ਪੈਰਿਸ ਪੈਰਾਲੰਪਿਕਸ ‘ਚ ਭਾਰਤੀਆਂ ਨੇ ਕਰਵਾ’ਤੀ ਬੱਲੇ-ਬੱਲੇ, 3 ਗੋਲਡ ਸਣੇ ਹੋਏ 15 ਮੈਡਲ

ਵੀਓਪੀ ਬਿਊਰੋ- ਪੈਰਿਸ ਪੈਰਾਲੰਪਿਕ ‘ਚ ਭਾਰਤ ਦਾ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਐਥਲੀਟ ਇਕ ਤੋਂ ਬਾਅਦ ਇਕ ਤਗਮੇ ਜਿੱਤ ਕੇ ਟੋਕੀਓ ਪੈਰਾਲੰਪਿਕ ਦਾ ਰਿਕਾਰਡ ਤੋੜਨ ਵੱਲ ਵਧ ਰਹੇ ਹਨ। 5 ਦਿਨ ਪੂਰੇ ਹੋਣ ਤੋਂ ਬਾਅਦ ਭਾਰਤ ਦੇ ਖਾਤੇ ‘ਚ ਕੁੱਲ 15 ਮੈਡਲ ਆ ਗਏ ਹਨ, ਜਿਨ੍ਹਾਂ ‘ਚੋਂ ਇਕੱਲੇ 5ਵੇਂ ਦਿਨ ਹੀ ਭਾਰਤ ਨੂੰ 8 ਮੈਡਲ ਮਿਲੇ ਹਨ, ਇਸ ਵਿੱਚ 3 ਗੋਲਡ ਮੈਡਲ ਹਨ। ਹੁਣ ਅੱਜ (03 ਸਤੰਬਰ) ਯਾਨੀ ਛੇਵੇਂ ਦਿਨ ਭਾਰਤ ਨੂੰ 7 ਮੈਡਲ ਮਿਲਣ ਦੀ ਉਮੀਦ ਹੈ।

ਕੁਝ ਭਾਰਤੀ ਐਥਲੀਟ ਮੈਡਲ ਮੈਚ/ਫਾਈਨਲ ਮੈਚ ਲਈ ਮੈਦਾਨ ‘ਤੇ ਹੋਣਗੇ, ਜਦਕਿ ਕੁਝ ਫਾਈਨਲ ‘ਚ ਪਹੁੰਚਣ ਲਈ ਆਪਣੀਆਂ ਖੇਡਾਂ ਰਾਹੀਂ ਮੈਦਾਨ ‘ਤੇ ਹੋਣਗੇ। ਅੱਜ ਦੇਸ਼ ਨੂੰ ਮਹਿਲਾ ਸ਼ਾਟਪੁੱਟ ਐੱਫ3 ‘ਚ ਪਹਿਲਾ ਮੈਡਲ ਮਿਲ ਸਕਦਾ ਹੈ, ਜਿਸ ‘ਚ ਭਾਗਿਆਸ਼੍ਰੀ ਜਾਧਵ ਫਾਈਨਲ ਲਈ ਮੈਦਾਨ ‘ਚ ਉਤਰੇਗੀ। ਇਸ ਤੋਂ ਇਲਾਵਾ ਸ਼ੂਟਿੰਗ ‘ਚ ਅਵਨੀ ਲੇਖਰਾ ਤੋਂ ਦੂਜੇ ਤਮਗੇ ਦੀ ਉਮੀਦ ਰਹੇਗੀ। ਅਵਨੀ ਦੇ ਨਾਲ-ਨਾਲ ਮੋਨਾ ਅਗਰਵਾਲ ਤੋਂ ਵੀ ਉਮੀਦਾਂ ਹਨ। ਕਈ ਹੋਰ ਐਥਲੈਟਿਕਸ ਖੇਡਾਂ ਅਤੇ ਤੀਰਅੰਦਾਜ਼ੀ ਵਿੱਚ ਮੈਡਲਾਂ ਦੀ ਉਮੀਦ ਕੀਤੀ ਜਾਂਦੀ ਹੈ।

error: Content is protected !!