranut rap Punjab

error: Content is protected !!