ਸਸਕਾਰ ਦੀ ਤਿਆਰੀ ਚੱਲ ਰਹੀ ਸੀ ਸਾਰੇ ਰਿਸ਼ਤੇਦਾਰ ਆ ਗਏ ਪਰ ਅਚਾਨਕ ਮਰੀ ਹੋਈ ਬੇਬੇ ਦੇ ਚੱਲਣ ਲੱਗੇ ਸਾਹ

ਕਹਿੰਦੇ ਨੇ ਜਿਊਣ ਅਤੇ ਮਰਨ ਸਭ ਰੱਬ ਦੇ ਹੱਥ ਹੁੰਦਾ ਹੈ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ। ਮਾਤਾ ਦੇ ਸਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਸਾਰੇ ਰਿਸ਼ਤੇਦਾਰ ਪਹੁੰਚਣੇ ਸ਼ੁਰੂ ਹੋ ਗਏ। ਇਸ ਵਿਚਾਲੇ ਜਦੋਂ ਮਾਤਾ ਨੂੰ ਦੇਖਿਆ ਗਿਆ ਤਾਂ ਉਨ੍ਹਾਂ ਦੇ ਸਾਹ ਚੱਲਦੇ ਮਹਿਸੂਸ ਹੋਏ, ਤੁਰੰਤ ਡਾਟਕਰ ਬੁਲਾਇਆ ਅਤੇ ਡਾਕਟਰ ਨੇ ਪੁਸ਼ਟੀ ਕੀਤੀ ਕਿ ਮਾਤਾ ਹਾਲੇ ਜ਼ਿੰਦਾ ਹੈ।” ਸੁਣਨ ਨੂੰ ਤਾਂ ਇਹ ਇੱਕ ਫਿਲਮੀ ਕਹਾਣੀ ਦਾ ਸੀਨ ਲੱਗਦਾ ਹੈ ਪਰ ਇਹ ਹਕੀਕਤ ਹੈ। ਇਹ ਸਭ ਲੁਧਿਆਣਾ ਦੇ ਅਕਾਲੀ ਜਥਾ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਦੁਆਰਾ ਸ਼ਹੀਦਾਂ (ਫ਼ੇਰੂਮਾਨ) ਦੇ ਪ੍ਰਧਾਨ ਬਲਵਿੰਦਰ ਸਿੰਘ ਲਾਇਲਪੁਰੀ ਦੇ ਘਰ ਵਾਪਰਿਆ ਹੈ।

 ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ‘ਚ ਲਾਇਲਪੁਰੀ ਦੀ 93 ਸਾਲ ਦੀ ਬਜ਼ੁਰਗ ਮਾਤਾ ਅੰਮ੍ਰਿਤ ਕੌਰ ਨੂੰ ਦਸ ਦਿਨ ਪਹਿਲਾਂ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ ਪਰ ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ।ਜਿਸ ਤੋਂ ਬਾਅਦ ਡਾਕਟਰਾਂ ਨੇ ਮੰਗਲਵਾਰ ਸ਼ਾਮ ਨੂੰ ਪਰਿਵਾਰ ਨੂੰ ਜਵਾਬ ਦੇ ਦਿੱਤਾ ਅਤੇ ਆਖਿਆ ਕਿ ਹੁਣ ਉਨ੍ਹਾਂ ‘ਚ ਸਾਹ ਨਹੀਂ ਰਹੇ, ਤੁਸੀਂ ਇੰਨ੍ਹਾਂ ਨੂੰ ਘਰ ਲੈ ਕੇ ਜਾ ਸਕਦੇ ਹੋ ਪਰ ਲਾਇਲਪੁਰੀ ਦੇ ਵਿਦੇਸ਼ ਵਿੱਚ ਹੋਣ ਕਰਕੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਹੀ ਰੱਖਣ ਲਈ ਕਿਹਾ।

ਜਦੋਂ ਲਾਇਲਪੁਰੀ ਵਿਦੇਸ਼ ਤੋਂ ਵਾਪਸ ਆਏ ਤਾਂ ਮ੍ਰਿਤਕ ਐਲਾਨੀ ਮਾਤਾ ਨੂੰ ਅੰਤਿਮ ਰਸਮਾਂ ਲਈ ਘਰ ਲਿਆਉਂਦਾ ਗਿਆ ਅਤੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਕੀਤੀ ਜਾ ਰਹੀਆਂ ਸਨ ਕਿ ਅਚਾਨਕ ਬੇਬੇ ਦੀ ਨਬਜ਼ ਨੂੰ ਚੱਲਦਾ ਮਹਿਸੂਸ ਕੀਤਾ ਗਿਆ।ਇਹ ਸਭ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।ਜਦੋਂ ਪਰਿਵਾਰ ਨੇ ਮਹਿਸੂਸ ਕੀਤਾ ਤਾਂ ਡਾਕਟਰ ਨੂੰ ਬੁਲਾਇਆ ਗਿਆ। ਡਾਕਟਰ ਨੇ ਚੈੱਕ ਕੀਤਾ ਅਤੇ ਬੇਬੇ ਨੂੰ ਜ਼ਿੰਦਾ ਕਰਾਰ ਦਿੱਤਾ। ਇਸ ਨੂੰ ਦੇਖਦਿਆਂ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੰਜ ਵਜੇ ਲਈ ਰੱਖਿਆ ਸਸਕਾਰ ਰੱਦ ਕਰਨ ਸਬੰਧੀ ਲੋਕਾਂ ਨੂੰ ਸੁਨੇਹੇ ਲਾਏ ਗਏ।

ਲਾਇਲਪੁਰੀ ਨੇ ਦੱਸਿਆ ਕਿ ਮਾਤਾ ਜੀ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਹੈ ਕਿ ਉਹ ਬੇਹੋਸ਼ੀ ਦੀ ਹਾਲਤ ਵਿੱਚ ਨੇ ਪਰ ਉਨ੍ਹਾਂ ਦੇ ਸਾਹ ਚੱਲ ਰਹੇ ਹਨ। ਬਜ਼ੁਰਗ ਨੂੰ ਜਦੋਂ ਘਰ ਲਿਆਂਦਾ ਗਿਆ ਤਾਂ ਉਹ ਬਿਲਕੁਲ ਠੀਕ ਹੋ ਗਏ। ਇਸ ਤੋਂ ਬਾਅਦ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਕਿ ਬੇਬੇ ਠੀਕ ਹੈ।ਜਦਕਿ ਪਹਿਲਾਂ ਪਰਿਵਾਰ ਨੇ ਸਾਰਿਆਂ ਨੂੰ ਫੋਨ ਕਰ ਦਿੱਤਾ ਸੀ ਕਿ ਬਜ਼ੁਰਗ ਦੀ ਮੌਤ ਹੋ ਗਈ ਹੈ ਅਤੇ ਉਸ ਦਾ ਸਸਕਾਰ ਕੀਤਾ ਜਾਣਾ ਹੈ ।ਸਾਰੀਆਂ ਤਿਆਰੀਆਂ ਵੀ ਚੱਲ ਰਹੀਆਂ ਸਨ। ਸੋਸ਼ਲ ਮੀਡੀਆ ‘ਤੇ ਇਹ ਖਬਰ ਕਾਫੀ ਵਾਇਰਲ ਹੋ ਰਹੀ ਹੈ।

error: Content is protected !!