ਮਰਹੂਮ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Attach’ ਹੋਇਆ ਰਿਲੀਜ਼, ਮਿੰਟਾਂ ‘ਚ ਹੀ ਮਿਲੀਅਨ ਵਿਊਜ਼

ਮਰਹੂਮ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Attach’ ਹੋਇਆ ਰਿਲੀਜ਼, ਮਿੰਟਾਂ ‘ਚ ਹੀ ਮਿਲੀਅਨ ਵਿਊਜ਼

ਜਲੰਧਰ (ਸੁੱਖ ਸੰਧੂ) ਮਰਹੂਮ ਪੰਜਾਬੀ ਸਿੰਗਰ ਤੇ ਰੈਪਰ ਸਿੱਧੂ ਮੂਸੇ ਵਾਲੇ ਦਾ ਨਵਾਂ ਗੀਤ ਅੱਜ ਰਿਲੀਜ਼ ਹੋ ਚੁੱਕਿਆ ਹੈ। 30 ਅਗਸਤ ਸਵੇਰੇ 10 ਵਜੇ ਰਿਲੀਜ਼ ਹੋਏ Attach ਗੀਤ ਨੇ ਕੁਝ ਮਿੰਟਾਂ ਵਿੱਚ ਮਿਲੀਅਨ ਵਿਊਜ ਪਾਰ ਕਰ ਲਏ ਹਨ। ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਇਹ ਉਸਦਾ ਰਿਲੀਜ਼ ਹੋਣ ਵਾਲਾ 7ਵਾਂ ਗੀਤ ਹੈ। ਸਿੱਧੂ ਮੂਸੇਵਾਲੇ ਦੇ ਗੀਤ ਦਾ ਨਾਂ ਅਟੈਚ ਹੈ ਅਤੇ ਇਸ ਵਿੱਚ ਉਸਦਾ ਸਾਥ ਫਰੈਡੋ ਨੇ ਅਤੇ ਸਟੀਲ ਬੈਨਜਲ ਨੇ ਇਸ ਦਾ ਮਿਊਜਿਕ ਅਤੇ ਪ੍ਰੋਡਕਸ਼ਨ ਸੰਭਾਲਿਆ ਹੈ

ਇਹ ਇੱਕ ਰੋਮਾਂਟਿਕ ਗੀਤ ਹੈ। ਇਸ ਗੀਤ ਨੂੰ ਲੋਕਾਂ ਵੱਲੋਂ ਬਹੁਤ ਹੀ ਜਿਆਦਾ ਪਿਆਰ ਮਿਲ ਰਿਹਾ। ਤੁਹਾਨੂੰ ਦੱਸ ਦਈਏ ਕਿ 10 ਵਜੇ ਰਿਲੀਜ਼ ਹੋਏ ਇਸ ਗੀਤ ਨੂੰ ਕੁਝ ਹੀ ਮਿੰਟਾਂ ਵਿੱਚ 10 ਲੱਖ ਦੇ ਕਰੀਬ ਲੋਕ ਦੇਖ ਚੁੱਕੇ ਹਨ ਅਤੇ ਇਹ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦਾ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗਰੁਪ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਐਲਾਨ ਕੀਤਾ ਸੀ ਸਿੱਧੂ ਮੂਸੇਵਾਲਾ ਦੇ ਕਿੰਨੇ ਵੀ ਗੀਤ ਉਹਨਾਂ ਦੇ ਕੋਲ ਪਏ ਹੋਏ ਹਨ ਉਹ ਇੱਕ-ਇੱਕ ਕਰਕੇ ਟਾਈਮ ਦੇ ਮੁਤਾਬਿਕ ਰਿਲੀਜ਼ ਕਰਦੇ ਰਹਿਣਗੇ ਤਾਂ ਜੋ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲੇ ਇਸ ਨੂੰ ਲੰਬੇ ਸਮੇਂ ਤੱਕ ਯਾਦ ਰੱਖਣ।

error: Content is protected !!