ਭਾਰਤ ਦੇ ਇੱਸ ਸ਼ਹਿਰ ‘ਚ ਹੈ ਰਹੱਸਮਈ ਗੁਫਾ, ਜੋ ਵੀ ਗਿਆ ਨਹੀਂ ਆਇਆ ਵਾਪਸ, ਜੁੜੀ ਹੈ ਖੌਫਨਾਕ ਕਹਾਣੀ

ਦੁਨੀਆਂ ਭਰ ਵਿਚ ਹੈਰਾਨ ਕਰ ਦੇਣ ਵਾਲੀਆਂ ਥਾਵਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹੀ ਹੀ ਇਕ ਜਗ੍ਹਾ ਭਾਰਤ ਦੇ ਬਿਹਾਰ ਰਾਜ ਵਿਚ ਹੈ। ਬਿਹਾਰ ਦੇ ਜਮੁਈ (Jamui) ਜ਼ਿਲ੍ਹੇ ਦੇ ਵੱਡੇ ਖੇਤਰ ਵਿਚ ਜੰਗਲ ਹਨ। ਇਨ੍ਹਾਂ ਜੰਗਲਾਂ ਦੇ ਵਿਚ ਇਕ ਗੁਫ਼ਾ ਹੈ। ਇਸ ਗੁਫ਼ਾ ਨੂੰ ਪਾਤਾਲ ਦਾ ਰਸਤਾ ਕਿਹਾ ਜਾਂਦਾ ਹੈ। ਮੰਨਿਆ ਗਿਆ ਹੈ ਕਿ ਜੋ ਵੀ ਇਸ ਗੁਫ਼ਾ ਵਿਚ ਗਿਆ ਹੈ, ਮੁੜ ਵਾਪਸ ਨਹੀਂ ਆਇਆ। ਆਓ ਜਾਣਦੇ ਹਾਂ ਇਸ ਗੁਫ਼ਾ ਦਾ ਰਹੱਸ।ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਗੁਫ਼ਾ ਦੀਆਂ ਕੰਧਾਂ ਉੱਤੇ ਚਿਤਰ ਕਲਾ ਕੀਤੀ ਹੋਈ ਹੈ। ਇਨ੍ਹਾਂ ਚਿਤਰਾਂ ਨੂੰ ਅੱਜ ਤੀਕ ਕੋਈ ਸਮਝ ਨਹੀਂ ਪਾਇਆ। ਇਸ ਗੁਫ਼ਾ ਦੇ ਬਾਰੇ ਕਈ ਕਹਾਣੀਆਂ ਪ੍ਰਚੱਲਿਤ ਹਨ। ਲੋਕਾਂ ਦੇ ਮਨਾਂ ਵਿਚ ਇਸ ਗੁਫ਼ਾ ਦਾ ਬਹੁਤ ਹੀ ਡਰ ਹੈ। ਲੋਕ ਇਸਦੇ ਨੇੜੇ ਜਾਣ ਤੋਂ ਘਬਰਾਦੇ ਹਨ। ਇਸ ਲਈ ਗੁਫ਼ਾ ਦਾ ਮੂੰਹ ਪੱਧਰਾਂ ਦੇ ਨਾਲ ਬੰਦ ਕਰ ਦਿੱਤਾ ਗਿਆ ਹੈ। ਮੰਨਿਆ ਜਾਂਦਾ ਹੈ ਕਿ ਇਸ ਗੁਫ਼ਾ ਵਿਚ ਕੋਈ ਦੈਵੀ ਸ਼ਕਤੀ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੋ ਵੀ ਇਸ ਗੁਫ਼ਾ ਵਿਚ ਗਿਆ ਉਹ ਗਾਇਬ ਹੋ ਗਿਆ। ਕਈ ਸਾਲ ਪਹਿਲਾਂ, ਇੱਕ ਲਾੜੀ, ਉਸਦਾ ਲਾੜਾ ਅਤੇ ਲਗਭਗ 15 ਸ਼ਰਧਾਲੂ ਪਾਲਕੀ ਵਿਚ ਸਫ਼ਰ ਕਰ ਰਹੇ ਸਨ। ਸ਼ਾਮ ਹੋ ਗਈ ਅਤੇ ਮੀਂਹ ਪੈਣਾ ਸ਼ੁਰੂ ਹੋ ਗਿਆ, ਇਸ ਲਈ ਉਨ੍ਹਾਂ ਨੇ ਉੱਥੇ ਰੁਕਣ ਦਾ ਫੈਸਲਾ ਕੀਤਾ ਅਤੇ ਇਸ ਗੁਫ਼ਾ ਵਿਚ ਬੈਠ ਗਏ।ਕੁਝ ਸਮੇਂ ਬਾਅਦ ਲੋਕਾਂ ਨੂੰ ਪਤਾ ਲੱਗਾ ਕਿ ਲਾੜੀ ਲਾਪਤਾ ਹੋ ਗਈ ਹੈ। ਕੁਝ ਦੇਰ ਵਿੱਚ ਹੀ ਲਾੜਾ ਵੀ ਗਾਇਬ ਹੋ ਗਿਆ ਅਤੇ ਕੁਝ ਸਮੇਂ ਬਾਅਦ ਵਿਆਹ ਦੇ ਸਾਰੇ ਮਹਿਮਾਨ ਵੀ ਰਹੱਸਮਈ ਢੰਗ ਨਾਲ ਗਾਇਬ ਹੋ ਗਏ। ਅਗਲੀ ਸਵੇਰ ਜਦੋਂ ਪਿੰਡ ਵਾਸੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਥੇ ਪਹੁੰਚੇ ਤਾਂ ਦੇਖਿਆ ਕਿ ਗੁਫਾ ਦੀ ਕੰਧ ‘ਤੇ ਲਾੜੇ, ਲਾੜੀ, ਪਾਲਕੀ ਅਤੇ ਉਨ੍ਹਾਂ ਦੇ ਵਿਆਹ ਦੇ ਜਲੂਸ ਦੀਆਂ ਤਸਵੀਰਾਂ ਸਨ। ਇਸ ਘਟਨਾ ਨੇ ਲੋਕਾਂ ਦੇ ਮਨ ਵਿਚ ਡਰ ਭਰ ਦਿੱਤਾ।

ਜ਼ਿਕਰਯੋਗ ਹੈ ਕਿ ਇਸ ਗੁਫ਼ਾ ਦੇ ਆਲੇ-ਦੁਆਲੇ ਕਬਾਇਲੀ ਬਸਤੀ ਹੈ। ਇਸ ਬਸਤੀ ਦੇ ਵਿਚ 15 ਦੇ ਕਰੀਬ ਆਦਿਵਾਸੀ ਪਰਿਵਾਰ ਰਹਿੰਦੇ ਹਨ। ਇਸ ਗੁਫਾ ਨੂੰ ਲੈ ਕੇ ਇਨ੍ਹਾਂ ਪਰਿਵਾਰਾਂ ਵਿਚ ਅਜਿਹਾ ਡਰ ਹੈ ਕਿ ਲੋਕ ਇਸ ਬਾਰੇ ਬੋਲਣ ਤੋਂ ਵੀ ਹਿਚਕਚਾਦੇ ਹਨ। ਡਰ ਕਾਰਨ ਲੋਕ ਗੁਫ਼ਾ ਦੇ ਨੇੜੇ ਨਹੀਂ ਜਾਂਦੇ। ਪਸ਼ੂ ਚਰਾਉਣ ਵਾਲੇ ਲੋਕ ਵੀ ਸ਼ਾਮ ਤੋਂ ਬਾਅਦ ਕੋਈ ਵੀ ਗੁਫ਼ਾ ਵਾਲੇ ਪਾਸੇ ਨਹੀਂ ਜਾਂਦੇ।ਕਬਾਇਲੀ ਲੋਕਾਂ ਨੇ ਦੱਸਿਆ ਪਹਿਲਾਂ ਗੁਫ਼ਾ ਦਾ ਮੂੰਹ ਖੁੱਲ੍ਹਾ ਹੁੰਦਾ ਸੀ। ਪਰ ਗੁਫ਼ਾ ਵਿਚਲੇ ਹਨ੍ਹੇਰੇ ਅਤੇ ਇਸਦੀ ਡੂੰਘੀ ਸੁਰੰਗ ਤੋਂ ਲੋਕਾਂ ਨੂੰ ਭੈ ਆਉਂਦਾ ਸੀ। ਬਾਅਦ ਵਿੱਚ ਸਥਾਨਕ ਤੇ ਆਦਿਵਾਸੀ ਲੋਕਾਂ ਨੇ ਮਿਲੇ ਕੇ ਗੁਫ਼ਾ ਦਾ ਮੂੰਹ ਪੱਥਰਾਂ ਤੇ ਮਿੱਟੀ ਨਾਲ ਬੰਦ ਕਰ ਦਿੱਤਾ।

ਇਸ ਤਰ੍ਹਾਂ ਜਮੁਈ ਜ਼ਿਲ੍ਹੇ ਦੀ ਇਹ ਗੁਫ਼ਾ ਇਕ ਰਹੱਸਮਈ ਥਾਂ ਹੈ। ਇਹ ਆਪਣੇ ਅੰਦਰ ਕਈ ਸਾਰੇ ਰਾਜ ਛੁਪਈ ਬੈਠੀ ਹੈ। ਇਹ ਗੁਫ਼ਾ ਜੰਗਲ ਦੇ ਵਿਚਕਾਰ ਸਥਿਤ ਹੈ। ਇਸਦੇ ਆਸ ਪਾਸ ਦਾ ਕੁਦਰਤੀ ਨਿਜ਼ਾਰਾ ਦੇਖਣਯੋਗ ਹੈ। ਪਰ ਲੋਕਾਂ ਵਿਚ ਇਸ ਗੁਫ਼ਾ ਨੂੰ ਲੈ ਕੇ ਡਰ ਦੀ ਸਥਿਤੀ ਬਣੀ ਹੋਈ ਹੈ। ਇਸ ਲਈ ਗੁਫ਼ਾ ਦਾ ਨੇੜੇ ਕੋਈ ਨਹੀਂ ਜਾਂਦਾ।

error: Content is protected !!