ਇੰਨੋਸੈਂਟ ਹਾਰਟਸ ਨੇ ਹੋਸਟ ਕੀਤਾ ਜਲੰਧਰ ਸਹੋਦਿਆ ਇੰਡੀਪੈਨਡੈਂਟ ਸਕੂਲ ਹਿੰਦੀ ਕਵਿਤਾ ਉਚਾਰਨ ਮੁਕਾਬਲਾ
ਜਲੰਧਰ(ਪ੍ਰਥਮ ਕੇਸਰ): ਇੰਨੋਸੈਂਟ ਹਾਰਟਸ, ਗ੍ਰੀਨ ਮਾਡਲ ਟਾਊਨ ਵਿਖੇ ਸਹੋਦਿਆ ਅੰਤਰ ਸਕੂਲ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ। “ਅਰਜੁਨ-ਸਾ ਲਕਸ਼ਯ ਰੱਖੋ” / “ਏਕ ਉਡਾਨ ਔਰ ਭਾਰਾ” ਵਿਸ਼ੇ ‘ਤੇ ਆਯੋਜਿਤ ਇਸ ਮੁਕਾਬਲੇ ਵਿੱਚ 46 ਸਕੂਲਾਂ ਨੇ ਭਾਗ ਲਿਆ। ਇਹ ਮੁਕਾਬਲਾ ਤੀਜੇ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸੀ।
ਪ੍ਰੋਗਰਾਮ ਦੀ ਸ਼ੁਰੂਆਤ ਸਵਾਗਤੀ ਭਾਸ਼ਣ ਨਾਲ ਹੋਈ, ਉਪਰੰਤ ਦੀਪ ਰੌਸ਼ਨ ਕਰਕੇ ਸ਼ਿਵ ਵੰਦਨਾ ਕੀਤੀ ਗਈ। ਡਾ: ਜੋਤੀ ਗੋਗੀਆ (ਚੇਅਰਪਰਸਨ, ਪੋਸਟ ਗ੍ਰੈਜੂਏਟ ਹਿੰਦੀ ਵਿਭਾਗ, ਹੰਸਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ) ਅਤੇ ਸ਼੍ਰੀਮਤੀ ਮਾਲਾ ਅਗਰਵਾਲ (ਪੱਤਰਕਾਰ ਅਤੇ ਦੋਭਾਸ਼ੀ ਕਵੀ) ਨੇ ਭਾਗੀਦਾਰਾਂ ਦਾ ਨਿਰਣਾ ਕੀਤਾ। ਮੰਚ ਸੰਚਾਲਨ ਸ੍ਰੀਮਤੀ ਮੋਨਿਕਾ ਕੱਕੜ ਨੇ ਕੀਤਾ।
ਭਾਗੀਦਾਰਾਂ ਨੇ ਇਸ ਮੁਕਾਬਲੇ ਵਿੱਚ ਆਪਣੀ ਬੇਮਿਸਾਲ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ, ਉਹਨਾਂ ਦੇ ਆਤਮਵਿਸ਼ਵਾਸ, ਚਿਹਰੇ ਦੇ ਹਾਵ-ਭਾਵ ਅਤੇ ਪੇਸ਼ਕਾਰੀ ਲਈ ਤਾਰੀਫ ਪ੍ਰਾਪਤ ਕੀਤੀ। ਇਸ ਸਹੋਦਿਆ ਅੰਤਰ ਸਕੂਲ ਮੁਕਾਬਲੇ ਦਾ ਉਦੇਸ਼ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨਾ ਹੈ।ਇਸ ਕਵਿਤਾ ਪਾਠ ਦੇ ਮੁਕਾਬਲਿਆਂ ਵਿੱਚ ਕਮਲਾ ਨਹਿਰੂ ਪਬਲਿਕ ਸਕੂਲ ਦੀ ਰੂਹਾਨੀ ਜਸਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਸ਼ਿਵ ਜੋਤੀ ਪਬਲਿਕ ਸਕੂਲ ਦੇ ਦੇਵਯਾਂਸ਼ ਨੌਡੀਆ ਦੂਜੇ ਸਥਾਨ ‘ਤੇ ਰਿਹਾ। ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਦੀ ਪਲਕ ਬੇਰੀ ਤੀਸਰੇ ਸਥਾਨ ਤੇ ਰਹੀ। ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਦੀ ਮਾਨਤਾ ਭਾਰਦਵਾਜ ਅਤੇ ਇੰਨੋਸੈਂਟ ਹਾਰਟਸ ਸਕੂਲ ਨੂਰਪੁਰ ਦੀ ਹਰਲੀਨ ਨੂੰ ਕੋਨਸੋਲੇਸ਼ਨ ਪੁਰਸਕਾਰ ਮਿਲਿਆ ।
ਪ੍ਰਿੰਸੀਪਲ ਸ਼੍ਰੀ ਰਾਜੀਵ ਪਾਲੀਵਾਲ, ਸ਼੍ਰੀਮਤੀ ਸ਼ਰਮੀਲਾ ਨਾਕਰਾ, ਡਿਪਟੀ ਡਾਇਰੈਕਟਰ ਕਲਚਰਲ ਅਫੈਅਰਸ, ਸ਼੍ਰੀਮਤੀ ਗੁਰਵਿੰਦਰ ਕੌਰ, ਡਿਪਟੀ ਡਾਇਰੈਕਟਰ ਪ੍ਰੀਖਿਆ ਮੁਖੀ, ਸ਼੍ਰੀਮਤੀ ਹਰਲੀਨ ਗੁਲਰੀਆ, ਡਿਪਟੀ ਡਾਇਰੈਕਟਰ ਪ੍ਰਾਇਮਰੀ ਅਤੇ ਮਿਡਲ ਇੰਚਾਰਜ ਨੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਜੱਜਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਅਤੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਹ ਪ੍ਰੋਗਰਾਮ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ।