ਅਮਰੀਕਾ ਜਾਣ ਦੀ ਖੁਸ਼ੀ ‘ਚ ਪੈ ਰਹੇ ਸਨ ਡੀਜ਼ੇ ਤੇ ਭੰਗੜੇ, ਚੱਲ ਰਹੇ ਸੀ ਪਟਾਕੇ, ਅਚਾਨਕ ਮਾਰ ਦਿੱਤੀ ਰਿਸ਼ਤੇਦਾਰ ਨੂੰ ਗੋ+ਲੀ!

ਸਰਹੱਦੀ ਕਸਬਾ ਖਾਲੜਾ ਦੇ ਵਸਨੀਕ ਗੁਰਲਾਲ ਸਿੰਘ ਦੇ ਅਮਰੀਕਾ ਜਾਣ ਦੀ ਖੁਸ਼ੀ ਨੂੰ ਲੈ ਕੇ ਕੀਤੀ ਜਾ ਰਹੀ ਪਾਰਟੀ ਦੌਰਾਨ ਡੀਜੇ ’ਤੇ ਭੰਗੜਾ ਪਾਇਆ ਜਾ ਰਿਹਾ ਸੀ। ਜਿਸ ਦੌਰਾਨ ਕੁਝ ਨੌਜਵਾਨਾਂ ਨੇ ਸ਼ਰਾਰਤੀ ਢੰਗ ਨਾਲ ਪਟਾਕੇ ਚਲਾਏ। ਜਵਾਬ ਵਿੱਚ ਦੂਜੇ ਗਰੁੱਪ ਨੇ 12 ਬੋਰ ਦੀਆਂ ਰਾਈਫਲਾਂ ਨਾਲ ਗੋਲੀਬਾਰੀ ਕੀਤੀ। ਗੋਲੀ ਲੱਗਣ ਕਾਰਨ ਨੌਜਵਾਨ ਨਿਸ਼ਾਨ ਸਿੰਘ ਵਾਸੀ ਖੇਮਕਰਨ ਦੀ ਛਾਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।

ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਨਿਸ਼ਾਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਖਾਲੜਾ ਦੀ ਪੁਲਿਸ ਨੇ ਖੇਮਕਰਨ ਨਾਲ ਸਬੰਧਤ ਸੁਖਦੇਵ ਰਾਜ, ਉਸ ਦੀ ਪਤਨੀ ਅੰਜੂ ਰਾਣੀ, ਪੁੱਤਰ ਰਾਜਨ ਸ਼ਰਮਾ ਅਤੇ ਸਾਜਨ ਸ਼ਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਪਾਰਟੀ ਦੌਰਾਨ ਗੁਰਦੇਵ ਸਿੰਘ ਅਤੇ ਉਸ ਦੇ ਦੋਸਤਾਂ ਨੇ ਖੁਸ਼ੀ ਵਿੱਚ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਪਾਰਟੀ ਵਿੱਚ ਆਏ ਗੁਰਦੇਵ ਸਿੰਘ ਦੇ ਕੁਝ ਦੋਸਤਾਂ ਨੇ ਗੋਲੀਆਂ ਚਲਾ ਦਿਤੀਆਂ ਗਈਆਂ ।

ਜਿਸ ਵਿੱਚੋਂ ਇੱਕ ਗੋਲੀ ਨਿਸ਼ਾਨ ਸਿੰਘ ਨੂੰ ਲੱਗਣ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਨਿਸ਼ਾਨ ਸਿੰਘ ਗੁਰਦੇਵ ਸਿੰਘ ਦਾ ਰਿਸ਼ਤੇਦਾਰ ਹੈ। ਇਸ ਘਟਨਾ ਤੋਂ ਬਾਅਦ ਥਾਣਾ ਖਾਲੜਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!