‘ਮੈਨੂੰ ਲੱਗਦਾ ਸੀ ਕਿਸੇ ਦੇ ਨਾਲ ਸੌਣ ‘ਤੇ ਬੱਚੇ ਹੋ ਜਾਂਦੇ ਨੇ, ਇਸ ਲਈ ਮੈਂ ਆਪਣੇ ਮਾਮੇ-ਚਾਚੇ ਦੇ ਮੁੰਡਿਆਂ ਨਾਲੋਂ ਵੀ ਦੂਰ ਰਹਿਣ ਲੱਗੀ’

‘ਮੈਨੂੰ ਲੱਗਦਾ ਸੀ ਕਿਸੇ ਦੇ ਨਾਲ ਸੌਣ ‘ਤੇ ਬੱਚੇ ਹੋ ਜਾਂਦੇ ਨੇ, ਇਸ ਲਈ ਮੈਂ ਆਪਣੇ ਮਾਮੇ-ਚਾਚੇ ਦੇ ਮੁੰਡਿਆਂ ਨਾਲੋਂ ਵੀ ਦੂਰ ਰਹਿਣ ਲੱਗੀ’

 

ਮੁੰਬਈ (ਵੀਓਪੀ ਬਿਊਰੋ) ਅਕਸਰ ਹੀ ਆਪਣੇ Ajab Gajab ਫੈਸ਼ਨ ਅਤੇ ਗੱਲਾਂ ਕਾਰਨ ਸੁਰਖੀਆਂ ਵਿੱਚ ਰਹਿਣ ਵਾਲੀ ਸੋਸ਼ਲ ਮੀਡੀਆ ਇੰਨਫਲੂੈਂਸਰ ਉਰਫੀ ਜਾਵੇਦ ਇੱਕ ਵਾਰ ਫਿਰ ਆਪਣੇ ਬਿਆਨ ਕਰਨ ਸੁਰਖੀਆਂ ਵਿੱਚ ਹੈ। ਦਰਅਸਲ ਇੱਕ ਪੌਡਕਾਸਟ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਉਰਫੀ ਜਾਵੇਦ ਨੇ ਕਿਹਾ ਉਸ ਨੂੰ ਨਹੀਂ ਪਤਾ ਸੀ ਕਿ ਬੱਚੇ ਕਿਸ ਤਰਾਂ ਪੈਦਾ ਹੁੰਦੇ ਹਨ ਉਸਨੇ ਕਿਹਾ ਕਿ ਉਸਨੂੰ ਲੱਗਾ ਕਿ ਜੇਕਰ ਮਰਦ ਅਤੇ ਔਰਤ ਇੱਕ ਦੂਜੇ ਦੇ ਨਾਲ ਲੰਬੇ ਪੈ ਜਾਣ ਤਾਂ ਬੱਚੇ ਹੋ ਸਕਦੇ ਹਨ। ਇਸ ਲਈ ਉਸਨੇ ਆਪਣੇ ਚਾਚੇ-ਤਾਏ ਦੇ ਮੁੰਡਿਆਂ ਨਾਲ ਵੀ ਬੈਠਣਾ-ਉੱਠਣਾ ਬੰਦ ਕਰ ਦਿੱਤਾ ਸੀ।

 

ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਉਰਫੀ ਆਪਣੀ ਨਵੀਂ ਵੈੱਬ ਸੀਰੀਜ਼ ‘ਫਾਲੋ ਕਰ ਲੋ ਯਾਰ’ ਕਾਰਨ ਸੁਰਖੀਆਂ ‘ਚ ਹੈ ਅਤੇ ਇਸ ਦੇ ਪ੍ਰਮੋਸ਼ਨ ‘ਚ ਵੀ ਸਰਗਰਮ ਹੈ। ਹਾਲ ਹੀ ਵਿੱਚ Urfi ਨੇ ‘Hotterfly’s The Male Feminist’ ਪੋਡਕਾਸਟ ਵਿੱਚ ਹਿੱਸਾ ਲਿਆ। ਇਸ ਪੋਡਕਾਸਟ ਦੇ ਦੌਰਾਨ, ਉਰਫੀ ਨੇ ਆਪਣੇ ਪਰਿਵਾਰ ਅਤੇ ਨਿੱਜੀ ਜੀਵਨ ਬਾਰੇ ਗੱਲ ਕੀਤੀ, ਅਤੇ ਖਾਸ ਤੌਰ ‘ਤੇ ਸੈਕਸ ਐਜੂਕੇਸ਼ਨ ‘ਤੇ ਆਪਣੇ ਅਨੁਭਵ ਸਾਂਝੇ ਕੀਤੇ।

ਉਰਫੀ ਨੇ ਦੱਸਿਆ ਕਿ ਇੱਕ ਵਾਰ ਉਸਨੇ ਟੀਵੀ ਸ਼ੋਅ ‘ਕਸੌਟੀ’ ਦਾ ਇੱਕ ਐਪੀਸੋਡ ਦੇਖਿਆ ਸੀ, ਜਿਸ ਵਿੱਚ ਦਿਖਾਇਆ ਗਿਆ ਸੀ ਕਿ ਇੱਕ ਜੋੜਾ ਆਪਣੀ ਬੀਮਾਰ ਧੀ ਨੂੰ ਠੀਕ ਕਰਨ ਲਈ ਬੱਚਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼ੋਅ ਵਿੱਚ ਦਿਖਾਇਆ ਗਿਆ ਸੀ ਕਿ ਉਹ ਇਕੱਠੇ ਸੌਂਦੇ ਸਨ ਅਤੇ ਅਗਲੇ ਦਿਨ ਮਹਿਲਾ ਗਰਭਵਤੀ ਹੋ ਗਈ ਸੀ। ਇਹ ਸੀਨ ਦੇਖ ਕੇ ਉਰਫੀ ਨੂੰ ਲੱਗਾ ਕਿ ਬੱਚੇ ਇਸ ਤਰ੍ਹਾਂ ਪੈਦਾ ਹੁੰਦੇ ਹਨ।


ਉਰਫੀ ਨੇ ਕਿਹਾ ਕਿ ਇਹ ਦ੍ਰਿਸ਼ ਦੇਖ ਕੇ ਉਸ ਨੂੰ ਇਹ ਭੁਲੇਖਾ ਪੈ ਗਿਆ ਕਿ ਬੱਚੇ ਕਿਸੇ ਕੋਲ ਸੌਣ ਨਾਲ ਹੀ ਪੈਦਾ ਹੋ ਸਕਦੇ ਹਨ। ਇਸ ਗਲਤਫਹਿਮੀ ਕਾਰਨ ਉਹ ਆਪਣੇ ਚਚੇਰੇ ਭਰਾਵਾਂ ਕੋਲ ਸੌਣ ਤੋਂ ਬਚਦੇ ਸਨ ਅਤੇ ਸੋਚਦੇ ਸਨ ਕਿ ਲੜਕੇ ਅਤੇ ਲੜਕੀਆਂ ਨੂੰ ਅਲੱਗ-ਅਲੱਗ ਸੌਣਾ ਚਾਹੀਦਾ ਹੈ। ਉਰਫੀ ਨੇ ਦੱਸਿਆ ਕਿ ਉਸ ਸਮੇਂ ਉਸ ਕੋਲ ਸੈਕਸ ਐਜੂਕੇਸ਼ਨ ਦੀ ਸਹੀ ਜਾਣਕਾਰੀ ਨਹੀਂ ਸੀ, ਜਿਸ ਕਾਰਨ ਉਸ ਨੂੰ ਅਜਿਹਾ ਭੁਲੇਖਾ ਪੈਂਦਾ ਸੀ।

error: Content is protected !!