ਮਹਾਕੁੰਭ ਤੋਂ ਪਹਿਲਾਂ ਸੰਤਾਂ-ਮਹੰਤਾਂ ਦਾ ਫੈਸਲਾ, ਹੁਣ ਉਰਦੂ-ਫਾਰਸੀ ਨਹੀਂ ਸਿਰਫ ਹਿੰਦੀ ਬੋਲਾਂਗੇ, ਜੇਕਰ ਜ਼ਿਆਦਾ ਲੋੜ ਪਈ ਤਾਂ ਅੰਗਰੇਜ਼ੀ ਬੋਲ ਲਵੋ

ਮਹਾਕੁੰਭ ਤੋਂ ਪਹਿਲਾਂ ਸੰਤਾਂ-ਮਹੰਤਾਂ ਦਾ ਫੈਸਲਾ, ਹੁਣ ਉਰਦੂ-ਫਾਰਸੀ ਨਹੀਂ ਸਿਰਫ ਹਿੰਦੀ ਬੋਲਾਂਗੇ, ਜੇਕਰ ਜ਼ਿਆਦਾ ਲੋੜ ਪਈ ਤਾਂ ਅੰਗਰੇਜ਼ੀ ਬੋਲ ਲਵੋ

 

ਪ੍ਰਯਾਗਰਾਜ (ਵੀਓਪੀ ਬਿਊਰੋ) ਅਗਲੇ ਸਾਲ 2025 ਵਿੱਚ ਮਹਾਕੁੰਭ ਦਾ ਮੇਲਾ ਲੱਗਣ ਜਾ ਰਿਹਾ ਹੈ। ਇਸ ਦੇ ਸੰਬੰਧੀ ਸੰਤਾਂ ਤੇ ਮਹੰਤਾਂ ਆਦਿ ਨੇ ਇੱਕ ਨਵਾਂ ਫਰਮਾਨ ਜਾਰੀ ਕਰ ਦਿੱਤਾ ਹੈ। ਦਰਅਸਲ ਇਸ ਵਾਰ ਮਹਾਕੁੰਭ-2025 ਦੇ ਸਬੰਧ ਵਿੱਚ ਅਖਾੜੇ ਉਰਦੂ, ਅਰਬੀ-ਫ਼ਾਰਸੀ ਭਾਸ਼ਾ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਗੇ। ਸ਼੍ਰੀ ਨਿਰੰਜਨੀ ਅਖਾੜੇ ਨੇ ਆਪਣੇ ਮਹਾਮੰਡਲੇਸ਼ਵਰ, ਮਹੰਤਾਂ ਅਤੇ ਸਾਰੇ ਸੰਤਾਂ ਨੂੰ ਆਪਣੀ ਗੱਲਬਾਤ ਵਿੱਚ ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਹੈ।


ਉਨ੍ਹਾਂ ਨੇ ਕਿਹਾ ਕਿ ਜੇਕਰ ਲੋੜ ਹੋਵੇ ਤਾਂ ਤੁਸੀਂ ਅੰਗਰੇਜ਼ੀ (English) ਬੋਲ ਸਕਦੇ ਹੋ ਪਰ ਉਰਦੂ, ਅਰਬੀ-ਫ਼ਾਰਸੀ ਨਹੀਂ। ਮਹਾਕੁੰਭ ਵਿੱਚ ਜੋ ਵੀ ਸੱਦਾ ਪੱਤਰਾਂ ਬਣਨਗੇ, ਉਸ ਵਿੱਚ ‘ਸ਼ਾਹੀ ਇਸ਼ਨਾਨ’ ਦੀ ਥਾਂ ‘ਰਾਜਸੀ ਇਸ਼ਨਾਨ’ ਅਤੇ ‘ਪੇਸ਼ਵਾਈ’ ਦੀ ਥਾਂ ‘ਛਾਉਣੀ ਪ੍ਰਵੇਸ਼’ ਲਿਖਿਆ ਜਾਣਾ ਚਾਹੀਦਾ ਹੈ। ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਸ਼੍ਰੀ ਮਹੰਤ ਰਵਿੰਦਰ ਪੁਰੀ ਨੇ ਕਿਹਾ ਕਿ ਗੁਲਾਮੀ ਦੇ ਦੌਰ ਵਿੱਚ ਜੋ ਵੀ ਬੁਰਾਈਆਂ ਸਨਾਤਨ ਧਰਮ ਨਾਲ ਜੁੜੀਆਂ ਹਨ। ਹੁਣ ਇਨ੍ਹਾਂ ਨੂੰ ਹੌਲੀ-ਹੌਲੀ ਖ਼ਤਮ ਕਰ ਦੇਣਾ ਚਾਹੀਦਾ ਹੈ।

ਇਸ ਦੇ ਲਈ ਨਿਰੰਜਨੀ ਅਖਾੜੇ ਵਿਚ ਉਰਦੂ, ਫਾਰਸੀ ਅਤੇ ਅਰਬੀ ਭਾਸ਼ਾਵਾਂ ਦੀ ਵਰਤੋਂ ‘ਤੇ ਪਾਬੰਦੀ ਲਗਾਈ ਗਈ ਹੈ। ਦੇਵਵਾਨੀ ਸੰਸਕ੍ਰਿਤ ਜਾਂ ਹਿੰਦੀ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ। ਜਿਹੜੇ ਮਹਾਮੰਡਲੇਸ਼ਵਰ ਅਤੇ ਉਨ੍ਹਾਂ ਦੇ ਪੈਰੋਕਾਰ ਵਿਦੇਸ਼ ਵਿੱਚ ਹਨ, ਉਹ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰ ਸਕਦੇ ਹਨ।

 

error: Content is protected !!