ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਮਜੀਠੀਆ ਨੇ ਮੰਗੀ ਮੁਆਫੀ, ਕਿਹਾ-ਜੋ ਵੀ ਸਜ਼ਾ ਮਿਲੇਗੀ ਅਸੀ ਤਿਆਰ ਹਾਂ
ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਵੀਰਵਾਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ। ਮਜੀਠੀਆ ਨੇ ਆਪਣਾ ਸਪੱਸ਼ਟੀਕਰਨ ਸੌਂਪ ਕੇ ਮੁਆਫੀ ਮੰਗ ਲਈ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਗੈਰ-ਹਾਜ਼ਰੀ ਵਿੱਚ ਜਥੇਦਾਰ ਦੇ ਪੀਏ ਜਸਪਾਲ ਸਿੰਘ ਵੱਲੋਂ ਮਜੀਠੀਆ ਦਾ ਸਪੱਸ਼ਟੀਕਰਨ ਲਿਆ ਗਿਆ। ਅਕਾਲ ਤਖ਼ਤ ਸਾਹਿਬ ‘ਤੇ ਸਪੱਸ਼ਟੀਕਰਨ ਦੇਣ ਵਾਲੇ ਅਕਾਲੀ ਮੰਤਰੀਆਂ ਦੀ ਗਿਣਤੀ ਹੁਣ ਪੰਜ ਹੋ ਗਈ ਹੈ।