ਚਾਰ ਦੋਸਤ ਸਣੇ ਕਾਰ ਫਲਾਈਓਵਰ ਤੋਂ ਡਿੱਗੇ ਹੇਠਾਂ, ਇੱਕ ਦੀ ਹੋਈ ਮੌ+ਤ

ਚਾਰ ਦੋਸਤ ਸਣੇ ਕਾਰ ਫਲਾਈਓਵਰ ਤੋਂ ਡਿੱਗੇ ਹੇਠਾਂ, ਇੱਕ ਦੀ ਹੋਈ ਮੌ+ਤ

ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਤੋਂ ਇੱਕ ਭਿਆਨਕ ਸੜਕ ਹਾਦਸਾ ਸਾਹਮਣੇ ਆਇਆ ਹੈ। ਜਿੱਥੇ ਕਾਰ ਸਵਾਰ ਨੌਜਵਾਨ ਫਲਾਈਓਵਰ ਤੂੰ ਹੇਠਾਂ ਡਿੱਗ ਪਏ। ਕਾਰ ਸਮੇਤ ਫਲਾਈਓਵਰ ਤੋਂ ਹੇਠਾਂ ਡਿਗੇ ਚਾਰ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮੌਤ ਦੀ ਖਬਰ ਮਾਪਿਆ ਤੱਕ ਪਹੁੰਚਦੇ ਹੀ ਘਰਾਂ ‘ਚ ਵੈਣ ਪੈ ਗਏ ਹਨ। ਹਾਲਾਂਕਿ ਸਾਰਾ ਮਾਮਲਾ ਕੀ ਹੈ ਹਾਦਸੇ ਦੇ ਪਿੱਛੇ ਕੀ ਕਾਰਨ ਹਨ ਕਿਸ ਤਰ੍ਹਾਂ ਕਾਰ ਬੇਕਾਬੂ ਹੋ ਕੇ ਫਲਾਈਓਵਰ ਤੋਂ ਹੇਠਾਂ ਡਿੱਗ ਪਈ, ਇਹ ਸਭ ਪੁਲਿਸ ਜਾਂਚ ਦਾ ਵਿਸ਼ਾ ਹੈ।

ਸ਼ਨੀਵਾਰ ਦੇਰ ਰਾਤ ਕਰੀਬ 10 ਵਜੇ ਇੱਕ ਤੇਜ਼ ਰਫਤਾਰ ਹੌਂਡਾ ਸਿਟੀ ਕਾਰ ਪੀਏਯੂ ਥਾਣੇ ਅਧੀਨ ਪੈਂਦੇ ਦੱਖਣੀ ਬਾਈਪਾਸ ਨੇੜੇ ਸ਼੍ਰੀ ਰਾਮ ਸਕੂਲ ਨੇੜੇ ਪੁਲ ਤੋਂ ਹੇਠਾਂ ਡਿੱਗ ਗਈ। ਹਾਦਸੇ ਦੌਰਾਨ ਪਹਿਲਾਂ ਕਾਰ ਵਿੱਚ ਸਵਾਰ ਚਾਰ ਨੌਜਵਾਨ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਡੀਐਮਸੀ ਹਸਪਤਾਲ(DMC hospital) ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਜ਼ਖ਼ਮੀਆਂ ਵਿੱਚੋਂ ਦੋ ਨੌਜਵਾਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਿਨ੍ਹਾਂ ਵਿੱਚੋਂ ਐਤਵਾਰ ਸਵੇਰੇ ਇੱਕ ਨੌਜਵਾਨ ਦੀ ਮੌਤ(Death) ਹੋ ਗਈ। ਮ੍ਰਿਤਕ(Dead body) ਦਾ ਨਾਂ ਬਕੁਲ ਜਿੰਦਲ ਹੈ।ਬਕੁਲ ਦਾ ਸਸਕਾਰ ਪਿੰਡ ਸਨੇਤ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਪੀਏਯੂ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!