ਘਰ ਤੋਂ 2 ਵਾਰ ਭੱਜੀ ਬੇਟੀ ਤਾਂ ਚੜ੍ਹ ਗਿਆ ਪਾਰਾ, ਗੁੱਸੇ ‘ਚ ਆਏ ਪਿਓ ਨੇ ਬੇਰਹਿਮੀ ਨਾਲ ਵੱ+ਢ’ਤੀ ਧੀ

ਬਹਿਰਾਇਚ: ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ ਮੋਤੀਪੁਰ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਕਥਿਤ ਤੌਰ ’ਤੇ ਆਪਣੀ ਨਾਬਾਲਗ ਧੀ ਦੇ ਪ੍ਰੇਮ ਸਬੰਧਾਂ ਤੋਂ ਨਾਰਾਜ਼ ਇੱਕ ਪਿਤਾ ਨੇ ਝੂਠੀ ਸ਼ਾਨ ਦੀ ਖ਼ਾਤਰ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਟੁਕੜਿਆਂ ਵਿੱਚ ਉਸ ਦੀ ਲਾਸ਼ ਨੂੰ ਵੱਢ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਧੀਕ ਪੁਲਿਸ ਸੁਪਰਡੈਂਟ (ਦਿਹਾਤੀ) ਪਵਿੱਤਰ ਮੋਹਨ ਤ੍ਰਿਪਾਠੀ ਨੇ ਦੱਸਿਆ ਕਿ ‘ਮੋਤੀਪੁਰ ਥਾਣਾ ਖੇਤਰ ਦੇ ਲਕਸ਼ਮਣਪੁਰ ਮਤੇਹੀ ਪਿੰਡ ਦੇ ਰਹਿਣ ਵਾਲੇ ਨਈਮ ਖਾਨ ਨੇ ਕਥਿਤ ਤੌਰ ‘ਤੇ ਆਪਣੀ 17 ਸਾਲਾ ਧੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।’

ਉਸ ਨੇ ਦੱਸਿਆ ਕਿ ਚਸ਼ਮਦੀਦਾਂ ਮੁਤਾਬਕ ਨਈਮ ਖਾਨ ਇੰਨਾ ਗੁੱਸੇ ‘ਚ ਸੀ ਕਿ ਬੇਟੀ ਦਾ ਗਲਾ ਵੱਢਣ ਤੋਂ ਬਾਅਦ ਉਸ ਨੇ ਸਰੀਰ ਤੋਂ ਹੱਥ-ਪੈਰ ਵੀ ਵੱਢ ਦਿੱਤੇ। ਕਤਲ ਤੋਂ ਬਾਅਦ ਉਹ ਕੱਟੀ ਹੋਈ ਲਾਸ਼ ਕੋਲ ਬੈਠਾ ਰਿਹਾ। ਏਐਸਪੀ ਨੇ ਦੱਸਿਆ ਕਿ ਲੜਕੀ ਦਾ ਉਸੇ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ ਅਤੇ ਉਹ ਪਹਿਲਾਂ ਵੀ ਦੋ ਵਾਰ ਭੱਜ ਚੁੱਕੀ ਸੀ। ਉਸ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਨੂੰ ਮੋਤੀਪੁਰ ਅਤੇ ਨਾਨਪੁਰਾ ਕੋਤਵਾਲੀ ਵਿਖੇ ਦਰਜ ਕੇਸਾਂ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਕ ਨਾਬਾਲਗ ਲੜਕੀ ਨੂੰ ਘਰੋਂ ਭਜਾਉਣ ਦੇ ਮਾਮਲੇ ਵਿਚ ਚਾਰਜਸ਼ੀਟ ਦਾਇਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨਈਮ ਨੇ ਮੰਨਿਆ ਕਿ ਉਸ ਦੀ ਲੜਕੀ ਦੇ ਦੋ ਵਾਰ ਭੱਜਣ ਤੋਂ ਬਾਅਦ ਉਸ ਨੂੰ ਉਸ ’ਤੇ ਸ਼ੱਕ ਸੀ। ਉਸ ਨੂੰ ਸ਼ੱਕ ਸੀ ਕਿ ਉਹ ਮੁੜ ਘਰੋਂ ਭੱਜ ਸਕਦੀ ਹੈ। ਅਧਿਕਾਰੀ ਨੇ ਦੱਸਿਆ ਕਿ ‘ਨਈਮ ਨੇ ਕਿਹਾ ਕਿ ਉਸ ਦੀ ਬੇਟੀ ਦੇ ਵਿਵਹਾਰ ਦਾ ਉਸ ਦੇ ਦੂਜੇ ਬੱਚਿਆਂ ‘ਤੇ ਵੀ ਬੁਰਾ ਪ੍ਰਭਾਵ ਪੈ ਸਕਦਾ ਹੈ, ਇਸ ਲਈ ਉਸ ਨੇ ਤੇਜ਼ਧਾਰ ਹਥਿਆਰ ਨਾਲ ਬੇਟੀ ਦੀ ਹੱਤਿਆ ਕਰ ਦਿੱਤੀ।’

ਪੁਲਿਸ ਏਰੀਆ ਅਫ਼ਸਰ (ਸੀਓ) ਹੀਰਾ ਲਾਲ ਕਨੌਜੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਪਿਤਾ ਨੇ ਦੱਸਿਆ ਕਿ ਉਸ ਦੀਆਂ ਚਾਰ ਧੀਆਂ ਹਨ ਅਤੇ ਵੱਡੀ ਧੀ ਦੇ ਪ੍ਰੇਮ ਸਬੰਧਾਂ ਦਾ ਉਸ ਦੀਆਂ ਛੋਟੀਆਂ ਧੀਆਂ ‘ਤੇ ਅਸਰ ਪੈ ਰਿਹਾ ਸੀ। ਪਿੰਡ ਵਿੱਚ ਹਰ ਪਾਸੇ ਬਦਨਾਮੀ ਹੋ ਰਹੀ ਸੀ, ਜਿਸ ਕਾਰਨ ਉਸ ਨੂੰ ਇਹ ਕਦਮ ਚੁੱਕਣਾ ਪਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਕਾਨੂੰਨੀ ਕਾਰਵਾਈ ਕਰੇਗੀ।

error: Content is protected !!