ਘਰੋਂ ਡਿਊਟੀ ਲਈ ਨਿਕਲੇ ਹੋਮ ਗਾਰਡ ਨੂੰ ਟੈਂਕਰ ਨੇ ਕੁਚਲਿਆ, ਮੌ+ਤ ਦੀ ਖਬਰ ਸੁਣਦਿਆਂ ਪਰਿਵਾਰ ਦਾ ਰੋ-ਰੋ ਬੁਰਾ ਹਾਲ

ਘਰੋਂ ਡਿਊਟੀ ਲਈ ਨਿਕਲੇ ਹੋਮ ਗਾਰਡ ਨੂੰ ਟੈਂਕਰ ਨੇ ਕੁਚਲਿਆ, ਮੌ+ਤ ਦੀ ਖਬਰ ਸੁਣਦਿਆਂ ਪਰਿਵਾਰ ਦਾ ਰੋ-ਰੋ ਬੁਰਾ ਹਾਲ

ਬਠਿੰਡਾ (ਵੀਓਪੀ ਬਿਊਰੋ) ਸਵੇਰ ਦੇ ਸਮੇਂ ਘਰ ਵਾਲਿਆਂ ਨਾਲ ਖਾਣਾ ਖਾ ਕੇ ਖੁਸ਼ੀ – ਖੁਸ਼ੀ ਅਲਵਿਦਾ ਕਹਿ ਕੇ ਅਤੇ ਸ਼ਾਮ ਨੂੰ ਵਾਪਿਸ ਆਉਣ ਦਾ ਵਾਅਦਾ ਕਰ ਕੇ ਕੰਮ ਲਈ ਨਿਕਲੇ ਹੋਮ ਗਾਰਡ ਨੂੰ ਨਹੀਂ ਪਤਾ ਸੀ ਕਿ ਸ਼ਾਮ ਤਾਂ ਦੂਰ, ਕੁਝ ਹੀ ਸਮੇਂ ਵਿੱਚ ਉਸ ਨਾਲ ਭਾਣਾ ਵਰਤਣ ਵਾਲਾ ਹੈ। ਘਰੋ ਨਿਕਲੇ ਹੋਮ ਗਾਰਡ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਸਾਰਾ ਮਾਮਲਾ ਬਠਿੰਡਾ ਦੇ ਰਾਮਾ ਮੰਡੀ ਦਾ ਹੈ।

ਕੱਲ ਸਵੇਰੇ ਪਿੰਡ ਜੱਜ਼ਲ ਨਿਵਾਸੀ ਤਲਵੰਡੀ ਸਾਬੋ ਥਾਣੇ ਵਿਚ ਤਾਇਨਾਤ ਪੰਜਾਬ ਹੋਮ ਗਾਰਡ ਜਵਾਨ ਅਮਰੀਕ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਹੈ ਅਤੇ ਘਰ ਵਾਲਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਜਵਾਨ ਬੁੱਧਵਾਰ ਨੂੰ ਸਵੇਰੇ ਜਦੋਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਥਾਣਾ ਤਲਵੰਡੀ ਸਾਬੋ ਵਿਚ ਡਿਊਟੀ ‘ਤੇ ਜਾ ਰਿਹਾ ਸੀ, ਪਿੰਡ ਦੇ ਨੇੜੇ ਹੀ ਤਲਵੰਡੀ ਸਾਬੋ ਰਾਮਾਂ ਮੇਨ ਰੋਡ ’ਤੇ ਗੈਸ ਦੇ ਟੈਂਕਰ ਨੇ ਉਸਦੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ। ਰਾਮਾਂ ਪੁਲਿਸ ਨੇ ਟੈਂਕਰ ਚਾਲਕ ਨੂੰ ਗ੍ਰਿਫਤਾਰ ਕਰਕੇ ਉਸਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

error: Content is protected !!