ਬਾਬਾ ਰਾਮਦੇਵ ਦੇ ਬਣਾਏ ਦੰਤ ਮੰਜਨ ‘ਚ ਨਾਨ-ਵੈੱਜ, ਹਾਈ ਕੋਰਟ ਨੇ ਭੇਜ’ਤਾ ਨੋਟਿਸ

ਬਾਬਾ ਰਾਮਦੇਵ ਦੇ ਬਣਾਏ ਦੰਤ ਮੰਜਨ ‘ਚ ਨਾਨ-ਵੈੱਜ, ਹਾਈ ਕੋਰਟ ਨੇ ਭੇਜ’ਤਾ ਨੋਟਿਸ

ਦਿੱਲੀ (ਵੀਓਪੀ ਬਿਊਰੋ) – ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਫਿਰ ਵਧਣ ਜਾ ਰਹੀਆਂ ਹਨ। ਉਸਦੀ ਕੰਪਨੀ ਪਤੰਜਲੀ ਦੇ ਉਤਪਾਦ ਦਿਵਿਆ ਦੰਤ ਮੰਜਨ ਵਿੱਚ ਗੈਰ-ਸ਼ਾਕਾਹਾਰੀ ਸਮੱਗਰੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਨੂੰ ਸਵੀਕਾਰ ਕਰਦਿਆਂ ਅਦਾਲਤ ਨੇ ਕੇਂਦਰ ਸਰਕਾਰ, ਪਤੰਜਲੀ, ਬਾਬਾ ਰਾਮਦੇਵ, ਆਚਾਰੀਆ ਬਾਲਕ੍ਰਿਸ਼ਨ ਅਤੇ ਹੋਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

ਪਟੀਸ਼ਨਰ ਐਡਵੋਕੇਟ ਯਤਿਨ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਕੰਪਨੀ ਆਪਣੀ ਦਿਵਿਆ ਟੂਥਪੇਸਟ ਵਿੱਚ ਸੀ ਫੋਮ (ਕਟਲਫਿਸ਼) ਨਾਮਕ ਮਾਸਾਹਾਰੀ ਪਦਾਰਥ ਦੀ ਵਰਤੋਂ ਕਰਦੀ ਹੈ।

ਐਡਵੋਕੇਟ ਯਤਿਨ ਸ਼ਰਮਾ ਨੇ ਇਹ ਵੀ ਕਿਹਾ ਹੈ ਕਿ ਮਾਸਾਹਾਰੀ ਤੱਤਾਂ ਦੀ ਵਰਤੋਂ ਦੇ ਬਾਵਜੂਦ ਉਤਪਾਦ ਨੂੰ ਹਰਾ ਭਾਵ ਸ਼ਾਕਾਹਾਰੀ ਲੇਬਲ ਦਿੱਤਾ ਗਿਆ ਹੈ। ਇਸ ‘ਤੇ ਅਦਾਲਤ ਨੇ ਪਤੰਜਲੀ ਆਯੁਰਵੇਦ ਅਤੇ ਬਾਬਾ ਰਾਮਦੇਵ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

ਜਸਟਿਸ ਸੰਜੀਵ ਨਰੂਲਾ ਨੇ ਕੇਂਦਰ ਸਰਕਾਰ ਅਤੇ ਇਸ ਉਤਪਾਦ ਦਾ ਨਿਰਮਾਣ ਕਰਨ ਵਾਲੀ ਪਤੰਜਲੀ ਦੀ ਦਿਵਿਆ ਫਾਰਮੇਸੀ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 28 ਨਵੰਬਰ ਨੂੰ ਹੋਵੇਗੀ।

error: Content is protected !!