ਕੈਨੇਡਾ ‘ਚ ਪੰਜਾਬੀ ਕੁੜੀ ਦੀ ਮੌ+ਤ, ਮਾਪੇ ਕਹਿੰਦੇ- ਕੰਮ ਨਾ ਮਿਲਣ ਕਾਰਨ ਰਹਿੰਦੀ ਸੀ ਡਿਪਰੈਸ਼ਨ ‘ਚ

ਕੈਨੇਡਾ ‘ਚ ਪੰਜਾਬੀ ਕੁੜੀ ਦੀ ਮੌ+ਤ, ਮਾਪੇ ਕਹਿੰਦੇ- ਕੰਮ ਨਾ ਮਿਲਣ ਕਾਰਨ ਰਹਿੰਦੀ ਸੀ ਡਿਪਰੈਸ਼ਨ ‘ਚ

ਸੰਗਰੂੂਰ/ਭਦੌੜ (ਵੀਓਪੀ ਬਿਊਰੋ) ਪੰਜਾਬ ਦੀ ਨੌਜਵਾਨ ਪੀੜੀ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਰੁੱਖ ਕਰਦੀ ਹੈ। ਬੀਤੇ ਕੁਝ ਸਾਲਾਂ ਵਿੱਚ ਪੰਜਾਬ ਦੇ ਲੱਖਾਂ ਨੌਜਵਾਨਾਂ ਨੇ ਵਿਦੇਸ਼ਾਂ ਦਾ ਰੁਖ ਕੀਤਾ। ਜਿਹਨਾਂ ਵਿੱਚ ਜਿਆਦਾਤਰ ਕੈਨੇਡਾ ਗਏ ਪਰ ਕੈਨੇਡਾ ਤੋਂ ਕਈ ਦੁਖਦਾਈ ਖਬਰਾਂ ਵੀ ਸਾਹਮਣੇ ਆਈਆਂ, ਜਿਸ ਕਾਰਨ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਸਦਮਾ ਮਿਲਿਆ ਜੋ ਕੈਨੇਡਾ ਵਿੱਚ ਰੱਬ ਨੂੰ ਪਿਆਰੇ ਹੋ ਗਿਆ। ਅੱਜ ਵੀ ਇਸ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ।

ਆਏ ਦਿਨ ਹਾਰਟ ਅਟੈਕ, ਐਕਸੀਡੈਂਟ ਅਤੇ ਹੋਰ ਕਾਰਨਾਂ ਕਰਕੇ ਪੰਜਾਬੀ ਵਿਦਿਆਰਥੀਆਂ ਦੀ ਕੈਨੇਡਾ ਵਿੱਚ ਮੌਤ ਹੋ ਜਾਂਦੀ ਹੈ। ਇਸ ਕਾਰਨ ਪੰਜਾਬ ਰਹਿੰਦੇ ਉਹਨਾਂ ਦੇ ਪਰਿਵਾਰ ਵਾਲੇ ਸਦਮੇ ਵਿੱਚ ਆ ਜਾਂਦੇ ਹਨ, ਅੱਜ ਵੀ ਜਿਸ ਖਬਰ ਦੀ ਗੱਲ ਕਰਨ ਜਾ ਰਹੇ ਹਾਂ ਇਹ ਪੰਜਾਬ ਦੇ ਜਿਲਾ ਸੰਗਰੂਰ ਤੇ ਹਲਕਾ ਭਦੌੜ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਲੜਕੀ ਆਪਣੇ ਮਾਪਿਆਂ ਦੀਆਂ ਉਮੀਦਾਂ ਦਾ ਭਾਰ ਲੈ ਕੇ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਗਈ ਸੀ ਪਰ ਹੁਣ ਉਸਦੀ ਮੌਤ ਦੀ ਖਬਰ ਸੁਣ ਕੇ ਮਾਪਿਆਂ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਹੀ ਨਿਕਲ ਗਈ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।


ਗੁਰਮੀਤ ਕੌਰ (22) ਵਾਸੀ ਪਿੰਡ ਕਰਮਗੜ੍ਹ ਹਲਕਾ ਭਦੌੜ ਆਪਣੇ ਨਾਨਕੇ ਪਿੰਡ ਆਪਣੇ ਨਾਨੇ ਸੁਦਾਗਰ ਸਿੰਘ ਬੁੱਟਰ ਕੋਲ ਰਹਿੰਦੀ ਸੀ।ਲਗਪਗ ਡੇਢ ਸਾਲ ਪਹਿਲਾਂ ਗੁਰਮੀਤ ਕੌਰ ਦਾ ਵਿਆਹ ਪਿੰਡ ਥੰਮਣਗੜ੍ਹ (ਬਠਿੰਡਾ) ਦੇ ਨੌਜਵਾਨ ਲਖਬੀਰ ਸਿੰਘ ਨਾਲ ਕੀਤਾ ਗਿਆ ਸੀ। ਉਪਰੰਤ ਉਹ ਆਈਲੈੱਟਸ ਕਰਕੇ 29 ਦਸੰਬਰ 2023 ਨੂੰ ਕੈਨੇਡਾ ਪੜ੍ਹਾਈ ਕਰਨ ਚਲੀ ਗਈ, ਜਿੱਥੇ ਉਸ ਦੀ ਭੇਤਭਰੇ ਹਾਲਾਤ ’ਚ ਮੌਤ ਹੋ ਗਈ। ਗੁਰਮੀਤ ਕੌਰ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਮੌਤ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦੀ ਗੁਰਮੀਤ ਕੌਰ ਨਾਲ ਲਗਪਗ ਇਕ ਘੰਟਾ ਗੱਲਬਾਤ ਹੋਈ ਸੀ। ਉਨ੍ਹਾਂ ਦੱਸਿਆ ਕਿ ਗੁਰਮੀਤ ਕੌਰ ਕੰਮ ਨਾ ਮਿਲਣ ਕਾਰਨ ਡਿਪਰੈਸ਼ਨ ’ਚ ਰਹਿੰਦੀ ਸੀ ਤੇ ਫਿਕਰ ਕਰਦੀ ਰਹਿੰਦੀ ਸੀ।


ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫੀਸਾਂ ਵਗੈਰਾ ਭਰ ਦਿੱਤੀਆਂ ਗਈਆਂ ਸਨ ਪਰ ਕੰਮ ਨਾ ਮਿਲਣ ਕਾਰਨ ਗੁਰਮੀਤ ਕੌਰ ਫਿਕਰਮੰਦ ਰਹਿੰਦੀ ਸੀ। ਉਹਨਾਂ ਦੱਸਿਆ ਕਿ ਉਨ੍ਹਾਂ ਨੂੰ ਮੰਗਲਵਾਰ ਨੂੰ ਕੈਨੇਡਾ ਤੋਂ ਪੁਲਿਸ ਨੇ ਫੋਨ ਕਰ ਕੇ ਗੁਰਮੀਤ ਕੌਰ ਦੀ ਮੌਤ ਬਾਰੇ ਦੱਸਿਆ। ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ 30 ਲੱਖ ਰੁਪਏ ਖਰਚ ਕੇ ਗੁਰਮੀਤ ਕੌਰ ਨੂੰ ਪੜ੍ਹਾਈ ਲਈ ਭੇਜਿਆ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇਹ ਘਰ ਲਿਆਉਣ ਲਈ ਲਗਪਗ 15 ਲੱਖ ਰੁਪਏ ਦਾ ਖਰਚਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਖਰਚ ਕਰਨ ਤੋਂ ਉਹ ਅਸਮਰੱਥ ਹਨ। ਉਨ੍ਹਾਂ ਲੋਕ ਸਭਾ ਹਲਕਾ ਸੰਗਰੂਰ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇਹ ਵਾਪਸ ਪੰਜਾਬ ਲਿਆਉਣ ਲਈ ਵਿੱਤੀ ਮਦਦ ਕੀਤੀ ਜਾਵੇ।

error: Content is protected !!